DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Indigo Flight Fire: ਦਿੱਲੀ ਤੋਂ ਚੇਨਈ ਜਾ ਰਹੇ ਜਹਾਜ਼ ਵਿੱਚ ਪਾਵਰ ਬੈਂਕ ਫਟਣ ਕਾਰਨ ਅੱਗ ਲੱਗੀ

ਇੰਡੀਗੋ ਦੀ ਉਡਾਣ ਦੀ ਹੈਦਰਾਬਾਦ ਵਿੱਚ ਐਮਰਜੈਂਸੀ ਲੈਂਡਿੰਗ; ਯਾਤਰੀਆਂ ਦੇ ਸਾਮਾਨ ਵਾਲੇ ਬੈਗ ਨੂੰ ਲੱਗੀ ਅੱਗ; ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

  • fb
  • twitter
  • whatsapp
  • whatsapp
featured-img featured-img
**EDS: THIRD PARTY IMAGE** In this screengrab from a video posted on Oct. 11, 2026, Passengers and crew members act after smoke was detected in an overhead bin from a passenger's personal electronic device onboard Chennai-bound IndiGo flight 6E 6115, in mid-air. The flight was diverted and landed safely at Rajiv Gandhi International Airport, in Hyderabad, Telangana. (Handout via PTI Photo)(PTI10_11_2026_000553B)
Advertisement

Indigo Flight Fire: ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਐਤਵਾਰ ਨੂੰ ਹੈਦਰਾਬਾਦ ਵਿੱਚ ਹੰਗਾਮੀ ਹਾਲਤ ਵਿੱਚ ਉਤਾਰਨਾ ਪਿਆ। ਉਡਾਣ ਵਿੱਚ ਇੱਕ ਯਾਤਰੀ ਦੇ ਪਾਵਰ ਬੈਂਕ ਵਿੱਚ ਧਮਾਕਾ ਹੋਣ ਕਾਰਨ ਉਸ ਦੇ ਸਾਮਾਨ ਵਾਲੇ ਬੈਗ ਨੂੰ ਅੱਗ ਲੱਗ ਗਈ। ਬੈਗ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਯਾਤਰੀਆਂ ਨੇ ਜਹਾਜ਼ ਦੇ ਚਾਲਕ ਦਲ ਨੂੰ ਇਸ ਬਾਰੇ ਸੂਚਿਤ ਕੀਤਾ। ਇਸ ਤੋਂ ਬਾਅਦ ਜਹਾਜ਼ ਦਾ ਰਸਤਾ ਬਦਲ ਕੇ ਉਸ ਨੂੰ ਹੈਦਰਾਬਾਦ ਵਿੱਚ ਉਤਾਰਿਆ ਗਿਆ।

ਇੰਡੀਗੋ ਨੇ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਜਹਾਜ਼ ਦੇ ਚਾਲਕ ਦਲ ਨੇ ਤੁਰੰਤ ਕਾਰਵਾਈ ਕਰਦਿਆਂ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ। ਇਸ ਤੋਂ ਬਾਅਦ ਪਾਇਲਟਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਨੂੰ ਹੈਦਰਾਬਾਦ ਵੱਲ ਮੋੜ ਦਿੱਤਾ।

Advertisement

ਯਾਤਰੀਆਂ ਨੂੰ ਚੇਨਈ ਪਹੁੰਚਾਉਣ ਲਈ ਦੂਜਾ ਜਹਾਜ਼ ਭੇਜਿਆ

Advertisement

ਹਵਾਈ ਕੰਪਨੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਚੇਨਈ ਤੱਕ ਪਹੁੰਚਾਉਣ ਲਈ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ। ਹਾਲਾਂਕਿ, ਘਟਨਾ ਵਿੱਚ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਬਾਰੇ ਕੋਈ ਵੇਰਵਾ ਨਹੀਂ ਹੈ।

ਵੀਡੀਓ ਵਿੱਚ ਯਾਤਰੀ ‘ਅੱਗ-ਅੱਗ’ ਕਹਿ ਕੇ ਇੱਧਰ ਉਧਰ ਭੱਜਦੇ ਦਿਖਾਈ ਦਿੱਤੇ

ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਵੀਡੀਓ ਵਿੱਚ ਯਾਤਰੀ ‘ਅੱਗ-ਅੱਗ’ ਚੀਕਦੇ ਸੁਣਾਈ ਦਿੰਦੇ ਹਨ। ਇਸ ਦੌਰਾਨ ਕੁਝ ਯਾਤਰੀ ਜਹਾਜ਼ ਵਿੱਚ ਸਿਰ ਉੱਪਰ ਸਾਮਾਨ ਰੱਖਣ ਵਾਲੀ ਥਾਂ ਖੋਲ੍ਹ ਕੇ ਉੱਥੋਂ ਆਪਣਾ ਸਾਮਾਨ ਬਾਹਰ ਕੱਢਦੇ ਵੀ ਦਿਖਾਈ ਦੇ ਰਹੇ ਹਨ।

ਘਟਨਾ ਕਾਰਨ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਸਹਿਮ ਸੀ। ਚਾਲਕ ਦਲ ਵੱਲੋਂ ਸਥਿਤੀ ਕਾਬੂ ਵਿੱਚ ਲਿਆਉਣ ਅਤੇ ਜਹਾਜ਼ ਨੂੰ ਸੁਰੱਖਿਅਤ ਉਤਾਰਨ ਤੋਂ ਬਾਅਦ ਯਾਤਰੀਆਂ ਨੂੰ ਚੇਨਈ ਭੇਜਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ।

Advertisement
×