ਬਿਨਾਂ ਪ੍ਰਮਾਣ ਪੱਤਰ ਜਹਾਜ਼ ਉਡਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ
ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ (ਡੀ ਜੀ ਸੀ ਏ) ਏਅਰ ਇੰਡੀਆ ਵੱਲੋਂ ਘੱਟੋ-ਘੱਟ ਅੱਠ ਰੂਟਾਂ ’ਤੇ ਲੋੜੀਂਦੇ ਹਵਾਈ ਯੋਗਤਾ ਪ੍ਰਮਾਣ ਪੱਤਰ ਤੋਂ ਬਿਨਾਂ ਏ320 ਜਹਾਜ਼ ਉਡਾਉਣ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਜਾਂਚ ਪੂਰੀ ਹੋਣ ਤੱਕ ਸਬੰਧਤ ਕਰਮਚਾਰੀਆਂ...
Advertisement
ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ (ਡੀ ਜੀ ਸੀ ਏ) ਏਅਰ ਇੰਡੀਆ ਵੱਲੋਂ ਘੱਟੋ-ਘੱਟ ਅੱਠ ਰੂਟਾਂ ’ਤੇ ਲੋੜੀਂਦੇ ਹਵਾਈ ਯੋਗਤਾ ਪ੍ਰਮਾਣ ਪੱਤਰ ਤੋਂ ਬਿਨਾਂ ਏ320 ਜਹਾਜ਼ ਉਡਾਉਣ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਜਾਂਚ ਪੂਰੀ ਹੋਣ ਤੱਕ ਸਬੰਧਤ ਕਰਮਚਾਰੀਆਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੈਗੂਲੇਟਰ ਦੇ ਨਿਰਦੇਸ਼ਾਂ ’ਤੇ ਏਅਰ ਇੰਡੀਆ ਵੀ ਆਪਣੇ ਸਿਸਟਮ ਵਿਚਲੀਆਂ ਕਮੀਆਂ ਦੀ ਪਛਾਣ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਨਾਕਾਮੀਆਂ ਰੋਕਣ ਲਈ ਅੰਦਰੂਨੀ ਜਾਂਚ ਕਰ ਰਹੀ ਹੈ। ਏਅਰਲਾਈਨ ਨੇ ਡੀ ਜੀ ਸੀ ਏ ਨੂੰ 26 ਨਵੰਬਰ ਨੂੰ ਅੱਠ ਰੂਟਾਂ ’ਤੇ ਮਿਆਦ ਪੁਗਾ ਚੁੱਕੇ ਹਵਾਈ ਯੋਗਤਾ ਪ੍ਰਮਾਣ ਪੱਤਰ ਨਾਲ ਏ320 ਜਹਾਜ਼ ਦੇ ਉਡਾਣ ਭਰਨ ਬਾਰੇ ਸੂਚਿਤ ਕੀਤਾ ਸੀ।
Advertisement
Advertisement
