ਭਾਰਤ ਦਾ ‘ਤੇਜਸ’ ਮਲੇਸ਼ੀਆ ਦੀ ਪਹਿਲੀ ਪਸੰਦ ਬਣਿਆ

ਭਾਰਤ ਦਾ ‘ਤੇਜਸ’ ਮਲੇਸ਼ੀਆ ਦੀ ਪਹਿਲੀ ਪਸੰਦ ਬਣਿਆ

ਨਵੀਂ ਦਿੱਲੀ, 3 ਜੁਲਾਈ

ਭਾਰਤ ਦਾ ਤੇਜਸ ਲੜਾਕੂ ਜੈੱਟ ਮਲੇਸ਼ੀਆ ਦੀ ਪਹਿਲੀ ਪਸੰਦ ਬਣ ਕੇ ਉਭਰਿਆ ਹੈ ਕਿਉਂਕਿ ਦੱਖਣ-ਪੂਰਬੀ ਏਸ਼ਿਆਈ ਮੁਲਕ ਆਪਣੇ ਪੁਰਾਣੇ ਹੋ ਚੁੱਕੇ ਲੜਾਕੂ ਜੈੱਟਾਂ ਨੂੰ ਬਦਲਣਾ ਚਾਹੁੰਦਾ ਹੈ। ਭਾਰਤ ਅਤੇ ਮਲੇਸ਼ੀਆ ਤੇਜਸ ਦੀ ਖ਼ਰੀਦ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਗੱਲਬਾਤ ਕਰ ਰਹੇ ਹਨ। ਹਿੰਦੋਸਤਾਨ ਐਰੋਨੌਟਿਕਸ ਲਿਮਟਿਡ (ਐੱਚਏਐੱਲ) ਦੇ ਚੇਅਰਮੈਨ ਅਤੇ ਐੱਮਡੀ ਆਰ ਮਾਧਵਨ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਚੀਨ ਦੇ ਜੇਐੱਫ-17 ਜੈੱਟ, ਦੱਖਣੀ ਕੋਰੀਆ ਦੇ ਐੱਫਏ-50, ਰੂਸ ਦੇ ਮਿਗ-35 ਅਤੇ ਯਾਕ-130 ਜੈੱਟ ਦਾ ਭਾਰਤੀ ਤੇਜਸ ਨਾਲ ਮੁਕਾਬਲਾ ਸੀ। ਐੱਚਏਐੱਲ ਵੱਲੋਂ ਬਣਾਏ ਤੇਜਸ ਨੇ ਬਾਕੀ ਮੁਲਕਾਂ ਦੇ ਜੈੱਟਾਂ ਨੂੰ ਪਿੱਛੇ ਛੱਡ ਦਿੱਤਾ। ਭਾਰਤ ਨੇ ਪੈਕੇਜ ਤਹਿਤ ਮਲੇਸ਼ੀਆ ’ਚ ਐੱਮਆਰਓ (ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ) ਸਹੂਲਤ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ ਕਿਉਂਕਿ ਮਾਸਕੋ ’ਤੇ ਲੱਗੀਆਂ ਪਾਬੰਦੀਆਂ ਕਾਰਨ ਰੂਸ ਤੋਂ ਖ਼ਰੀਦੇ ਗਏ ਐੱਸਯੂ-30 ਜਹਾਜ਼ਾਂ ਦੇ ਕਲਪੁਰਜ਼ਿਆਂ ਦੀ ਖ਼ਰੀਦ ’ਚ ਮਲੇਸ਼ੀਆ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਧਵਨ ਨੇ ਭਰੋਸਾ ਜਤਾਇਆ ਕਿ ਮਲੇਸ਼ੀਆ ਨਾਲ ਤੇਜਸ ਦਾ ਸੌਦਾ ਛੇਤੀ ਸਿਰੇ ਚੜ੍ਹੇਗਾ। ਐਰੋਸਪੇਸ ਕੰਪਨੀ ਦੇ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਜੇਕਰ ਸੌਦਾ ਤੈਅ ਹੋ ਗਿਆ ਤਾਂ ਤੇਜਸ ਹੋਰ ਸੰਭਾਵਿਤ ਖ਼ਰੀਦਦਾਰਾਂ ਨੂੰ ਬਹੁਤ ਵਧੀਆ ਸੰਕੇਤ ਦੇਵੇਗਾ। ਜਾਣਕਾਰੀ ਮੁਤਾਬਕ ਚੀਨੀ ਜੇਐੱਫ-17 ਜੈੱਟ ਸਸਤਾ ਸੀ ਪਰ ਇਹ ਤੇਜਸ ਐੱਮਕੇ-ਆਈਏ ਕਿਸਮ ਦੇ ਤਕਨੀਕੀ ਮਾਪਦੰਡਾਂ ਅਤੇ ਭਾਰਤ ਵੱਲੋਂ ਪ੍ਰਸਤਾਵਿਤ ਐੱਸਯੂ-30 ਬੇੜੇ ਦੇ ਰਖ-ਰਖਾਅ ਦੀ ਪੇਸ਼ਕਸ਼ ਦਾ ਮੁਕਾਬਲਾ ਨਹੀਂ ਕਰ ਸਕਿਆ। ਖ਼ਰੀਦ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਦੀ ਇਕ ਟੀਮ ਦੇ ਛੇਤੀ ਭਾਰਤ ਆਉਣ ਦੀ ਉਮੀਦ ਹੈ। ਪਿਛਲੇ ਸਾਲ ਫਰਵਰੀ ’ਚ ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਲਈ 83 ਤੇਜਸ ਲੜਾਕੂ ਜੈੱਟਾਂ ਦੀ ਖ਼ਰੀਦ ਲਈ ਐੱਚਏਐੱਲ ਨਾਲ 48 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All