ਅਨੰਤਨਾਗ ਮੁਕਾਬਲੇ ਦੌਰਾਨ ਜ਼ਖ਼ਮੀ ਆਮ ਨਾਗਰਿਕ ਨੇ ਦਮ ਤੋੜਿਆ

ਅਨੰਤਨਾਗ ਮੁਕਾਬਲੇ ਦੌਰਾਨ ਜ਼ਖ਼ਮੀ ਆਮ ਨਾਗਰਿਕ ਨੇ ਦਮ ਤੋੜਿਆ

ਸ੍ਰੀਨਗਰ, 28 ਸਤੰਬਰ

ਜੰਮੂ ਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਪਿਛਲੇ ਹਫ਼ਤੇ ਮੁਕਾਬਲੇ ਵਾਲੀ ਥਾਂ ’ਤੇ ਧਮਾਕੇ ਦੌਰਾਨ ਜ਼ਖ਼ਮੀ ਹੋਏ ਇਕ ਆਮ ਨਾਗਰਿਕ ਨੇ ਅੱਜ ਦਮ ਤੋੜ ਦਿੱਤਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸਿਰਹਾਮਾ ਵਿੱਚ ਇਕ ਘਰ ’ਤੇ ਮੋਰਟਾਰ ਡਿੱਗਣ ਨਾਲ ਹੋਏ ਧਮਾਕੇ ਵਿੱਚ ਯਾਸੀਨ ਰਾਥਰ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ ਜਦੋਂਕਿ ਸੁਰੱਖਿਆ ਬਲਾਂ ਨੇ ਦੋ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਰਾਥਰ ਇਥੇ ਐੱਸਐੱਮਐੱਚਐੱਸ ਹਸਪਤਾਲ ’ਚ ਜ਼ੇਰੇ ਇਲਾਜ ਸੀ ਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅੱਜ ਦਮ ਤੋੜ ਗਿਆ। ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All