ਓਮਾਨ ਦੀ ਖਾੜੀ ’ਚ ਤੇਲ ਟੈਂਕਰ ’ਤੇ ਹਮਲਾ, ਭਾਰਤੀ ਹਲਾਕ
ਓਮਾਨ ਨੇ ਅੱਜ ਕਿਹਾ ਕਿ ਓਮਾਨ ਦੀ ਖਾੜੀ ’ਚ ਮਾਰਸ਼ਲ ਦੀਪ ਸਮੂਹ ਦੇ ਝੰਡੇ ਵਾਲੇ ਤੇਲ ਟੈਂਕਰ ’ਤੇ ਡਰੋਨ ਹਮਲਾ ਕੀਤਾ ਜਿਸ ਵਿੱਚ ਜਹਾਜ਼ ’ਤੇ ਸਵਾਰ ਟੀਮ ਦਾ ਇੱਕ ਮੈਂਬਰ ਹਲਾਕ ਹੋ ਗਿਆ ਹੈ। ਮ੍ਰਿਤਕ ਭਾਰਤ ਨਾਲ ਸਬੰਧਤ ਦੱਸਿਆ ਜਾ...
ਹਰਮੁਜ਼ ਦੇ ਜਲ ਖੇਤਰ ’ਚੋਂ ਲੰਘਦੇ ਹੋਏ ਸਮੁੰਦਰੀ ਜਹਾਜ਼। -ਫੋਟੋ: ਰਾਇਟਰਜ਼ Boats in the Strait of Hormuz amid the U.S.-Israeli conflict with Iran, as seen from Musandam, Oman, March 2, 2026.REUTERS/Amr Alfiky
Advertisement
ਓਮਾਨ ਨੇ ਅੱਜ ਕਿਹਾ ਕਿ ਓਮਾਨ ਦੀ ਖਾੜੀ ’ਚ ਮਾਰਸ਼ਲ ਦੀਪ ਸਮੂਹ ਦੇ ਝੰਡੇ ਵਾਲੇ ਤੇਲ ਟੈਂਕਰ ’ਤੇ ਡਰੋਨ ਹਮਲਾ ਕੀਤਾ ਜਿਸ ਵਿੱਚ ਜਹਾਜ਼ ’ਤੇ ਸਵਾਰ ਟੀਮ ਦਾ ਇੱਕ ਮੈਂਬਰ ਹਲਾਕ ਹੋ ਗਿਆ ਹੈ। ਮ੍ਰਿਤਕ ਭਾਰਤ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਸਰਕਾਰੀ ਓਮਾਨ ਨਿਊਜ਼ ਏਜੰਸੀ ਨੇ ਸਲਤਨਤ ਦੀ ਰਾਜਧਾਨੀ ਮਸਕਟ ਦੇ ਸਾਹਿਲ ਤੋਂ ਦੂਰ ਓਮਾਨ ਦੀ ਖਾੜੀ ’ਚ ਹੋਏ ਇਸ ਹਮਲੇ ਦੀ ਖ਼ਬਰ ਦਿੱਤੀ। ਇਸ ਨੇ ਟੈਂਕਰ ਦੀ ਪਛਾਣ ‘ਐੱਮ ਕੇ ਡੀ ਵੀ ਵਾਈ ਓ ਐੱਮ’ ਵਜੋਂ ਦੱਸੀ ਹੈ। ਇਰਾਨ ਫ਼ਾਰਸ ਦੀ ਖਾੜੀ ’ਚ ਹਰਮੁਜ਼ ਜਲ ਮਾਰਗ ਨੇੜੇ ਆਉਣ ਵਾਲੇ ਜਹਾਜ਼ਾਂ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਕਈ ਹਮਲੇ ਕੀਤੇ ਹਨ।
Advertisement
Advertisement
×

