DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤ ਦੀ GDP growth ਵਧਣ ਦਾ ਅੰਦਾਜ਼ਾ

ਮਹਿੰਗਾੲੀ ਕਾਰਨ ਵਧ ਸਕਦੀਆਂ ਨੇ ਨੀਤੀਗਤ ਵਿਆਜ ਦਰਾਂ

  • fb
  • twitter
  • whatsapp
  • whatsapp
Advertisement
ਆਲਮੀ ਰੇਟਿੰਗ ਏਜੰਸੀਆਂ ਐੱਸ ਐਂਡ ਪੀ ਅਤੇ ਫਿਚ ਨੇ ਭਾਰਤ ਦੀ ਵਿਕਾਸ ਦਰ ਵਧਣ ਦਾ ਅਨੁਮਾਨ ਲਾਇਆ ਹੈ। ਜੂਨ ਤਿਮਾਹੀ ’ਚ ਆਰਥਿਕ ਗਤੀਵਿਧੀਆਂ ਨੂੰ ਹੱਲਾਸ਼ੇਰੀ ਮਿਲਣ ਕਾਰਨ ਭਾਰਤ ਦਾ ਵਿੱਤੀ ਵਰ੍ਹੇ 2027 ਲਈ ਜੀ ਡੀ ਪੀ ਅਨੁਮਾਨ ਵਧਾਇਆ ਗਿਆ ਹੈ। ਐੱਸ ਐਂਡ ਪੀ ਨੇ ਭਾਰਤ ਦੀ ਵਿਕਾਸ ਦਰ 7 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਹੈ ਜਦਕਿ ਫਿਚ ਮੁਤਾਬਕ ਇਹ 6.9 ਫ਼ੀਸਦ ਰਹਿ ਸਕਦੀ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਵੀ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਜੁਲਾਈ ’ਚ 6.6 ਫ਼ੀਸਦ ਤੋਂ ਵਧਾ ਕੇ 7 ਫ਼ੀਸਦ ਕਰ ਦਿੱਤਾ ਸੀ।

ਉੱਧਰ, ਪੈਰਿਸ ਆਧਾਰਿਤ ਅੰਤਰ ਸਰਕਾਰੀ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓ ਈ ਸੀ ਡੀ) ਨੇ ਮੌਜੂਦਾ ਵਿੱਤੀ ਵਰ੍ਹੇ ’ਚ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਵਧਾ ਕੇ 7.1 ਫ਼ੀਸਦ ਕਰ ਦਿੱਤਾ ਹੈ। ਉਂਝ ਸੰਗਠਨ ਨੇ ਕਿਹਾ ਕਿ ਮਜ਼ਬੂਤ ਰਫ਼ਤਾਰ ਦੇ ਬਾਵਜੂਦ ਖ਼ਰੀਦਦਾਰੀ ਘਟਣ ਕਾਰਨ ਸਾਲ ਦੇ ਦੂਜੇ ਅੱਧ ’ਚ ਵਿਕਾਸ ਦਰ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ ਪਰ 2027 ’ਚ ਹੌਲੀ-ਹੌਲੀ ਰਿਕਵਰੀ ਹੋਵੇਗੀ।

Advertisement

ਆਲਮੀ ਰੇਟਿੰਗ ਏਜੰਸੀਆਂ ਨੇ ਅਮਰੀਕਾ ਆਧਾਰਿਤ ਮੂਡੀਜ਼ ਰੇਟਿੰਗਜ਼ ਵੱਲੋਂ ਵਿੱਤੀ ਵਰ੍ਹੇ ’ਚ ਭਾਰਤ ਦੀ ਜੀ ਡੀ ਪੀ 7 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਏ ਜਾਣ ਮਗਰੋਂ ਆਪਣੇ ਅੰਦਾਜ਼ੇ ਅਪਗਰੇਡ ਕੀਤੇ ਹਨ। ਇਸ ਦੇ ਨਾਲ ਭਾਰਤ ਜੀ20 ਅਰਥਚਾਰਿਆਂ ’ਚ ਸਭ ਤੋਂ ਤੇਜ਼ੀ ਨਾਲ ਅਗਾਂਹ ਵਧ ਰਿਹਾ ਹੈ। ਰੇਟਿੰਗ ਏਜੰਸੀਆਂ ਨੇ ਖ਼ਦਸ਼ਾ ਜਤਾਇਆ ਹੈ ਕਿ ਮਹਿੰਗਾਈ ਦੇ ਦਬਾਅ ਕਾਰਨ ਭਾਰਤੀ ਰਿਜ਼ਰਵ ਬੈਂਕ ਮੌਜੂਦਾ ਵਰ੍ਹੇ ਨੀਤੀਗਤ ਵਿਆਜ ਦਰਾਂ ਘੱਟੋ-ਘੱਟ 25 ਆਧਾਰੀ ਅੰਕ ਤੱਕ ਵਧਾ ਸਕਦਾ ਹੈ। ਫਿਚ ਨੂੰ ਉਮੀਦ ਹੈ ਕਿ ਸਾਲ ਦੇ ਬਾਕੀ ਸਮੇਂ ਦੌਰਾਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਐਕਸਚੇਂਜ ਦਰ ਮੌਜੂਦਾ ਪੱਧਰ ਦੇ ਨੇੜੇ ਰਹੇਗੀ ਅਤੇ ਅਗਲੇ ਸਾਲ ਇਸ ’ਚ ਮਾਮੂਲੀ ਗਿਰਾਵਟ ਆਵੇਗੀ।

Advertisement

Advertisement
×