ਭਾਰਤ ਵੱਲੋਂ ਟੀਕਾਕਰਨ ਮੁਹਿੰਮ ’ਚ ਅਹਿਮ ਯੋਗਦਾਨ: ਸੀਤਾਰਾਮਨ : The Tribune India

ਭਾਰਤ ਵੱਲੋਂ ਟੀਕਾਕਰਨ ਮੁਹਿੰਮ ’ਚ ਅਹਿਮ ਯੋਗਦਾਨ: ਸੀਤਾਰਾਮਨ

ਪੁਸਤਕ ‘ਇੰਡੀਆਜ਼ ਵੈਕਸੀਨ ਗਰੋਥ ਸਟੋਰੀ’ ਰਿਲੀਜ਼ ਕੀਤੀ

ਭਾਰਤ ਵੱਲੋਂ ਟੀਕਾਕਰਨ ਮੁਹਿੰਮ ’ਚ ਅਹਿਮ ਯੋਗਦਾਨ: ਸੀਤਾਰਾਮਨ

ਦਿੱਲੀ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ਼ਤਾਰਾਮਨ ਪੁਸਤਕ ‘ਇੰਡੀਆਜ਼ ਵੈਕਸੀਨ ਗਰੋਥ ਸਟੋਰੀ’ ਰਿਲੀਜ਼ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 17 ਅਗਸਤ

ਮੁੱਖ ਅੰਸ਼

  • ਦੁਨੀਆ ਭਰ ਵਿੱਚ ਵਰਤੇ ਜਾਣ ਵਾਲੇ ਟੀਕਿਆਂ ਦਾ 60 ਫੀਸਦੀ ਹਿੱਸਾ ਭਾਰਤ ਵਿੱਚ ਹੁੰਦਾ ਹੈ ਤਿਆਰ

ਦੁਨੀਆ ਭਰ ਵਿੱਚ ਵਰਤੇ ਜਾਣ ਵਾਲੇ ਹਰ ਤਰ੍ਹਾਂ ਦੇ ਟੀਕਿਆਂ ਦਾ 60 ਫੀਸਦੀ ਉਤਪਾਦਨ ਭਾਰਤ ਵਿੱਚ ਹੁੰਦਾ ਹੈ। ਇਹ ਜਾਣਕਾਰੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇਥੇ ਪੁਸਤਕ ਰਿਲੀਜ਼ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਭਾਰਤ ਨੇ ਦੁਨੀਆ ਭਰ ਦੀ ਟੀਕਾਕਰਨ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਇਆ ਹੈ ਤੇ ਲੌਕਡਾਊਨ ਵਿੱਚ ਵੀ ਦੇਸ਼ ਵਿੱਚ ਕੋਵਿਡ-19 ਟੀਕਿਆਂ ਦਾ ਉਤਪਾਦਨ ਹੁੰਦਾ ਰਿਹਾ। ਉਨ੍ਹਾਂ ਨੇ ਵਿੱਤ ਵਿਭਾਗ ਦੇ ਵਧੀਕ ਸਕੱਤਰ ਸੱਜਣ ਸਿੰਘ ਯਾਦਵ ਦੀ ਪੁਸਤਕ ‘ਇੰਡੀਅਨ ਵੈਕਸੀਨ ਗਰੋਥ ਸਟੋਰੀ’ ਰਿਲੀਜ਼ ਕਰਦਿਆਂ ਕਿਹਾ ਕਿ ਵਿਸ਼ਵ ਟੀਕਾਕਰਨ ਮੁਹਿੰਮ ਵਿੱਚ ਯੋਗਦਾਨ ਦੇਣਾ ਭਾਰਤ ਦੇ ‘ਡੀਐੱਨਏ’ ਵਿੱਚ ਸ਼ਾਮਲ ਹੈ।

ਇਸ ਮੌਕੇ ਉਨ੍ਹਾਂ ਕਿਹਾ ‘ਦਹਾਕਿਆਂ ਤੋਂ ਭਾਰਤ ਨੇ ਟੀਕਾਕਰਨ ਮੁਹਿੰਮ ਵਿੱਚ ਅਹਿਮ ਰੋਲ ਨਿਭਾਇਆ ਹੈ। ਵਿਸ਼ਵ ਵਿੱਚ ਵਰਤੇ ਜਾਣ ਵਾਲੇ ਟੀਕਿਆਂ ਦਾ ਲਗਭਗ 60 ਫੀਸਦੀ ਉਤਪਾਦਨ ਭਾਰਤ ਵਿੱਚ ਹੁੰਦਾ ਹੈ। ਟੀਕਾਕਰਨ ਦੇ ਮਾਮਲੇ ਵਿੱਚ ਭਾਰਤ ਦੇ ਯੋਗਦਾਨ ਦੀ ਕੋਈ ਮਿਸਾਲ ਨਹੀਂ ਹੈ।’ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਕੋਵਿਡ ਵੈਕਸੀਨ ਦੀ ਦੋਹਰੀ ਖੁਰਾਕ ਦਿੱਤੀ ਜਾ ਰਹੀ ਹੈ ਅਤੇ ਇੰਨੇ ਵੱਡੇ ਪੱਧਰ ’ਤੇ ਵੈਕਸੀਨ ਦਾ ਉਤਪਾਦਨ ਤੇ ਟੀਕਾਕਰਨ ਮੁਹਿੰਮ ਸੌਖੀ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ 200 ਕਰੋੜ ਕੋਵਿਡ ਰੋਕੂ ਟੀਕਾਕਰਨ ਮੁਹਿੰਮ ਦੇ ਟੀਚੇ ਨੂੰ ਪਾਰ ਕਰ ਲਿਆ ਹੈ। ਉਨ੍ਹਾਂ ਨੇ ਭਾਰਤੀ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਵੀ ਕੀਤੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਸ਼ਹਿਰ

View All