ਤਿੱਬਤ ਵਿੱਚ ਫਸੇ ਭਾਰਤੀ ਤੀਰਥ ਯਾਤਰੀ ਬਦਲਵੇਂ ਸਰਹੱਦੀ ਰਸਤੇ ਰਾਹੀਂ ਨੇਪਾਲ ਪਰਤਣੇ ਹੋਏ ਸ਼ੁਰੂ
ਹੜ੍ਹਾਂ ਕਾਰਨ ਗਿਰੋਂਗ ਸਰਹੱਦੀ ਚੌਕੀ ਹੋ ਗਈ ਸੀ ਤਬਾਹ
Stranded people shield themselves from dust as a rescue helicopter lands at Maithili Barrack, an army training centre that serves as a primary base for airlifting survivors, following flash floods and a mudslide, in Trishuli, Nuwakot district, Nepal, August 29, 2026. REUTERS/Adnan Abidi
Advertisement
ਤਿੱਬਤ ਵਿੱਚ ਵੱਡੀ ਗਿਣਤੀ 'ਚ ਫਸੇ ਭਾਰਤੀ ਤੀਰਥ ਯਾਤਰੀਆਂ ਦੀ ਸ਼ਨਿੱਚਰਵਾਰ ਨੂੰ ਇੱਕ ਬਦਲਵੇਂ ਸਰਹੱਦੀ ਰਸਤੇ ਰਾਹੀਂ ਨੇਪਾਲ ਵਾਪਸੀ ਸ਼ੁਰੂ ਹੋ ਗਈ ਹੈ।
ਹੜ੍ਹਾਂ ਕਾਰਨ ਗਿਰੋਂਗ ਸਰਹੱਦੀ ਚੌਕੀ ਤਬਾਹ ਹੋ ਗਈ ਸੀ। ਗਿਰੋਂਗ-ਨੇਪਾਲ ਸਰਹੱਦੀ ਚੌਕੀ ਨੇਪਾਲ ਰਾਹੀਂ ਤਿੱਬਤ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦਾ ਮੁੱਖ ਰਸਤਾ ਹੈ।
ਬੁੱਧਵਾਰ ਨੂੰ ਆਏ ਭਿਆਨਕ ਹੜ੍ਹਾਂ ਵਿੱਚ ਇਹ ਚੌਕੀ ਨਸ਼ਟ ਹੋ ਜਾਣ ਤੋਂ ਬਾਅਦ ਸੈਂਕੜੇ ਵਿਦੇਸ਼ੀ ਸੈਲਾਨੀ ਫਸ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਕੈਲਾਸ਼ ਮਾਨਸਰੋਵਰ ਯਾਤਰਾ ਵਿੱਚ ਸ਼ਾਮਲ ਤੀਰਥ ਯਾਤਰੀ ਸਨ। ਇਸ ਹੜ੍ਹ ਵਿੱਚ 600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਫਸੇ ਹੋਏ ਸ਼ਰਧਾਲੂ ਝਾਂਗਮੂ ਸਰਹੱਦੀ ਚੌਕੀ ਰਾਹੀਂ ਨੇਪਾਲ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਸਨ, ਜਿਸ ਨੂੰ ਪਹਿਲਾਂ ਇਸ ਖੇਤਰ ਵਿੱਚ ਭੂਚਾਲ ਅਤੇ ਜ਼ਮੀਨ ਖਿਸਕਣ ਕਾਰਨ ਬੰਦ ਕਰ ਦਿੱਤਾ ਗਿਆ ਸੀ।
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਦੇ ਸਾਬਕਾ ਚੇਅਰਮੈਨ ਜੀ. ਸਤੀਸ਼ ਰੈਡੀ ਉਨ੍ਹਾਂ ਭਾਰਤੀ ਤੀਰਥ ਯਾਤਰੀਆਂ ਵਿੱਚ ਸ਼ਾਮਲ ਸਨ, ਜੋ ਸ਼ਨਿੱਚਰਵਾਰ ਨੂੰ ਝਾਂਗਮੂ ਦੇ ਰਸਤੇ ਨੇਪਾਲ ਸਰਹੱਦ 'ਤੇ ਪਰਤੇ।
ਰੈਡੀ ਨੇ ਇੱਥੇ ਸਰਹੱਦੀ ਚੌਕੀ ਵੱਲ ਜਾਂਦੇ ਸਮੇਂ 'ਪੀ ਟੀ ਆਈ' ਨੂੰ ਕਿਹਾ, "ਮੈਂ ਦੇਖ ਸਕਦਾ ਹਾਂ ਕਿ ਕਈ ਬੱਸਾਂ ਅਤੇ ਵਾਹਨ ਝਾਂਗਮੂ ਸਰਹੱਦੀ ਚੌਕੀ ਦੇ ਰਸਤੇ ਨੇਪਾਲ ਵੱਲ ਜਾ ਰਹੇ ਹਨ।"
ਰੈਡੀ ਹੈਦਰਾਬਾਦ ਤੋਂ ਗਏ 31 ਮੈਂਬਰਾਂ ਵਾਲੇ ਇੱਕ ਸਮੂਹ ਦਾ ਹਿੱਸਾ ਸਨ, ਜੋ 23 ਅਗਸਤ ਨੂੰ ਤਿੱਬਤ ਗਿਆ ਸੀ। ਉਨ੍ਹਾਂ ਨੇ ਗਿਰੋਂਗ-ਨੇਪਾਲ ਸਰਹੱਦ ਦੇ ਰਸਤੇ ਤਿੱਬਤ ਖ਼ੁਦਮੁਖ਼ਤਿਆਰ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਸ਼ੁੱਕਰਵਾਰ ਨੂੰ ਉਸੇ ਰਸਤੇ ਤੋਂ ਪਰਤਣ ਵਾਲੇ ਸਨ।
ਇਸ ਤੋਂ ਪਹਿਲਾਂ, ਚੀਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਸੀ ਕਿ ਗਿਰੋਂਗ ਕਾਉਂਟੀ ਤੋਂ ਰੈਸਕਿਊ ਕੀਤੇ ਗਏ 1,000 ਲੋਕਾਂ ਵਿੱਚ 555 ਸੈਲਾਨੀ ਸ਼ਾਮਲ ਸਨ।
ਰੈਡੀ ਨੇ ਦੱਸਿਆ ਕਿ ਬੁੱਧਵਾਰ ਨੂੰ ਜਦੋਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਹਜ਼ਾਰਾਂ ਹੋਰ ਲੋਕਾਂ ਨਾਲ ਪਵਿੱਤਰ ਕੈਲਾਸ਼ ਪਰਬਤ ਦੀ 'ਪਰਿਕਰਮਾ' ਕਰ ਰਿਹਾ ਸੀ, ਤਾਂ ਉਨ੍ਹਾਂ ਨੂੰ ਅਚਾਨਕ ਆਏ ਹੜ੍ਹ ਦੀ ਖ਼ਬਰ ਮਿਲੀ।
ਉਨ੍ਹਾਂ ਨੂੰ ਦੂਤਾਵਾਸ ਦੇ ਅਧਿਕਾਰੀਆਂ ਰਾਹੀਂ ਗਿਰੋਂਗ-ਨੇਪਾਲ ਸਰਹੱਦੀ ਚੌਕੀ 'ਤੇ ਆਏ ਭਿਆਨਕ ਹੜ੍ਹਾਂ ਬਾਰੇ ਸੂਚਿਤ ਕੀਤਾ ਗਿਆ।
Advertisement
×

