ਇਸਰੋ ਦੇ ਸੈਟੇਲਾਈਟ ਗਲਤ ਪੰਧ ’ਤੇ ਪਏ : The Tribune India

ਇਸਰੋ ਦੇ ਸੈਟੇਲਾਈਟ ਗਲਤ ਪੰਧ ’ਤੇ ਪਏ

ਪਹਿਲੇ ਤਿੰਨ ਪੜਾਅ ਸਫ਼ਲ ਰਹਿਣ ਮਗਰੋਂ ‘ਡੇਟਾ ਉੱਡਿਆ’

ਇਸਰੋ ਦੇ ਸੈਟੇਲਾਈਟ ਗਲਤ ਪੰਧ ’ਤੇ ਪਏ

ਸ੍ਰੀਹਰੀਕੋਟਾ ’ਚ ਇਸਰੋ ਵੱਲੋਂ ਦਾਗ਼ਿਆ ਗਿਆ ਰਾਕੇਟ। -ਫੋਟੋ: ਪੀਟੀਆਈ

ਸ੍ਰੀਹਰੀਕੋਟਾ(ਆਂਧਰਾ ਪ੍ਰਦੇਸ਼), 7 ਅਗਸਤ

ਆਪਣੇ ਪਲੇਠੇ ਮਿਸ਼ਨ ਉੱਤੇ ਗਏ ਛੋਟੇ ਉਪਗ੍ਰਹਿ ਲਾਂਚ ਵਹੀਕਲ (ਐੱਸਐੱਸਐੱਲਵੀ) ਦਾ ਟਰਮੀਨਲ ਸਟੇਜ ਦੌਰਾਨ ‘ਡੇਟਾ ਉੱਡਣ’ ਕਰਕੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੂੰ ਅੱਜ ਵੱਡਾ ਝਟਕਾ ਲੱਗਿਆ। ਰਾਕੇਟ ਅਸਮਾਨ ਵਿੱਚ ਦਾਗ਼ਣ ਮਗਰੋਂ ਉਪਗ੍ਰਹਿ ਲਾਂਚ ਕਰਨ ਦੀਆਂ ਪਹਿਲੀਆਂ ਤਿੰਨ ਸਟੇਜਾਂ ਹਾਲਾਂਕਿ ਮਿੱਥੇ ਮੁਤਾਬਕ ਸਫ਼ਲ ਰਹੀਆਂ। ਇਸਰੋ ਨੇ ਐੱਸਐੱਸਐੱਲਵੀ ਮਿਸ਼ਨ ਤਹਿਤ ਦੋ ਉਪਗ੍ਰਹਿ ਭੇਜੇ ਸਨ। ਪੁਲਾੜ ੲੇਜੰਸੀ ਨੇ ਸਾਫ਼ ਕਰ ਦਿੱਤਾ ਕਿ ਇਹ ਦੋਵੇਂ ਉਪਗ੍ਰਹਿ ‘ਹੁਣ ਨਕਾਰਾ ਹੋ ਗਏ ਹਨ’ ਕਿਉਂਕਿ ਐੱਸਐੱਲਡੀਵੀ-ਡੀ1 ਨੇ ਇਨ੍ਹਾਂ ਨੂੰ ਗੋਲਾਕਾਰ ਦੀ ਥਾਂ ਅੰਡਾਕਾਰ ਪੁਲਾੜ ਪੰਧ ’ਤੇ ਪਾ ਦਿੱਤਾ ਹੈ। ਐੱਸਐੱਸਐੱਲਵੀ ’ਤੇ 56 ਕਰੋੜ ਦੀ ਲਾਗਤ ਆਈ ਸੀ।

