DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੰਡੀਗੋ ਸੰਕਟ ਛੇਵਾਂ ਦਿਨ: ਮੁੰਬਈ, ਦਿੱਲੀ ਹਵਾਈ ਅੱਡਿਆਂ 'ਤੇ 220 ਤੋਂ ਵੱਧ ਉਡਾਣਾਂ ਰੱਦ

ਇੰਡੀਗੋ ਉਡਾਣਾ ਦਾ ਸੰਕਟ ਲਗਾਤਾਰ ਛੇਵੇਂ ਦਿਨ ਐਤਵਾਰ ਨੂੰ ਵੀ ਜਾਰੀ ਹੈ, ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ 'ਤੇ 220 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਜਦੋਂ ਕਿ ਆਪਰੇਸ਼ਨਾਂ ਨੂੰ ਆਮ ਵਾਂਗ ਕਰਨ ਲਈ ਯਤਨ ਜਾਰੀ ਹਨ। ਪਿਛਲੇ ਕੁਝ...

  • fb
  • twitter
  • whatsapp
  • whatsapp
featured-img featured-img
(ANI Photo)
Advertisement
ਇੰਡੀਗੋ ਉਡਾਣਾ ਦਾ ਸੰਕਟ ਲਗਾਤਾਰ ਛੇਵੇਂ ਦਿਨ ਐਤਵਾਰ ਨੂੰ ਵੀ ਜਾਰੀ ਹੈ, ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ 'ਤੇ 220 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ। ਜਦੋਂ ਕਿ ਆਪਰੇਸ਼ਨਾਂ ਨੂੰ ਆਮ ਵਾਂਗ ਕਰਨ ਲਈ ਯਤਨ ਜਾਰੀ ਹਨ।

ਪਿਛਲੇ ਕੁਝ ਦਿਨਾਂ ਵਿੱਚ ਇਨ੍ਹਾਂ ਰੁਕਾਵਟਾਂ ਕਾਰਨ ਸੈਂਕੜੇ ਉਡਾਣਾਂ ਰੱਦ ਹੋਈਆਂ ਹਨ ਅਤੇ ਦੇਰੀ ਹੋਈ ਹੈ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸੂਤਰਾਂ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ 'ਤੇ ਘੱਟੋ-ਘੱਟ 112 ਉਡਾਣਾਂ ਅਤੇ ਦਿੱਲੀ ਹਵਾਈ ਅੱਡੇ 'ਤੇ 109 ਉਡਾਣਾਂ ਰੱਦ ਕੀਤੀਆਂ ਗਈਆਂ।

ਸੂਤਰਾਂ ਅਨੁਸਾ ਸ਼ੁੱਕਰਵਾਰ ਨੂੰ ਆਪਣੀਆਂ 2,300 ਰੋਜ਼ਾਨਾ ਉਡਾਣਾਂ ਵਿੱਚੋਂ ਲਗਪਗ 1,600 ਉਡਾਣਾਂ ਰੱਦ ਕਰਨ ਤੋਂ ਬਾਅਦ, ਏਅਰਲਾਈਨ ਨੇ ਸ਼ਨਿਚਰਵਾਰ ਨੂੰ ਰੁਕਾਵਟਾਂ ਵਿੱਚ ਕਮੀ ਦੇਖੀ, ਅਤੇ ਰੱਦ ਕੀਤੀਆਂ ਉਡਾਣਾਂ ਦੀ ਗਿਣਤੀ ਲਗਭਗ 800 ਤੱਕ ਘੱਟ ਗਈ ਸੀ।

Advertisement

ਸ਼ਨਿਚਰਵਾਰ ਨੂੰ ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਸ ਅਤੇ ਸੀ.ਓ.ਓ. ਅਤੇ ਜਵਾਬਦੇਹ ਮੈਨੇਜਰ ਪੋਰਕੁਏਰਸ ਨੂੰ ਡੀ.ਜੀ.ਸੀ.ਏ. (DGCA) ਦੇ ਨੋਟਿਸ ਪ੍ਰਾਪਤ ਹੋਏ, ਜਿਸ ਵਿੱਚ ਉਡਾਣਾਂ ਵਿੱਚ ਵੱਡੇ ਪੱਧਰ 'ਤੇ ਆਈਆਂ ਰੁਕਾਵਟਾਂ ਬਾਰੇ 24 ਘੰਟਿਆਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਸੀ।

Advertisement

ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਸੀ, "(ਸ਼ੁੱਕਰਵਾਰ ਨੂੰ ਸਿਰਫ਼ 700 ਉਡਾਣਾਂ ਚਲਾਉਣ ਦਾ) ਮੁੱਖ ਉਦੇਸ਼ ਨੈੱਟਵਰਕ, ਪ੍ਰਣਾਲੀਆਂ ਅਤੇ ਰੋਸਟਰਾਂ ਨੂੰ ਮੁੜ ਸਥਾਪਤ ਕਰਨਾ ਸੀ ਤਾਂ ਜੋ ਅਸੀਂ ਅੱਜ (ਸ਼ਨੀਵਾਰ) ਵੱਧ ਗਿਣਤੀ ਵਿੱਚ ਉਡਾਣਾਂ, ਬਿਹਤਰ ਸਥਿਰਤਾ ਨਾਲ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਸਕੀਏ, ਅਤੇ ਸੁਧਾਰ ਦੇ ਕੁਝ ਸ਼ੁਰੂਆਤੀ ਸੰਕੇਤ ਹਨ।" ਪੀਟੀਆਈ

Advertisement
×