India Yemen Travel: ਭਾਰਤ ਨੇ ਯਮਨ ਦੀ ਯਾਤਰਾ ਸਬੰਧੀ ਪਾਬੰਦੀਆਂ ਹਟਾਈਆਂ
ਭਾਰਤ ਸਰਕਾਰ ਨੇ ਸਾਲ 2017 ਦਾ ਹੁਕਮ ਵਾਪਸ ਲਿਆ
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸਾਲ 2017 ਤੋਂ ਬਾਅਦ ਸੁਰੱਖਿਆ ਸਥਿਤੀ ਵਿੱਚ ਕਾਫੀ ਬਦਲਾਅ ਆਇਆ ਹੈ ਜਿਸ ਦੇ ਚਲਦਿਆਂ ਭਾਰਤੀ ਨਾਗਰਿਕਾਂ ਦੇ ਯਮਨ ਜਾਣ ’ਤੇ ਲਗਾਈਆਂ ਗਈਆਂ ਵਿਸ਼ੇਸ਼ ਸ਼ਰਤਾਂ ਵਾਲੇ 2017 ਦੀ ਨੋਟੀਫਿਕੇਸ਼ਨ ਨੂੰ ਵਾਪਸ ਲੈ ਲਿਆ ਗਿਆ ਹੈ।
ਪਾਸਪੋਰਟ ਐਕਟ 1967 ਤਹਿਤ ਜਾਰੀ ਕੀਤੇ ਗਏ ਇੱਕ ਨਵੇਂ ਹੁਕਮ ਵਿੱਚ ਕੇਂਦਰ ਸਰਕਾਰ ਨੇ ਆਪਣੀ 3 ਅਕਤੂਬਰ, 2017 ਦੀ ਪੁਰਾਣੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਪੁਰਾਣੀ ਨੋਟੀਫਿਕੇਸ਼ਨ ਵਿੱਚ ਯਮਨ ਦੀ ਸੁਰੱਖਿਆ ਸਥਿਤੀ ਕਾਰਨ ਉੱਥੇ ਜਾਣ ਲਈ ਵਿਸ਼ੇਸ਼ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਸਨ।
ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ 2017 ਵਿੱਚ ਇਹ ਪਾਬੰਦੀਆਂ ਉਸ ਸਮੇਂ ਯਮਨ ਵਿੱਚ ਬਣੀ ਨਾਜ਼ੁਕ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਲਗਾਈਆਂ ਗਈਆਂ ਸਨ।
ਹਾਲਾਂਕਿ, ਮੰਤਰਾਲੇ ਨੇ ਕਿਹਾ ਕਿ ਯਮਨ ਵਿੱਚ ਹੁਣ ਹਾਲਾਤ ਬਦਲ ਗਏ ਹਨ, ਜਿਸ ਕਾਰਨ ਸਰਕਾਰ ਨੂੰ ਪੁਰਾਣਾ ਹੁਕਮ ਵਾਪਸ ਲੈਣ ਦਾ ਫੈਸਲਾ ਕਰਨਾ ਪਿਆ। ਪਾਸਪੋਰਟ ਐਕਟ ਦੀ ਧਾਰਾ 19(ਡੀ) ਦੇ ਤਹਿਤ ਜਾਰੀ ਕੀਤੀ ਗਈ ਇਹ ਤਾਜ਼ਾ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ 2017 ਦੀ ਪੁਰਾਣੀ ਨੋਟੀਫਿਕੇਸ਼ਨ ਨੂੰ ਰੱਦ ਕਰਦੀ ਹੈ।

