ਬੰਗਲੌਰ, 4 ਸਤੰਬਰ
ਇਸ ਨੇ ਅੱਜ ਦੱਸਿਆ ਹੈ ਕਿ ਚੰਦਰਯਾਨ-3 ਦੇ ‘ਵਿਕਰਮ’ ਲੈਂਡਰ ਦੀ ਚੰਦ ਦੀ ਸਤ੍ਵਾ ‘ਤੇ ਇਕ ਵਾਰ ਮੁੜ ਸਾਫਟ-ਲੈਂਡਿੰਗ ਕਰਵਾਈ ਗਈ। ਇਸ ਦੌਰਾਨ ਵਿਕਰਮ ਲੈਂਡਰ ਸਲੀਪ ਮੋਡ ਵਿੱਚ ਚਲਾ ਗਿਆ ਹੈ। ਇਸ ਤੋਂ ਪਹਿਲਾਂ ਇਸਰੋ ਨੇ ਕਿਹਾ ਸੀ ਕਿ ਮੁੜ ਸਾਫਟ ਲੈਂਡਿੰਗ ਬਾਅਦ ਕਮਾਂਡ ਮਿਲਣ ‘ਤੇ, ‘ਵਿਕਰਮ’ ਨੇ ਆਪਣੇ ਇੰਜਣਾਂ ਨੂੰ ‘ਫਾਇਰ’ ਕਰ ਦਿੱਤਾ, ਅੰਦਾਜ਼ਾ ਲਗਾਇਆ ਗਿਆ ਹੈ ਕਿ ਉਸ ਨੇ ਆਪਣੇ ਆਪ ਨੂੰ ਕਰੀਬ 40 ਸੈਂਟੀਮੀਟਰ ਉਪਰ ਚੁੱਕਿਆ ਤੇ ਅੱਗੇ 30-40 ਸੈਂਟੀਮੀਟਰ ਦੀ ਦੂਰੀ ’ਤੇ ਸੁਰੱਖਿਅਤ ਉਤਰ ਗਿਆ। ਇਸਰੋ ਨੇ ਕਿਹਾ ਕਿ ਵਿਕਰਮ ਦੀਆਂ ਸਾਰੀਆਂ ਪ੍ਰਣਾਲੀਆ ਠੀਕ ਕੰਮ ਕਰ ਰਹੀਆ ਹਨ।