DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

H1B ਵੀਜ਼ਾ ਇੰਟਰਵਿਊ ਰੱਦ ਹੋਣ ’ਤੇ ਭਾਰਤ ਸਖ਼ਤ: ਅਮਰੀਕਾ ਕੋਲ ਜਤਾਈ ਡੂੰਘੀ ਚਿੰਤਾ

ਹਜ਼ਾਰਾਂ ਭਾਰਤੀਆਂ ਦੇ ਭਵਿੱਖ ’ਤੇ ਲਟਕੀ ਤਲਵਾਰ; ਸੋਸ਼ਲ ਮੀਡੀਆ ਜਾਂਚ ਦੇ ਨਾਂ ’ਤੇ ਇੰਟਰਵਿਊ ਕਈ ਮਹੀਨੇ ਅੱਗੇ ਪਾਏ

  • fb
  • twitter
  • whatsapp
  • whatsapp
Advertisement

ਭਾਰਤ ਸਰਕਾਰ ਨੇ ਵੱਡੀ ਗਿਣਤੀ ਵਿੱਚ ਭਾਰਤੀ ਬਿਨੈਕਾਰਾਂ ਦੀਆਂ ਪਹਿਲਾਂ ਤੋਂ ਤੈਅ H1B ਵੀਜ਼ਾ ਇੰਟਰਵਿਊਆਂ ਰੱਦ ਕੀਤੇ ਜਾਣ ਦੇ ਮੁੱਦੇ ਨੂੰ ਅਮਰੀਕਾ ਕੋਲ ਬਹੁਤ ਗੰਭੀਰਤਾ ਨਾਲ ਚੁੱਕਿਆ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਭਾਰਤੀ ਨਾਗਰਿਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਲਗਾਤਾਰ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।

Advertisement

ਦਰਅਸਲ ਇਸ ਮਹੀਨੇ ਦੇ ਅੱਧ ਤੋਂ ਤੈਅ ਹਜ਼ਾਰਾਂ ਭਾਰਤੀਆਂ ਦੀਆਂ ਇੰਟਰਵਿਊਆਂ ਨੂੰ ਅਮਰੀਕਾ ਨੇ ਅਚਾਨਕ ਕਈ ਮਹੀਨਿਆਂ ਲਈ ਅੱਗੇ ਪਾ ਦਿੱਤਾ ਹੈ। ਹੁਣ ਬਿਨੈਕਾਰਾਂ ਨੂੰ ਅਗਲੇ ਸਾਲ ਮਈ ਤੱਕ ਦੀਆਂ ਤਰੀਕਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਇੰਟਰਵਿਊਆਂ ਨੂੰ ਮੁਲਤਵੀ ਕਰਨ ਦਾ ਕਾਰਨ ਬਿਨੈਕਾਰਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਆਨਲਾਈਨ ਪ੍ਰੋਫਾਈਲਾਂ ਦੀ ਡੂੰਘਾਈ ਨਾਲ ਜਾਂਚ (Vetting) ਦੱਸਿਆ ਜਾ ਰਿਹਾ ਹੈ।

Advertisement

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਬਹੁਤ ਸਾਰੇ ਭਾਰਤੀ ਇਸ ਸਮੇਂ ਭਾਰਤ ਵਿੱਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਕੋਲ ਅਮਰੀਕਾ ਵਾਪਸ ਜਾਣ ਲਈ ਵੈਧ ਵੀਜ਼ਾ ਨਹੀਂ ਹੈ। ਇਸ ਕਾਰਨ ਉਨ੍ਹਾਂ ਦੀਆਂ ਨੌਕਰੀਆਂ ਅਤੇ ਪਰਿਵਾਰਾਂ ’ਤੇ ਵੱਡਾ ਸੰਕਟ ਆ ਗਿਆ ਹੈ।

ਭਾਰਤ ਸਰਕਾਰ ਨੇ ਦਿੱਲੀ ਅਤੇ ਵਾਸ਼ਿੰਗਟਨ ਦੋਵਾਂ ਥਾਵਾਂ ’ਤੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ। ਹਾਲਾਂਕਿ ਵੀਜ਼ਾ ਨਿਯਮ ਕਿਸੇ ਵੀ ਦੇਸ਼ ਦਾ ਅੰਦਰੂਨੀ ਮਾਮਲਾ ਹੁੰਦਾ ਹੈ, ਪਰ ਭਾਰਤ ਦਾ ਕਹਿਣਾ ਹੈ ਕਿ ਅਚਾਨਕ ਕੀਤੇ ਗਏ ਇਸ ਬਦਲਾਅ ਨਾਲ ਭਾਰਤੀ ਨਾਗਰਿਕਾਂ ਨੂੰ ਬੇਲੋੜੀ ‘ਖੱਜਲ-ਖੁਆਰੀ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement
×