ਧਰਮ ਪਰਿਵਰਤਨ ਨੂੰ ਰੋਕਣਾ ਜ਼ਰੂਰੀ: ਹੋਸਾਬਲੇ
ਰਾਸ਼ਟਰੀ ਸਵੈਮ-ਸੇਵਕ ਸੰਘ (ਆਰ ਐੱਸ ਐੱਸ) ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਾਬਲੇ ਨੇ ਹਿੰਦੂਤਵ ਦੀ ਧਾਰਨਾ ਨੂੰ ਭਾਰਤ ਦੀ ਆਤਮਾ ਦੱਸਦਿਆਂ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ, ਸਮਾਜਿਕ ਮੇਲ-ਜੋਲ ਅਤੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰ ਕੇ ਧਰਮ ਪਰਿਵਰਤਨ ਨੂੰ ਰੋਕਿਆ ਜਾ...
Advertisement
ਰਾਸ਼ਟਰੀ ਸਵੈਮ-ਸੇਵਕ ਸੰਘ (ਆਰ ਐੱਸ ਐੱਸ) ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਾਬਲੇ ਨੇ ਹਿੰਦੂਤਵ ਦੀ ਧਾਰਨਾ ਨੂੰ ਭਾਰਤ ਦੀ ਆਤਮਾ ਦੱਸਦਿਆਂ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ, ਸਮਾਜਿਕ ਮੇਲ-ਜੋਲ ਅਤੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰ ਕੇ ਧਰਮ ਪਰਿਵਰਤਨ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਿੰਦੂਤਵ ਦੇ ਵਿਚਾਰਾਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਹੋਸਾਬਲੇ ਆਰ ਐੱਸ ਐੱਸ ਸਥਾਪਨਾ ਦਿਵਸ ਦੇ 100 ਸਾਲ ਪੂਰੇ ਹੋਣ ਮੌਕੇ ਲੰਘੇ ਐਤਵਾਰ ਨੂੰ ਇੰਦੌਰ ਵਿੱਚ ਕਰਵਾਈ ‘ਪ੍ਰਮੁੱਖ ਜਨ ਗੋਸ਼ਠੀ’ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਮੌਜੂਦ ਸਨ। ਆਰ ਐੱਸ ਐੱਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਉਨ੍ਹਾਂ ਕਿਹਾ, ‘‘ਹਿੰਦੂਤਵ ਭਾਰਤ ਦੀ ਆਤਮਾ ਹੈ। ਭਗਵਾਨ ਨੂੰ ਇਸ ਰਾਹ ਰਾਹੀਂ ਪਾਇਆ ਜਾ ਸਕਦਾ ਹੈ, ਜਾਂ ਇਹ ਰਸਤਾ ਹਿੰਦੂ ਸੋਚ ਹੈ।’’
Advertisement
Advertisement
×