ਇਸਰੋ ਨੇ ਅੱਜ ਸਵੇਰੇ 9:18 ਵਜੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਆਪਣੇ ਪਲੇਠੇ ਐੱਸਐੱਸਐੱਲਵੀ ਮਿਸ਼ਨ ਤਹਿਤ ਦੋ ਉਪਗ੍ਰਹਿ ਲਾਂਚ ਕੀਤੇ ਸਨ। ਇਨ੍ਹਾਂ ਵਿਚੋਂ ਇਕ ਉਪਗ੍ਰਹਿ ਧਰਤੀ ਦੀ ਪੜਚੋਲ ਈਓਐੱਸ-02 ਤੇ ਦੂਜਾ ਸਟੂਡੈਂਟਸ ਸੈਟੇਲਾਈਟ ‘ਆਜ਼ਾਦੀਸੈਟ’ ਸੀ। 34 ਮੀਟਰ ਲੰਮੇ ਤੇ 120 ਟਨ ਵਜ਼ਨੀ ਰਾਕੇਟ ਨੂੰ ਸਾਢੇ ਸੱਤ ਘੰਟੇ ਦੀ ਉਲਟੀ ਗਿਣਤੀ ਮਗਰੋਂ ਛੱਡਿਆ ਗਿਆ ਸੀ। ਇਸਰੋ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਇਕ ਬਿਆਨ ਵਿੱਚ ਕਿਹਾ ਕਿ ਇਕ ਕਮੇਟੀ ਡੇਟਾ ਦੀ ਸਮੀਖਿਆ ਵਿੱਚ ਜੁਟੀ ਹੋਈ ਹੈ ਤੇ ਅੱਜ ਦੀ ਘਟਨਾ ਨੂੰ ਲੈ ਕੇ ਆਪਣੀਆਂ ਸ਼ਿਫਾਰਸ਼ਾਂ ਕਰੇਗੀ। ਇਨ੍ਹਾਂ ਸਿਫ਼ਾਰਸ਼ਾਂ ਨੂੰ ਅਮਲ ਵਿੱਚ ਲਿਆਉਂਦਿਆਂ ‘ਇਸਰੋ ਜਲਦੀ ਹੀ ਐੱਸਐੱਸਐੱਲਵੀ-ਡੀ2’ ਨਾਲ ਵਾਪਸੀ ਕਰੇਗਾ।’ ਇਸਰੋ ਨੇ ਕਿਹਾ, ‘‘ਐੱਸਐੱਸਐੱਲਵੀ-ਡੀ1 ਨੇ ਉਪਗ੍ਰਹਿਆਂ ਨੂੰ 356 ਕਿਲੋਮੀਟਰ ਗੋਲਾਕਾਰ ਪੰਧ ਦੀ ਥਾਂ 356 ਕਿਲੋਮੀਟਰ X 76 ਕਿਲੋਮੀਟਰ ਵਾਲੇ ਅੰਡਾਕਾਰ ਪੰਧ ’ਤੇ ਪਾ ਦਿੱਤਾ। ਉਪਗ੍ਰਹਿ ਹੁਣ ਨਕਾਰਾ ਹੋ ਗਏ ਹਨ। ਕਾਰਨਾਂ ਦੀ ਪਛਾਣ ਕਰ ਲਈ ਗਈ ਹੈ। ਸੈੈਂਸਰ ਫੇਲੀਅਰ ਨੂੰ ਪਛਾਣਨ ਵਿੱਚ ਨਾਕਾਮੀ ਇਕ ਕਾਰਨ ਹੋ ਸਕਦਾ ਹੈ।’’

ਇਸ ਤੋਂ ਪਹਿਲਾਂ ਮਿਸ਼ਨ ਕੰਟਰੋਲ ਸੈਂਟਰ ਵਿੱਚ ਮੌਜੂਦ ਇਸਰੋ ਦੇ ਚੇਅਰਮੈਨ ਐੱਸ.ਸੋਮਨਾਥ ਨੇ ਕਿਹਾ, ‘‘ਉਪਗ੍ਰਹਿਆਂ ਨੂੰ ਪੁਲਾੜ ਵਿੱਚ ਸਥਾਪਤ ਕਰਨ ਸਬੰਧੀ ਪਹਿਲੇ ਤਿੰਨ ਪੜਾਅ ਉਮੀਦ ਮੁਤਾਬਕ ਸਨ। ਮਿਸ਼ਨ ਦੇ ਤੀਜੇ ਪੜਾਅ ਵਿੱਚ ਟਰਮੀਨਲ ਫੇਜ਼ ਦੌਰਾਨ ਡੇਟਾ ਉੱਡ ਗਿਆ।’’ ਮਿਸ਼ਨ ਵਿੱਚ ਪਏ ਤਕਨੀਕੀ ਨੁਕਸ ਮਗਰੋਂ ਮਿਸ਼ਨ ਕੰਟਰੋਲ ਸੈਂਟਰ ਵਿੱਚ ਜਸ਼ਨ ਦਾ ਮਾਹੌਲ ਇਕਦਮ ਫ਼ਿਕਰ ਤੇ ਪ੍ਰੇਸ਼ਾਨੀ ਵਿੱਚ ਬਦਲ ਗਿਆ। ਵਿਗਿਆਨੀ ਆਪਣੋ ਆਪਣੀਆਂ ਕੰਪਿਊਟਰ ਸਕਰੀਨਾਂ ਨੂੰ ਵੇਖਦਿਆਂ ਦੁਚਿੱਤੀ ਵਿੱਚ ਪਏ ਨਜ਼ਰ ਆਏ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All