ਭਾਰਤੀ ਫ਼ੌਜ ਵੱਲੋਂ ਸੁਰੱਖਿਆ ਏਜੰਸੀਆਂ ਨਾਲ ਸਾਂਝੀਆਂ ਮਸ਼ਕਾਂ
ਅਸਾਮ ਦੇ ਜ਼ਿਲ੍ਹਾ ਤਾਮੁਲਪੁਰ ਵਿੱਚ ਭਾਰਤੀ ਫ਼ੌਜ ਨੇ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਸਾਂਝੀਆਂ ਮਸ਼ਕਾਂ ਕੀਤੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਤਾਮੁਲਪਰ ਦੇ ਦਰੰਗਾ ਵਿੱਚ ਆਈ ਟੀ ਬੀ ਪੀ, ਅਸਾਮ ਰਾਈਫਲਜ਼ ਤੇ ਆਰਮੀ ਏਵੀਏਸ਼ਨ ਦੇ ਸਹਿਯੋਗ ਨਾਲ ਆਧੁਨਿਕ ਨਿਗਰਾਨ...
Advertisement
ਅਸਾਮ ਦੇ ਜ਼ਿਲ੍ਹਾ ਤਾਮੁਲਪੁਰ ਵਿੱਚ ਭਾਰਤੀ ਫ਼ੌਜ ਨੇ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਸਾਂਝੀਆਂ ਮਸ਼ਕਾਂ ਕੀਤੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਤਾਮੁਲਪਰ ਦੇ ਦਰੰਗਾ ਵਿੱਚ ਆਈ ਟੀ ਬੀ ਪੀ, ਅਸਾਮ ਰਾਈਫਲਜ਼ ਤੇ ਆਰਮੀ ਏਵੀਏਸ਼ਨ ਦੇ ਸਹਿਯੋਗ ਨਾਲ ਆਧੁਨਿਕ ਨਿਗਰਾਨ ਸਰੋਤਾਂ, ਨਿਗਰਾਨ ਉਡਾਣਾਂ ਦੀ ਵਰਤੋਂ ਅਤੇ ਗੋਲੇ ਦਾਗਣ ਦਾ ਅਭਿਆਸ ਕੀਤਾ ਗਿਆ ਹੈ। ਇਸ ਦਾ ਉਦੇਸ਼ ਜੰਗ ਦੇ ਮੈਦਾਨ ਬਾਰੇ ਜਾਣਕਾਰੀ, ਉਦੇਸ਼ ਪ੍ਰਾਪਤੀ ਅਤੇ ਚੁਣੌਤੀ ਵਾਲੇ ਖੇਤਰਾਂ ਵਿੱਚ ਸਮਰੱਥਾ ਵਧਾਉਣਾ ਸੀ। ਉਨ੍ਹਾਂ ਕਿਹਾ ਕਿ ਸੰਯੁਕਤ ਸਿਖਲਾਈ ਨੇ ਜੰਗੀ ਤਿਆਰੀ ਅਤੇ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਦਾ ਅਸਰਦਾਰ ਜਵਾਬ ਦੇਣ ਦੀ ਸਮਰੱਥਾ ਨੂੰ ਕਾਫ਼ੀ ਵਧਾਇਆ ਹੈ। ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਮਸ਼ਕਾਂ ਨਾਲ ਭਾਰਤੀ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਵਿੱਚ ਚੌਕਸੀ, ਗੋਲੇ ਦਾਗਣ ਦੀ ਸਮਰੱਥਾ ਅਤੇ ਆਪਸੀ ਭਰੋਸੇ ਦੀ ਭਾਵਨਾ ਪੈਦਾ ਹੋਈ ਹੈ।
Advertisement
Advertisement
×

