ਇੰਡੋਨੇਸ਼ੀਆ ’ਚ ਭੁਚਾਲ ਕਾਰਨ ਭਾਰੀ ਤਬਾਹੀ, 42 ਮੌਤਾਂ

ਇੰਡੋਨੇਸ਼ੀਆ ’ਚ ਭੁਚਾਲ ਕਾਰਨ ਭਾਰੀ ਤਬਾਹੀ, 42 ਮੌਤਾਂ

ਇੰਡੋਨੇਸ਼ੀਆ ’ਚ ਭੁਚਾਲ ਕਾਰਨ ਹੋਈ ਤਬਾਹੀ ਦੇ ਮੰਜ਼ਰ। -ਫੋਟੋਆਂ: ਏਪੀੇ/ਪੀਟੀਆਈ

ਮਮੂਜੂ, 15 ਜਨਵਰੀ

ਇੰਡੋਨੇਸ਼ੀਆ ਵਿਚ ਭੁਚਾਲ ਕਾਰਨ 42 ਲੋਕ ਮਾਰੇ ਗਏ ਹਨ। ਸੁਲਾਵੇਸੀ ਟਾਪੂ ਵਿਚ ਆਏ ਭੁਚਾਲ ਨਾਲ ਘਰ ਤੇ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਕਈ ਥਾਈਂ ਜ਼ਮੀਨ ਵੀ ਖ਼ਿਸਕ ਗਈ ਹੈ। ਰਿਕਟਰ ਪੈਮਾਨੇ ਉਤੇ ਭੁਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। 637 ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ ਹਨ। ਭੁਚਾਲ ਅੱਧੀ ਰਾਤ ਤੋਂ ਬਾਅਦ ਆਇਆ ਤੇ ਲੋਕ ਹਨੇਰੇ ਵਿਚ ਘਰੋਂ ਭੱਜਣ ਲਈ ਮਜਬੂਰ ਹੋ ਗਏ। ਹਾਲੇ ਤੱਕ ਪੂਰੇ ਨੁਕਸਾਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਬਹੁਤ ਸਾਰੇ ਲੋਕ ਮਲਬੇ ਹੇਠ ਦੱਬੇ ਹੋਏ ਹਨ। ਮੀਡੀਆ ਰਿਪੋਰਟ ਮੁਤਾਬਕ ਕਰੀਬ 300 ਘਰਾਂ ਨੂੰ ਨੁਕਸਾਨ ਪੁੱਜਾ ਹੈ। ਕਈ ਖੇਤਰਾਂ ਵਿਚ ਬਿਜਲੀ ਨਹੀਂ ਹੈ ਤੇ ਫੋਨ ਵੀ ਕੱਟੇ ਗਏ ਹਨ। ਇਲਾਕੇ ਵਿਚ ਸਥਿਤ ਗਵਰਨਰ ਦਾ ਘਰ ਵੀ ਢਹਿ ਗਿਆ ਹੈ। ਅਧਿਕਾਰੀਆਂ ਮੁਤਾਬਕ ਸੁਨਾਮੀ ਦਾ ਖ਼ਤਰਾ ਫ਼ਿਲਹਾਲ ਨਹੀਂ ਹੈ। ਲੱਗਪਗ 15 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਰਜ਼ੀ ਘਰਾਂ ’ਚ ਠਹਿਰਾਇਆ ਗਿਆ ਹੈ। -ਏਪੀ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All