ਭਾਰਤੀ ਪਣਡੁੱਬੀ INS Sindhukesari ਸ੍ਰੀਲੰਕਾ ਪੁੱਜੀ
ਸ੍ਰੀਲੰਕਾ ਦੀ ਜਲ ਸੈਨਾ ਨੇ ਅੱਜ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਹੈ ਕਿ ਭਾਰਤੀ ਜਲ ਸੈਨਾ ਦੀ ਪਣਡੁੱਬੀ ਸਿੰਧੂਕੇਸਰੀ ਸਾਂਝੀਆਂ ਮਸ਼ਕਾਂ ਲਈ ਕੋਲੰਬੋ ਦੇ ਬੰਦਰਗਾਹ ’ਤੇ ਪਹੁੰਚ ਗਈ ਹੈ। ਐਤਵਾਰ ਨੂੰ ਇੱਥੇ ਪੁੱਜਣ ’ਤੇ ਸ੍ਰੀਲੰਕਾ ਦੀ ਜਲ ਸੈਨਾ ਨੇ ਭਾਰਤੀ...
ਸ੍ਰੀਲੰਕਾ ਦੀ ਜਲ ਸੈਨਾ ਨੇ ਅੱਜ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਹੈ ਕਿ ਭਾਰਤੀ ਜਲ ਸੈਨਾ ਦੀ ਪਣਡੁੱਬੀ ਸਿੰਧੂਕੇਸਰੀ ਸਾਂਝੀਆਂ ਮਸ਼ਕਾਂ ਲਈ ਕੋਲੰਬੋ ਦੇ ਬੰਦਰਗਾਹ ’ਤੇ ਪਹੁੰਚ ਗਈ ਹੈ।
ਐਤਵਾਰ ਨੂੰ ਇੱਥੇ ਪੁੱਜਣ ’ਤੇ ਸ੍ਰੀਲੰਕਾ ਦੀ ਜਲ ਸੈਨਾ ਨੇ ਭਾਰਤੀ ਪਣਡੁੱਬੀ ਦਾ ਪੂਰੀਆਂ ਜਲ ਸੈਨਾ ਰਵਾਇਤਾਂ ਅਤੇ ਸਨਮਾਨਾਂ ਨਾਲ ਸਵਾਗਤ ਕੀਤਾ। ਪਣਡੁੱਬੀ ਦੇ ਅਮਲੇ ਵੱਲੋਂ ਸ੍ਰੀਲੰਕਾ ਦੀ ਜਲ ਸੈਨਾ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲਏ ਜਾਣ ਦੀ ਉਮੀਦ ਹੈ ਜਿਸ ਵਿੱਚ ਟਾਪੂ ਦੀਆਂ ਸੈਰ-ਸਪਾਟੇ ਵਾਲੀਆਂ ਕਈ ਥਾਵਾਂ ਦਾ ਦੌਰਾ ਵੀ ਸ਼ਾਮਲ ਹੈ।
ਸ੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ, ‘‘ਭਾਰਤੀ ਜਲ ਸੈਨਾ ਦੀ ਇੱਕ ਪਣਡੁੱਬੀ ਸਿੰਧੂਕੇਸਰੀ, ਸਾਂਝੀਆਂ ਮਸ਼ਕਾਂ ਲਈ ਕੋਲੰਬੋ ਬੰਦਰਗਾਹ ’ਤੇ ਪੁੱਜੀ ਅਤੇ ਸ੍ਰੀਲੰਕਾਈ ਜਲ ਸੈਨਾ ਵੱਲੋਂ ਪੂਰੇ ਜਲ ਸੈਨਾ ਸਨਮਾਨਾਂ ਨਾਲ ਇਸ ਦਾ ਸਵਾਗਤ ਕੀਤਾ ਗਿਆ।’’ ਭਾਰਤ ਅਤੇ ਸ੍ਰੀਲੰਕਾ ਦੀਆਂ ਜਲ ਸੈਨਾਵਾਂ ਨੇ ਹਾਲ ਹੀ ਵਿੱਚ ਕੋਲੰਬੋ ਦੇ ਤੱਟ ਤੋਂ ਦੂਰ ਇੱਕ ਦੁਵੱਲੀ ਜਲ ਸੈਨਾ ਮੁਹਿੰਮ ਦੇ ਹਿੱਸੇ ਵਜੋਂ ਡੂੰਘੇ ਸਮੁੰਦਰ ਵਿੱਚ ਗੋਤਾਖੋਰੀ ਕੀਤੀ ਹੈ। ਇਸ ਦਾ ਉਦੇਸ਼ ਪਾਣੀ ਦੇ ਅੰਦਰ ਖੋਜ, ਬਚਾਅ ਅਤੇ ਸਮਾਨ ਕੱਢਣ ਸਬੰਧੀ ਕਾਰਜਾਂ ਵਿੱਚ ਸਾਂਝੀ ਸਮਰੱਥਾ ਨੂੰ ਵਧਾਉਣਾ ਹੈ।

