ਸ੍ਰੀਨਗਰ: ਸੁਰੱਖਿਆ ਬਲਾਂ ਨੇ ਜੰਮੂ ਤੇ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਤੇ ਤਿੰਨ ਹੋਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਤਰਜਮਾਨ ਨੇ ਕਿਹਾ ਕਿ ਜੈਸ਼ ਦੇ ਸਰਗਰਮ ਦਹਿਸ਼ਤਗਰਦ ਤੇ ਦਹਿਸ਼ਤੀ ਜਥੇਬੰਦੀ ਨਾਲ ਜੁੜੇ ਤਿੰਨ ਹੋਰ ਸਹਾਇਕਾਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ ’ਚੋਂ ਭੜਕਾਊ ਸਮੱਗਰੀ, ਹਥਿਆਰ ਤੇ ਹੋਰ ਗੋਲੀਸਿੱਕਾ ਬਰਾਮਦ ਕੀਤਾ ਹੈ। ਦਹਿਸ਼ਤਗਰਦ ਦੀ ਪਛਾਣ ਜ਼ੇਆਨ ਜਾਵਿਦ ਡਾਰ ਵਾਸੀ ਬਾਰਾਮੁੱਲਾ ਵਜੋਂ ਦੱਸੀ ਗਈ ਹੈ ਜਦੋਂਕਿ ਹੋਰਨਾਂ ਕਾਰਕੁਨਾਂ ਦੀ ਸ਼ਨਾਖਤ ਜ਼ਾਹਿਦ ਨਜ਼ੀਰ ਮੰਟੂ, ਉਮਰ ਯੂਸੁਫ ਭੱਟ ਤੇ ਮੁਜ਼ੱਫਰ ਅਹਿਮਦ ਬਾਂਡੇ, ਸਾਰੇ ਵਾਸੀ ਸ਼ੋਪੀਆਂ ਜ਼ਿਲ੍ਹੇ ਵਜੋਂ ਹੋਈ ਹੈ। -ਪੀਟੀਆਈ