ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇਰਾਨ ਦੇ ਫੌਜੀ ਕਮਾਂਡਰ ਤੇ ਵਿਗਿਆਨੀ ਸਪੁਰਦ-ਏ-ਖਾਕ

ਦੇਸ਼ ਸੋਗ ’ਚ ਡੁੱਬਿਆ; ਇਜ਼ਰਾਇਲੀ ਹਮਲੇ ’ਚ ਹੋਏ ਸਨ ਸ਼ਹੀਦ; ਅਮਰੀਕਾ ਤੇ ਇਜ਼ਰਾਈਲ ਖ਼ਿਲਾਫ਼ ਨਾਅਰੇਬਾਜ਼ੀ
Advertisement

 

ਦੁਬਈ, 28 ਜੂਨ

Advertisement

ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲਿਆਂ ਵਿਚ ਇਰਾਨ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਤੇ ਹੋਰ ਚੋਟੀ ਦੇ ਕਮਾਂਡਰ ਅਤੇ ਪਰਮਾਣੂ ਵਿਗਿਆਨੀ ਮਾਰੇ ਗਏ ਸਨ, ਜਿਨ੍ਹਾਂ ਦੀਆਂ ਅੰਤਿਮ ਰਸਮਾਂ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅੱਜ ਤਹਿਰਾਨ ਪੁੱਜੇ। ਇਸ ਮੌਕੇ ਵੱਡੀ ਗਿਣਤੀ ਲੋਕਾਂ ਨੇ ਤਹਿਰਾਨ ਦੀਆਂ ਸੜਕਾਂ ’ਤੇ ਸੋਗ ਮਨਾਉਂਦਿਆਂ ਆਪਣੀ ਫੌਜ ਦੇ ਸਿਖਰਲੇ ਕਮਾਂਡਰਾਂ ਨੂੰ ਸਲਾਮੀ ਦਿੱਤੀ। ਜਦੋਂ ਗਾਰਡ ਦੇ ਮੁਖੀ ਜਨਰਲ ਹੁਸੈਨ ਸਲਾਮੀ, ਗਾਰਡ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਮੁਖੀ ਜਨਰਲ ਅਮੀਰ ਅਲੀ ਹਾਜੀਜ਼ਾਦੇਹ ਅਤੇ ਹੋਰਾਂ ਦੀਆਂ ਦੇਹਾਂ ਨੂੰ ਰਾਜਧਾਨੀ ਦੀ ਅਜ਼ਾਦੀ ਸਟਰੀਟ ’ਤੇ ਟਰੱਕਾਂ ਵਿਚ ਲਿਜਾਇਆ ਗਿਆ ਤਾਂ ਲੋਕਾਂ ਨੇ ਅਮਰੀਕਾ ਤੇ ਇਜ਼ਰਾਈਲ ਖ਼ਿਲਾਫ਼ ਨਾਅਰੇ ਲਾਏ। ਜ਼ਿਕਰਯੋਗ ਹੈ ਕਿ ਸਲਾਮੀ ਅਤੇ ਹਾਜੀਜ਼ਾਦੇਹ ਦੋਵੇਂ ਜੰਗ ਦੇ ਪਹਿਲੇ ਦਿਨ (13 ਜੂਨ) ਉਸ ਵੇਲੇ ਮਾਰੇ ਗਏ ਸਨ ਜਦੋਂ ਇਜ਼ਰਾਈਲ ਨੇ ਜੰਗ ਸ਼ੁਰੂ ਕਰਦਿਆਂ ਇਰਾਨ ਦੇ ਪਰਮਾਣੂ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਸੀ। ਇਰਾਨ ਵਿੱਚ ਇਨ੍ਹਾਂ ਦੇ ਸਪੁਰਦ ਏ ਖਾਕ ਸਮਾਗਮ ਦਾ ਸਰਕਾਰੀ ਪ੍ਰਸਾਰਣ ਕੀਤਾ ਗਿਆ ਪਰ ਇਰਾਨ ਦੇ ਸੁਪਰੀਮ ਆਗੂ ਅਯਾਤੁੱਲ੍ਹਾ ਅਲੀ ਖਮੇਨੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਨਹੀਂ ਕੀਤਾ। ਉਹ ਇਹ ਜੰਗ ਸ਼ੁਰੂ ਹੋਣ ਤੋਂ ਬਾਅਦ ਜਨਤਕ ਤੌਰ ’ਤੇ ਸਾਹਮਣੇ ਨਹੀਂ ਆਏ। ਇਸ ਮੌਕੇ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ, ਜਨਰਲ ਇਸਮਾਇਲ ਕਾਨੀ (ਕੁਦਸ ਫੋਰਸ ਤੇ ਰੈਵੋਲਿਊਸ਼ਨਰੀ ਗਾਰਡ ਦੇ ਵਿਦੇਸ਼ੀ ਵਿੰਗ ਦੇ ਮੁਖੀ) ਅਤੇ ਜਨਰਲ ਅਲੀ ਸ਼ਮਖਾਨੀ (ਖਮੇਨੀ ਦੇ ਸਲਾਹਕਾਰ) ਵੀ ਸੋਗ ਮਨਾਉਣ ਵਾਲਿਆਂ ਵਿੱਚ ਸ਼ਾਮਲ ਸਨ। ਏਪੀ

Advertisement