India ਨੇ Physics Olympiad ’ਚ Five Gold Medal ਜਿੱਤੇ
ਕੋਲੰਬੀਆ ਦੇ ਬੁਕਾਰਾਮਾਂਗਾ ’ਚ ਹੋਏ 56ਵੇਂ ਕੌਮਾਂਤਰੀ ਫਿਜ਼ਿਕਸ ਓਲੰਪੀਆਡ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਸਿਰਜ ਦਿੱਤਾ ਹੈ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਪੰਜ ਭਾਰਤੀ ਵਿਦਿਆਰਥੀਆਂ ਨੇ ਸੋਨ ਤਗਮੇ ਜਿੱਤੇ ਹਨ, ਜਿਸ ਸਦਕਾ ਭਾਰਤ ਨੇ ਸੰਸਾਰ ਭਰ...
ਕੋਲੰਬੀਆ ਦੇ ਬੁਕਾਰਾਮਾਂਗਾ ’ਚ ਹੋਏ 56ਵੇਂ ਕੌਮਾਂਤਰੀ ਫਿਜ਼ਿਕਸ ਓਲੰਪੀਆਡ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਸਿਰਜ ਦਿੱਤਾ ਹੈ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਪੰਜ ਭਾਰਤੀ ਵਿਦਿਆਰਥੀਆਂ ਨੇ ਸੋਨ ਤਗਮੇ ਜਿੱਤੇ ਹਨ, ਜਿਸ ਸਦਕਾ ਭਾਰਤ ਨੇ ਸੰਸਾਰ ਭਰ ਵਿੱਚ ਪਹਿਲਾ ਰੈਂਕ ਹਾਸਲ ਕੀਤਾ ਹੈ। ਭਾਰਤ ਨੇ ਇਹ ਚੋਟੀ ਦਾ ਸਥਾਨ ਚੀਨ, ਕਜ਼ਾਖ਼ਸਤਾਨ, ਰੂਸ, ਦੱਖਣੀ ਕੋਰੀਆ ਅਤੇ ਤਾਇਵਾਨ ਨਾਲ ਸਾਂਝਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਜ਼ੀਕਸ ਓਲੰਪੀਆਡ ’ਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਇਹ ਪ੍ਰਾਪਤੀ ਯੁਵਾ ਸ਼ਕਤੀ ਦੀ ਸਮਰੱਥਾ ਅਤੇ ਵਿਗਿਆਨ ਪ੍ਰਤੀ ਉਨ੍ਹਾਂ ਦੇ ਜਜ਼ਬੇ ਨੂੰ ਦਰਸਾਉਂਦੀ ਹੈ।
ਇਸ ਵੱਕਾਰੀ ਮੁਕਾਬਲੇ ’ਚ 87 ਮੁਲਕਾਂ ਦੇ 381 ਵਿਦਿਆਰਥੀਆਂ ਨੇ ਭਾਗ ਲਿਆ ਸੀ। ਭਾਰਤ ਵੱਲੋਂ ਕਨਿਸ਼ਕ ਜੈਨ (ਪੁਣੇ), ਰਿਧੇਸ਼ ਅਨੰਤ ਬੇਂਡਾਲੇ (ਇੰਦੌਰ), ਰਿਸ਼ਿਤ ਗਰਗ (ਦਵਾਰਕਾ, ਨਵੀਂ ਦਿੱਲੀ), ਸ਼੍ਰੇਸ਼ਠ ਸੁਰੱਈਆ (ਮੁੰਬਈ) ਅਤੇ ਸਵਰਿਤ ਜੋਸ਼ੀ (ਅਹਿਮਦਾਬਾਦ) ਨੇ ਸੋਨੇ ਦੇ ਤਗਮੇ ਜਿੱਤੇ ਹਨ। ਭਾਰਤ ਦੇ ਇਸ ਪ੍ਰੋਗਰਾਮ ਦੀ ਦੇਖ-ਰੇਖ ਹੋਮੀ ਭਾਬਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ ਵੱਲੋਂ ਕੀਤੀ ਜਾਂਦੀ ਹੈ। ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਅਜੀਤ ਕੁਮਾਰ ਮੋਹੰਤੀ ਅਤੇ ਭਾਬਾ ਸੈਂਟਰ ਦੇ ਡਾਇਰੈਕਟਰ ਅਰਨਬ ਭੱਟਾਚਾਰੀਆ ਨੇ ਇਸ ਵੱਡੀ ਪ੍ਰਾਪਤੀ ’ਤੇ ਵਿਦਿਆਰਥੀਆਂ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ।

