ਇੰਡੀਗੋ ਸੰਕਟ ਛੇਵਾਂ ਦਿਨ: ਮੁੰਬਈ, ਦਿੱਲੀ ਹਵਾਈ ਅੱਡਿਆਂ 'ਤੇ 220 ਤੋਂ ਵੱਧ ਉਡਾਣਾਂ ਰੱਦ
ਪਿਛਲੇ ਕੁਝ ਦਿਨਾਂ ਵਿੱਚ ਇਨ੍ਹਾਂ ਰੁਕਾਵਟਾਂ ਕਾਰਨ ਸੈਂਕੜੇ ਉਡਾਣਾਂ ਰੱਦ ਹੋਈਆਂ ਹਨ ਅਤੇ ਦੇਰੀ ਹੋਈ ਹੈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸੂਤਰਾਂ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ 'ਤੇ ਘੱਟੋ-ਘੱਟ 112 ਉਡਾਣਾਂ ਅਤੇ ਦਿੱਲੀ ਹਵਾਈ ਅੱਡੇ 'ਤੇ 109 ਉਡਾਣਾਂ ਰੱਦ ਕੀਤੀਆਂ ਗਈਆਂ।
ਸੂਤਰਾਂ ਅਨੁਸਾ ਸ਼ੁੱਕਰਵਾਰ ਨੂੰ ਆਪਣੀਆਂ 2,300 ਰੋਜ਼ਾਨਾ ਉਡਾਣਾਂ ਵਿੱਚੋਂ ਲਗਪਗ 1,600 ਉਡਾਣਾਂ ਰੱਦ ਕਰਨ ਤੋਂ ਬਾਅਦ, ਏਅਰਲਾਈਨ ਨੇ ਸ਼ਨਿਚਰਵਾਰ ਨੂੰ ਰੁਕਾਵਟਾਂ ਵਿੱਚ ਕਮੀ ਦੇਖੀ, ਅਤੇ ਰੱਦ ਕੀਤੀਆਂ ਉਡਾਣਾਂ ਦੀ ਗਿਣਤੀ ਲਗਭਗ 800 ਤੱਕ ਘੱਟ ਗਈ ਸੀ।
ਸ਼ਨਿਚਰਵਾਰ ਨੂੰ ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਅਤੇ ਸੀ.ਓ.ਓ. ਅਤੇ ਜਵਾਬਦੇਹ ਮੈਨੇਜਰ ਪੋਰਕੁਏਰਸ ਨੂੰ ਡੀ.ਜੀ.ਸੀ.ਏ. (DGCA) ਦੇ ਨੋਟਿਸ ਪ੍ਰਾਪਤ ਹੋਏ, ਜਿਸ ਵਿੱਚ ਉਡਾਣਾਂ ਵਿੱਚ ਵੱਡੇ ਪੱਧਰ 'ਤੇ ਆਈਆਂ ਰੁਕਾਵਟਾਂ ਬਾਰੇ 24 ਘੰਟਿਆਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਸੀ।
ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਸੀ, "(ਸ਼ੁੱਕਰਵਾਰ ਨੂੰ ਸਿਰਫ਼ 700 ਉਡਾਣਾਂ ਚਲਾਉਣ ਦਾ) ਮੁੱਖ ਉਦੇਸ਼ ਨੈੱਟਵਰਕ, ਪ੍ਰਣਾਲੀਆਂ ਅਤੇ ਰੋਸਟਰਾਂ ਨੂੰ ਮੁੜ ਸਥਾਪਤ ਕਰਨਾ ਸੀ ਤਾਂ ਜੋ ਅਸੀਂ ਅੱਜ (ਸ਼ਨੀਵਾਰ) ਵੱਧ ਗਿਣਤੀ ਵਿੱਚ ਉਡਾਣਾਂ, ਬਿਹਤਰ ਸਥਿਰਤਾ ਨਾਲ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕੀਏ, ਅਤੇ ਸੁਧਾਰ ਦੇ ਕੁਝ ਸ਼ੁਰੂਆਤੀ ਸੰਕੇਤ ਹਨ।" ਪੀਟੀਆਈ
