ਨਵੀਂ ਦਿੱਲੀ, 21 ਨਵੰਬਰ
ਮੁੰਬਈ ਅਤਿਵਾਦੀ ਹਮਲਿਆਂ ਦੇ 15ਵੇਂ ਸਾਲ ਦੀ ਯਾਦ ਵਿਚ ਇਜ਼ਰਾਈਲ ਨੇ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਨੂੰ ‘ਘਾਤਕ’ ਕਰਾਰ ਦਿੱਤਾ ਹੈ। ਇਹ ਕਾਰਵਾਈ ਭਾਰਤ ਸਰਕਾਰ ਵੱਲੋਂ ਬਿਨਾਂ ਕਿਸੇ ਬੇਨਤੀ ਦੇ ਕੀਤੀ ਗਈ ਹੈ। ਭਾਰਤ ਵਿੱਚ ਇਜ਼ਰਾਈਲ ਸਫ਼ਾਰਤਖਾਨੇ ਬਿਆਨ ਵਿੱਚ ਕਿਹਾ ਕਿ ਇਜ਼ਰਾਈਲ ਨੇ ਰਸਮੀ ਤੌਰ ‘ਤੇ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਨੂੰ ਪੂਰਾ ਕਰ ਲਿਆ ਹੈ। ਇਜ਼ਰਾਈਲ ਸਿਰਫ ਉਨ੍ਹਾਂ ਅਤਿਵਾਦੀ ਸੰਗਠਨਾਂ ਨੂੰ ਸੂਚੀਬੱਧ ਕਰਦਾ ਹੈ ਜੋ ਉਸ ਵਿਰੁੱਧ ਸਰਗਰਮੀ ਨਾਲ ਇਸ ਦੀਆਂ ਸਰਹੱਦਾਂ ਦੇ ਅੰਦਰ ਜਾਂ ਆਲੇ ਦੁਆਲੇ ਕੰਮ ਕਰ ਰਹੇ ਹਨ।