DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੁਨੀਆ ਦੀ ਅੱਠਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਮਨਸਲੂ 'ਤੇ ਭਾਰਤੀ ਮੂਲ ਦੇ ਜਰਮਨ ਪਰਬਤਾਰੋਹੀ ਅਤੇ ਸ਼ੇਰਪਾ ਗਾਈਡ ਦੀ ਮੌਤ

ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿੱਚ ਆਉਣ ਕਾਰਨ ਗਈ ਜਾਨ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਦੁਨੀਆ ਦੀ ਅੱਠਵੀਂ ਸਭ ਤੋਂ ਉੱਚੀ ਚੋਟੀ ਮਾਊਂਟ ਮਨਸਲੂ ਦੇ ਕੈਂਪ ਤਿੰਨ ਦੇ ਬਰਫ਼ੀਲੇ ਤੂਫ਼ਾਨ (ਐਵਲਾਂਚ) ਦੀ ਲਪੇਟ ਵਿੱਚ ਆਉਣ ਕਾਰਨ ਇੱਕ ਭਾਰਤੀ ਮੂਲ ਦੇ ਜਰਮਨ ਪਰਬਤਾਰੋਹੀ ਅਤੇ ਉਸ ਦੇ ਨੇਪਾਲੀ ਸ਼ੇਰਪਾ ਗਾਈਡ ਦੀ ਮੌਤ ਹੋ ਗਈ ਹੈ।

ਇਸ ਮੁਹਿੰਮ ਦਾ ਪ੍ਰਬੰਧ ਕਰਨ ਵਾਲੀ ਕੰਪਨੀ 'ਮਕਾਲੂ ਐਡਵੈਂਚਰ' ਦੇ ਪ੍ਰਬੰਧਕੀ ਨਿਰਦੇਸ਼ਕ ਮੋਹਨ ਲਮਸਾਲ ਨੇ ਦੱਸਿਆ ਕਿ ਖ਼ਰਾਬ ਮੌਸਮ ਦੇ ਬਾਵਜੂਦ ਧਰੁਵ ਜਯੋਤੀ ਗੁਹਾ ਅਤੇ ਫੁਰਸੇਮਬਾ ਸ਼ੇਰਪਾ ਕੈਂਪ ਦੋ ਤੋਂ ਉੱਪਰਲੇ ਕੈਂਪ ਵੱਲ ਵਧ ਗਏ ਸਨ ਅਤੇ ਸ਼ਨਿੱਚਰਵਾਰ ਰਾਤ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿੱਚ ਆ ਗਏ।

Advertisement

ਫੁਰਸੇਮਬਾ ਸ਼ੇਰਪਾ ਨੇਪਾਲ ਦੇ ਮਕਾਲੂ ਤੋਂ ਇੱਕ ਤਜਰਬੇਕਾਰ ਪਹਾੜੀ ਗਾਈਡ ਸੀ। ਲਮਸਾਲ ਨੇ ਦੱਸਿਆ ਕਿ ਜਦੋਂ ਬਚਾਅ ਟੀਮ ਨੇਪਾਲ ਵਿੱਚ ਪਹਾੜ ਦੇ ਕੈਂਪ ਤਿੰਨ 'ਤੇ ਪਹੁੰਚੀ ਤਾਂ ਉਨ੍ਹਾਂ ਦੀਆਂ ਲਾਸ਼ਾਂ ਲਗਪਗ ਸੱਤ ਫੁੱਟ ਬਰਫ਼ ਹੇਠਾਂ ਦੱਬੀਆਂ ਹੋਈਆਂ ਮਿਲੀਆਂ।

