DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਜ਼ਰਬਾਇਜਾਨ ’ਚ ਭਾਰਤੀ ਰਾਜਦੂਤ ਨੇ ਅਹੁਦਾ ਸੰਭਾਲਿਆ

ਅਜ਼ਰਬਾਇਜਾਨ ਵਿੱਚ ਭਾਰਤ ਦੇ ਨਵ-ਨਿਯੁਕਤ ਰਾਜਦੂਤ ਅਭੈ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ 2019 ਤੋਂ 2022 ਤੱਕ ਮੈਡਾਗਾਸਕਰ ਤੇ ਕੋਮੋਰੋਸ ਵਿੱਚ ਭਾਰਤ ਦੇ ਕੂਟਨੀਤਕ ਮਿਸ਼ਨ ਦੀ ਅਗਵਾਈ ਕੀਤੀ ਸੀ ਅਤੇ 2016 ਤੋਂ 2022 ਤੱਕ ਬ੍ਰਾਜ਼ੀਲ ਵਿੱਚ ਡਿਪਟੀ ਚੀਫ ਆਫ...

  • fb
  • twitter
  • whatsapp
  • whatsapp
Advertisement

ਅਜ਼ਰਬਾਇਜਾਨ ਵਿੱਚ ਭਾਰਤ ਦੇ ਨਵ-ਨਿਯੁਕਤ ਰਾਜਦੂਤ ਅਭੈ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ 2019 ਤੋਂ 2022 ਤੱਕ ਮੈਡਾਗਾਸਕਰ ਤੇ ਕੋਮੋਰੋਸ ਵਿੱਚ ਭਾਰਤ ਦੇ ਕੂਟਨੀਤਕ ਮਿਸ਼ਨ ਦੀ ਅਗਵਾਈ ਕੀਤੀ ਸੀ ਅਤੇ 2016 ਤੋਂ 2022 ਤੱਕ ਬ੍ਰਾਜ਼ੀਲ ਵਿੱਚ ਡਿਪਟੀ ਚੀਫ ਆਫ ਮਿਸ਼ਨ ਵਜੋਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਨ੍ਹਾਂ 2022 ਤੋਂ 2025 ਤੱਕ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਦੇ ਡਿਪਟੀ ਡੀ ਜੀ ਵਜੋਂ ਸੇਵਾਵਾਂ ਨਿਭਾਈਆਂ ਅਤੇ ਜੀ-20 ਸੰਮੇਲਨ ਦੌਰਾਨ 300 ਤੋਂ ਵੱਧ ਸੱਭਿਆਚਾਰਕ ਸਮਾਗਮਾਂ ਦੇ ਤਾਲਮੇਲ ਲਈ ਅਹਿਮ ਭੂਮਿਕਾ ਨਿਭਾਈ। ਬਾਕੂ ਲਈ ਰਵਾਨਾ ਹੋਣ ਤੋਂ ਪਹਿਲਾਂ ਅਭੈ ਕੁਮਾਰ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਪ੍ਰਮਾਣ ਪੱਤਰ ਪ੍ਰਾਪਤ ਕੀਤਾ।

Advertisement
Advertisement
×