DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ISRO ਮੁੱਖ ਦਫ਼ਤਰ ਨੂੰ ਇੱਕ ਵਾਰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ

ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਚੀਜ਼ ਨਹੀਂ ਹੋਈ ਬਰਾਮਦ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸੋਮਵਾਰ ਨੂੰ ਇੱਥੇ ਇਸਰੋ (ISRO) ਦੇ  ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਅਜਿਹੀ ਹੀ ਇੱਕ ਧਮਕੀ ਮਿਲੀ ਸੀ ਅਤੇ ਹੁਣ ਦੁਬਾਰਾ ਇਹ ਈਮੇਲ ਆਉਣ ਕਰਕੇ ਅਧਿਕਾਰੀਆਂ ਨੂੰ ਪੂਰੇ ਦਫ਼ਤਰ ਵਿੱਚ ਵੱਡੀ ਤਲਾਸ਼ੀ ਮੁਹਿੰਮ ਚਲਾਉਣੀ ਪਈ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੂਰੀ ਇਮਾਰਤ ਦੀ ਜਾਂਚ ਕੀਤੀ ਗਈ, ਤਾਂ ਉੱਥੇ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਬੰਬ ਦੀ ਧਮਕੀ ਮਿਲਦੇ ਸਾਰ ਹੀ ਪੁਲੀਸ ਮੁਲਾਜ਼ਮ ਤੁਰੰਤ ਹਰਕਤ ਵਿੱਚ ਆ ਗਏ। ਸੁਰੱਖਿਆ ਕਰਮੀ ਡੌਗ ਸਕੁਐਡ ਅਤੇ ਬੰਬ ਨਕਾਰਾ ਕਰਨ ਵਾਲੇ ਦਸਤੇ (BDDS) ਨੂੰ ਨਾਲ ਲੈ ਕੇ ਨਿਊ ਬੀ ਈ ਐੱਲ (New BEL) ਰੋਡ 'ਤੇ ਬਣੀ ਇਸਰੋ ਦੀ ਇਮਾਰਤ ਵੱਲ ਪਹੁੰਚੇ।

Advertisement

ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਧਮਕੀ ਇੱਕ ਈਮੇਲ ਆਈ ਡੀ (ID) ਰਾਹੀਂ ਇਸਰੋ ਦੇ ਅਧਿਕਾਰਤ ਈਮੇਲ ਪਤਿਆਂ 'ਤੇ ਭੇਜੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸਰੋ ਦੇ ਮੁੱਖ ਦਫ਼ਤਰ ਦੇ ਅੰਦਰ ਬੰਬ ਧਮਾਕਾ ਕੀਤਾ ਜਾਵੇਗਾ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਨਾਲ ਸਾਰੇ ਸਟਾਫ਼ ਨੂੰ ਬਾਹਰ ਕੱਢ ਲਿਆ ਗਿਆ ਸੀ ਅਤੇ ਇਮਾਰਤ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ।

ਪੁਲੀਸ ਨੇ ਦੱਸਿਆ ਕਿ ਸੰਜੇ ਨਗਰ ਪੁਲੀਸ ਇਸ ਈਮੇਲ ਦੇ ਸਰੋਤ (ਭੇਜਣ ਵਾਲੇ) ਦੀ ਜਾਂਚ ਕਰ ਰਹੀ ਹੈ ਅਤੇ ਇਹ ਵੀ ਦੇਖ ਰਹੀ ਹੈ ਕਿ ਕੀ ਇਸ ਦਾ 2 ਜੁਲਾਈ ਨੂੰ ਭੇਜੀ ਗਈ ਪਿਛਲੀ ਝੂਠੀ ਈਮੇਲ ਨਾਲ ਕੋਈ ਸਬੰਧ ਹੈ।

ਪਿਛਲੇ ਹਫ਼ਤੇ ਦੀ ਝੂਠੀ ਧਮਕੀ ਵਾਲੀ ਈਮੇਲ ਦੇ ਮਾਮਲੇ ਵਿੱਚ, ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਪਹਿਲਾਂ ਤੋਂ ਹੀ ਮਾਨਸਿਕ ਬਿਮਾਰੀ ਤੋਂ ਪੀੜਤ ਸੀ।

Advertisement
×