Advertisement

ਉਨ੍ਹਾਂ ਕਿਹਾ, "ਉਨ੍ਹਾਂ ਦਾ ਤੰਬੂ ਇੱਕ ਭਾਰੀ ਬਰਫ਼ੀਲੇ ਤੂਫ਼ਾਨ ਦੀ ਲਪੇਟ ਵਿੱਚ ਆ ਗਿਆ ਅਤੇ ਦੋਵੇਂ ਪਰਬਤਾਰੋਹੀ ਬਰਫ਼ ਹੇਠਾਂ ਦੱਬ ਗਏ।" ਉਨ੍ਹਾਂ ਦੱਸਿਆ, "ਕੰਪਨੀ ਦੇ ਛੇ ਹੋਰ ਪਰਬਤਾਰੋਹੀ, ਜਿਨ੍ਹਾਂ ਨੇ ਕੈਂਪ ਦੋ ਤੋਂ ਵਾਪਸ ਮੁੜਨ ਦਾ ਫ਼ੈਸਲਾ ਕੀਤਾ ਸੀ, ਉਹ ਸੁਰੱਖਿਅਤ ਹਨ, ਪਰ ਖ਼ਰਾਬ ਮੌਸਮ ਦੇ ਬਾਵਜੂਦ ਕਾਹਲੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਨ ਵਾਲੇ ਇਹ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ।"

ਦੋਵਾਂ ਪਰਬਤਾਰੋਹੀਆਂ ਦਾ ਮੁਹਿੰਮ ਪ੍ਰਬੰਧਕਾਂ ਨਾਲ ਸੰਪਰਕ ਟੁੱਟਣ ਤੋਂ ਬਾਅਦ ਬਚਾਅ ਟੀਮ ਨੂੰ ਕੈਂਪ ਤਿੰਨ ਵੱਲ ਭੇਜਿਆ ਗਿਆ ਸੀ। ਲਮਸਾਲ ਮੁਤਾਬਕ ਉਨ੍ਹਾਂ ਨਾਲ ਆਖ਼ਰੀ ਸੰਪਰਕ ਸ਼ਨਿੱਚਰਵਾਰ ਰਾਤ ਨੂੰ ਹੋਇਆ ਸੀ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਹੇਠਾਂ ਬੇਸ ਕੈਂਪ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜੇ ਮੌਸਮ ਨੇ ਇਜਾਜ਼ਤ ਦਿੱਤੀ ਤਾਂ ਸੋਮਵਾਰ ਨੂੰ ਉਨ੍ਹਾਂ ਨੂੰ ਹਵਾਈ ਰਸਤੇ ਰਾਹੀਂ ਕਾਠਮੰਡੂ ਲਿਜਾਏ ਜਾਣ ਦੀ ਉਮੀਦ ਹੈ।

ਇਨ੍ਹਾਂ ਮੌਤਾਂ ਨਾਲ ਇਸ ਚੜ੍ਹਾਈ ਦੇ ਸੀਜ਼ਨ ਦੌਰਾਨ ਮਾਊਂਟ ਮਨਸਲੂ 'ਤੇ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਮੁਹਿੰਮ ਪ੍ਰਬੰਧਕ ਮੁਤਾਬਕ, ਇਸ ਤੋਂ ਪਹਿਲਾਂ ਪਹਾੜ 'ਤੇ ਵੱਖ-ਵੱਖ ਘਟਨਾਵਾਂ ਵਿੱਚ ਸਿੰਗਾਪੁਰ ਦੇ ਇੱਕ ਪਰਬਤਾਰੋਹੀ ਅਤੇ ਇੱਕ ਨੇਪਾਲੀ ਗਾਈਡ ਦੀ ਮੌਤ ਹੋ ਗਈ ਸੀ। ਮਾਊਂਟ ਮਨਸਲੂ ਦੁਨੀਆ ਦਾ ਅੱਠਵਾਂ ਸਭ ਤੋਂ ਉੱਚਾ ਪਹਾੜ ਹੈ, ਜੋ ਸਮੁੰਦਰ ਤਲ ਤੋਂ 8,163 ਮੀਟਰ (26,781 ਫੁੱਟ) ਉੱਚਾ ਹੈ।

Advertisement
×