DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਰੱਖਿਆ ਬਾਰੇ ਕੈਬਨਿਟ ਕਮੇਟੀ ਮੀਟਿੰਗ ਵਿੱਚ ਇਰਾਨ ਜੰਗ ਸਬੰਧੀ ਚਰਚਾ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾੲੀ ਹੇਠ ਹੋੲੀ ਮੀਟਿੰਗ

  • fb
  • twitter
  • whatsapp
  • whatsapp
featured-img featured-img
ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਭਾਰਤ ਨੇ ਅੱਜ ਇਰਾਨ ਜੰਗ ਅਤੇ ਦੇਸ਼ ਦੀ ਸੁਰੱਖਿਆ ਅਤੇ ਰਣਨੀਤਕ ਮਾਮਲਿਆਂ ਬਾਰੇ ਵਿਸ਼ੇਸ਼ ਮੀਟਿੰਗ ਕਰ ਕੇ ਚਰਚਾ ਕੀਤੀ। ਐਤਵਾਰ ਦੇਰ ਰਾਤ ਹੋਈ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਯੂ ਏ ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਯੇਦ ਅਲ ਨਾਹਯਾਨ ਨਾਲ ਗੱਲਬਾਤ ਕਰਕੇ ਖਾੜੀ ਮੁਲਕ ’ਤੇ ਹੋਏ ਹਮਲਿਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਘੜੀ ’ਚ ਭਾਰਤ, ਯੂ ਏ ਈ ਨਾਲ ਇਕਜੁੱਟ ਖੜ੍ਹਾ ਹੈ। ਉਨ੍ਹਾਂ ਭਾਰਤੀ ਨਾਗਰਿਕਾਂ ਦਾ ਧਿਆਨ ਰੱਖਣ ਲਈ ਯੂ ਏ ਈ ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ।

ਸ੍ਰੀ ਮੋਦੀ ਰਾਜਸਥਾਨ, ਗੁਜਰਾਤ, ਤਾਮਿਲਨਾਡੂ ਅਤੇ ਪੁੱਡੂਚੇਰੀ ਦੇ ਦੋ ਰੋਜ਼ਾ ਦੌਰੇ ਮਗਰੋਂ ਅੱਜ ਦੇਰ ਰਾਤ ਕੌਮੀ ਰਾਜਧਾਨੀ ਪਰਤ ਆਏ ਸਨ। ਮੀਟਿੰਗ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸ਼ਿਰਕਤ ਕੀਤੀ। ਮੀਟਿੰਗ ’ਚ ਫ਼ੌਜ ਦੇ ਅਧਿਕਾਰੀ ਵੀ ਹਾਜ਼ਰ ਸਨ।

Advertisement

ਸਰਕਾਰ, ਬਰਾਮਦਕਾਰਾਂ ਤੇ ਸ਼ਿਪਿੰਗ ਕੰਪਨੀਆਂ ਦੀ ਬੈਠਕ ਅੱਜ

ਨਵੀਂ ਦਿੱਲੀ: ਵਣਜ ਮੰਤਰਾਲੇ ਨੇ ਭਲਕੇ ਬੈਠਕ ਸੱਦੀ ਹੈ ਜਿਸ ਵਿਚ ਸਰਕਾਰ, ਬਰਾਮਦਕਾਰ ਅਤੇ ਸ਼ਿਪਿੰਗ ਕੰਪਨੀਆਂ ਹਿੱਸਾ ਲੈਣਗੀਆਂ। ਉਹ ਮੱਧ ਪੂਰਬ ਖੇਤਰ ’ਚ ਵਧਦੇ ਤਣਾਅ ਦਾ ਭਾਰਤ ਦੇ ਵਪਾਰਕ ਹਿੱਤਾਂ ਉਤੇ ਪੈਣ ਵਾਲੇ ਅਸਰਾਂ ਦਾ ਮੁਲਾਂਕਣ ਕਰਨਗੇ। ਇਸ ਵਿਚ ਹੋਰਨਾਂ ਮੰਤਰਾਲਿਆਂ ਦੇ ਅਧਿਕਾਰੀ ਵੀ ਹਿੱਸਾ ਲੈਣਗੇ। -ਪੀਟੀਆਈ

Advertisement

Advertisement
×