ਇਸਰੋ ਵੱਲੋਂ ਸਭ ਤੋਂ ਭਾਰਾ ਸੈਟੇਲਾਈਟ ਲਾਂਚ
ਨਿਰਧਾਰਤ ਪਥ ’ਤੇ ਸਥਾਪਤ ਕੀਤਾ ਸੀ ਐੱਮ ਐੱਸ 03: ਇਸਰੋ; ਭਾਰਤੀ ਜਲ ਸੈਨਾ ਦੀ ਸੰਚਾਰ ਸਮੱਰਥਾ ਵਧੇਗੀ
Advertisement
ਇਸਰੋ ਨੇ ਅੱਜ ਸ਼ਾਮ ਵੇਲੇ 4400 ਕਿਲੋ ਦਾ ਸੈਟੇਲਾਈਟ ਲਾਂਚ ਕੀਤਾ। ਇਹ ਭਾਰਤੀ ਜ਼ਮੀਨ ਤੋਂ ਜਿਓਸਿੰਕਰੋਨਸ ਆਰਬਿਟ ਜੀ ਟੀ ਓ ਤਕ ਲਾਂਚ ਹੋਣ ਵਾਲਾ ਹੁਣ ਤਕ ਦਾ ਸਭ ਤੋਂ ਭਾਰਾ ਸੈਟੇਲਾਈਟ ਹੈ। ਇਸ ਨਾਲ ਜਲ ਸੈਨਾ ਦੀ ਤਾਕਤ ਵਧੇਗੀ ਤੇ ਉਸ ਦੀਆਂ ਕਮਿਊਨੀਕੇਸ਼ਨ ਸਮਰੱਥਾਵਾਂ ਵਿਚ ਵਾਧਾ ਹੋਵੇਗਾ। ਇਸ ਤੋਂ ਬਾਅਦ ਇਸਰੋ ਨੇ ਦਾਅਵਾ ਕੀਤਾ ਕਿ ਸੰਚਾਰ ਉਪਗ੍ਰਹਿ ਸੀ ਐਮ ਐਸ -03 ਸਫਲਤਾਪੂਰਵਕ ਨਿਰਧਾਰਤ ਪਥ ’ਤੇ ਸਥਾਪਿਤ ਕਰ ਦਿੱਤਾ ਗਿਆ ਹੈ।
Advertisement
ਇਸ ਤੋਂ ਪਹਿਲਾਂ ਇਸਰੋ ਨੇ ਚੰਦਰਯਾਨ 3 ਮਿਸ਼ਨ ਵਿਚ 3900 ਕਿਲੋ ਪੇਲੋਡ ਜੀ ਟੀ ਓ ਵਿਚ ਭੇਜਿਆ ਸੀ। ਜਾਣਕਾਰੀ ਅਨੁਸਾਰ ਇਹ ਸੈਟੇਲਾਈਟ ਸ੍ਰੀਹਰੀਕੋਟਾ ਤੋਂ ਸ਼ਾਮ 5:26 ਵਜੇ ਲਾਂਚ ਕੀਤਾ ਗਿਆ। 24 ਘੰਟਿਆਂ ਦੀ ਕਾਊਂਟਡਾਊਨ ਖਤਮ ਹੋਣ ਤੋਂ ਬਾਅਦ 43.5 ਮੀਟਰ ਲੰਬਾ ਰਾਕੇਟ ਚੇਨਈ ਤੋਂ ਲਗਪਗ 135 ਕਿਲੋਮੀਟਰ ਦੂਰ ਇਸ ਸਪੇਸਪੋਰਟ ’ਤੇ ਦੂਜੇ ਲਾਂਚ ਪੈਡ ਤੋਂ ਸ਼ਾਮ 5.26 ਵਜੇ ਦੇ ਨਿਰਧਾਰਤ ਸਮੇਂ ’ਤੇ ਲਾਂਚ ਕੀਤਾ ਗਿਆ।
Advertisement
