DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India Vietnam relations ਭਾਰਤ-ਵੀਅਤਨਾਮ ’ਚ 25 ਅਰਬ ਡਾਲਰ ਦੇ ਵਪਾਰ ਦਾ ਟੀਚਾ

ਦੋਵੇਂ ਮੁਲਕਾਂ ਵਿਚਾਲੇ 13 ਸਮਝੌਤਿਆਂ ’ਤੇ ਦਸਤਖ਼ਤ; ਮੋਦੀ-ਲਾਮ ਨੇ ਚੀਨ ਦੇ ਵਧ ਰਹੇ ਅਸਰ ਬਾਰੇ ਵੀ ਵਿਚਾਰ ਕੀਤਾ

  • fb
  • twitter
  • whatsapp
  • whatsapp
featured-img featured-img
Prime Minister Narendra Modi shake hands with the President of Vietnam To Lam, prior a meeting at Hyderabad house in New Delhi on Wednesday. TRIBUNE PHOTO: MAMNAS RANJAN BHUI
Advertisement
India Vietnam relations ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਵਿਚਾਲੇ ਹੋਈ ਵਾਰਤਾ ਮਗਰੋਂ ਬੁੱਧਵਾਰ ਨੂੰ ਭਾਰਤ ਅਤੇ ਵੀਅਤਨਾਮ ਨੇ ਆਪਣੇ ਸਬੰਧਾਂ ਨੂੰ ਵਧਾ ਕੇ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾਉਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਸਾਲ 2030 ਤੱਕ 25 ਅਰਬ ਡਾਲਰ ਦੇ ਸਾਲਾਨਾ ਵਪਾਰ ਦਾ ਟੀਚਾ ਤੈਅ ਕੀਤਾ ਗਿਆ ਹੈ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਆਲਮੀ ਹਾਲਾਤ ਦੇ ਮੱਦੇਨਜ਼ਰ ਵਪਾਰ, ਰੱਖਿਆ ਅਤੇ ਅਹਿਮ ਖਣਿਜਾਂ ਦੇ ਖੇਤਰ ’ਚ ਦੁਵੱਲੇ ਸਬੰਧਾਂ ਦੇ ਵਿਸਤਾਰ ’ਤੇ ਧਿਆਨ ਕੇਂਦਰਤ ਕੀਤਾ। ਮੋਦੀ-ਲਾਮ ਦੀ ਮੁਲਾਕਾਤ ਮਗਰੋਂ ਦੋਵੇਂ ਮੁਲਕਾਂ ਨੇ 13 ਸਮਝੌਤਿਆਂ ’ਤੇ ਦਸਤਖ਼ਤ ਕੀਤੇ ਜੋ ਡਿਜੀਟਲ ਭੁਗਤਾਨ, ਅਹਿਮ ਖਣਿਜਾਂ, ਦਵਾਈਆਂ, ਸਿੱਖਿਆ, ਬੈਂਕਿੰਗ ਅਤੇ ਸੱਭਿਆਚਾਰ ਸਮੇਤ ਵੱਖ ਵੱਖ ਖੇਤਰਾਂ ’ਚ ਡੂੰਘੀ ਭਾਈਵਾਲੀ ਦਾ ਰਾਹ ਖੋਲ੍ਹਣਗੇ। ਮੋਦੀ ਅਤੇ ਲਾਮ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਚੀਨ ਵੱਲੋਂ ਦਬਦਬਾ ਵਧਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਖੇਤਰ ਦੇ ਹਾਲਾਤ ਬਾਰੇ ਵੀ ਚਰਚਾ ਕੀਤੀ ਅਤੇ ਕਾਨੂੰਨ ਪ੍ਰਬੰਧ, ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ’ਚ ਯੋਗਦਾਨ ਦਿੰਦੇ ਰਹਿਣ ’ਤੇ ਵੀ ਸਹਿਮਤੀ ਜਤਾਈ। ਸਮਝਿਆ ਜਾਂਦਾ ਹੈ ਕਿ ਦੱਖਣੀ ਚੀਨ ਸਾਗਰ ’ਚ ਚੀਨ ਦਾ ਵਧਦਾ ਫ਼ੌਜੀ ਦਬਦਬਾ ਵੀ ਦੋਵੇਂ ਧਿਰਾਂ ਦੀ ਵਫ਼ਦ ਪੱਧਰ ਦੀ ਵਾਰਤਾ ’ਚ ਸਾਹਮਣੇ ਆਇਆ।

Advertisement

ਇਸ ਮਹੀਨੇ ਦੇ ਸ਼ੁਰੂ ’ਚ ਹੀ ਰਾਸ਼ਟਰਪਤੀ ਚੁਣੇ ਜਾਣ ਮਗਰੋਂ ਲਾਮ ਨੇ ਮੰਗਲਵਾਰ ਨੂੰ ਭਾਰਤ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ਸ਼ੁਰੂ ਕੀਤੀ। ਉਹ ਤਿੰਨ ਦਿਨਾ ਭਾਰਤ ਦੌਰੇ ’ਤੇ ਆਏ ਹਨ। ਮੋਦੀ ਨੇ ਇਕ ਬਿਆਨ ’ਚ ਕਿਹਾ ਕਿ ਦਹਾਕੇ ਪਹਿਲਾਂ ਵੀਅਤਨਾਮ, ਆਸੀਆਨ ’ਚ ਭਾਰਤ ਦਾ ਪਹਿਲਾ ਵਿਆਪਕ ਰਣਨੀਤਕ ਭਾਈਵਾਲ ਬਣਿਆ ਸੀ ਅਤੇ ਉਸ ਸਮੇਂ ਤੋਂ ਹੀ ਦੋਵੇਂ ਮੁਲਕਾਂ ਨੇ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਐੱਮ ਓ ਯੂ ਨਾਲ ਹੁਣ ਵੀਅਤਨਾਮ ’ਚ ਭਾਰਤੀ ਦਵਾਈਆਂ ਵੱਧ ਮਿਲਣਗੀਆਂ। ਵੀਅਤਨਾਮ ਨੂੰ ਭਾਰਤੀ ਖੇਤੀਬਾੜੀ ਵਸਤਾਂ, ਮੱਛੀ ਅਤੇ ਪਸ਼ੂ ਉਤਪਾਦਾਂ ਦੀ ਬਰਾਮਦ ਵੀ ਹੋਰ ਆਸਾਨ ਹੋ ਜਾਵੇਗੀ।

Advertisement

Advertisement
×