DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਵਾਸੀਆਂ ਵੱਲੋਂ ਪੈਸੇ ਭੇਜਣ ਦੇ ਮਾਮਲੇ ’ਚ ਭਾਰਤ ਚੋਟੀ ’ਤੇ

ਸੰਯੁਕਤ ਰਾਸ਼ਟਰ ਦੀ ਏਜੰਸੀ ਮੁਤਾਬਕ 2024 ਵਿੱਚ ਦੇਸ਼ ਨੂੰ ਪ੍ਰਾਪਤ ਹੋਏ 137 ਅਰਬ ਡਾਲਰ

  • fb
  • twitter
  • whatsapp
  • whatsapp
Advertisement

ਪਰਵਾਸ ਬਾਰੇ ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਦੱਸਿਆ ਹੈ ਕਿ ਸਾਲ 2024 ਵਿੱਚ ਪਰਵਾਸੀਆਂ ਨੇ ਆਪਣੇ ਮੁਲਕ ਨੂੰ 137 ਅਰਬ ਡਾਲਰ ਤੋਂ ਵੱਧ ਦੀ ਰਕਮ ਭੇਜੀ ਹੈ। ਭਾਰਤ ਇਕੋ-ਇਕ ਅਜਿਹਾ ਮੁਲਕ ਹੈ ਜਿਸ ਨੇ ਇਸ ਮਾਮਲੇ ਵਿੱਚ 100 ਅਰਬ ਡਾਲਰ ਦਾ ਅੰਕੜਾ ਪਾਰ ਕੀਤਾ ਹੈ। ਦੁਨੀਆ ’ਚ ਸਭ ਤੋਂ ਵੱਧ ਰਕਮ ਬਾਹਰੋਂ ਭਾਰਤ ਨੂੰ ਹੀ ਭੇਜੀ ਗਈ ਹੈ। ਪਰਵਾਸ ਸਬੰਧੀ ਕੌਮਾਂਤਰੀ ਸੰਗਠਨ (ਆਈ ਓ ਐਮ) ਵੱਲੋਂ ਰਿਲੀਜ਼ ਕੀਤੀ ਗਈ ‘ਵਰਲਡ ਮਾਈਗ੍ਰੇਸ਼ਨ ਰਿਪੋਰਟ 2026’ ਮੁਤਾਬਕ ‘ਭਾਰਤ ਰਕਮ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਨਿਰੰਤਰ ਚੋਟੀ ਉਤੇ ਹੈ, ਜਿਸ ਤੋਂ ਬਾਅਦ ਮੈਕਸਿਕੋ ਦਾ ਨੰਬਰ ਹੈ।’

ਸਾਲ 2024 ਵਿੱਚ ਭਾਰਤ, ਮੈਕਸਿਕੋ, ਫਿਲੀਪੀਨਜ਼ ਤੇ ਫਰਾਂਸ ਆਲਮੀ ਪੱਧਰ ਉਤੇ ਸਭ ਤੋਂ ਵੱਧ ਰਕਮ ਪ੍ਰਾਪਤ ਕਰਨ ਵਾਲੇ ਚਾਰ ਮੁਲਕ ਸਨ। ਭਾਰਤ, ਹਾਲਾਂਕਿ ਲਗਾਤਾਰ ਬਾਕੀਆਂ ਤੋਂ ਉਤੇ ਹੈ। ਭਾਰਤ 2010 ਤੋਂ ਹੀ ਦੁਨੀਆ ਵਿੱਚ ਸਭ ਤੋਂ ਵੱਧ ਰਕਮ ਪ੍ਰਾਪਤ ਕਰਨ ਵਾਲਾ ਮੁਲਕ ਬਣਿਆ ਹੋਇਆ ਹੈ, ਜਦੋਂ ਇਸ ਨੂੰ 53.48 ਅਰਬ ਡਾਲਰ ਮਿਲੇ ਸਨ। ਰਿਪੋਰਟ ਮੁਤਾਬਕ ਭੇਜੀ ਗਈ ਰਕਮ ਅਲੱਗ-ਅਲੱਗ ਖੇਤਰਾਂ ’ਚ ਵੱਖ-ਵੱਖ ਹੈ, ਜਿੱਥੇ ਸੰਭਾਵੀ ਤੌਰ ’ਤੇ ਦੱਖਣੀ ਏਸ਼ੀਆ ਨੇ 2024 ਵਿੱਚ 11.8 ਪ੍ਰਤੀਸ਼ਤ ਦੀ ਦਰ ਨਾਲ ਸਭ ਤੋਂ ਵੱਧ ਤੇਜ਼ੀ ਦਰਜ ਕੀਤੀ ਹੈ। ਉੱਚ ਆਮਦਨੀ ਵਾਲੇ ਮੁਲਕ ਹਮੇਸ਼ਾ ਤੋਂ ਪੈਸਾ ਭੇਜਣ ਦੇ ਸਰੋਤ ਰਹੇ ਹਨ। ਦਹਾਕਿਆਂ ਬੱਧੀ ਅਮਰੀਕਾ ਤੋਂ ਸਭ ਤੋਂ ਵੱਧ ਰਕਮ ਭੇਜੀ ਜਾਂਦੀ ਰਹੀ ਹੈ। ਇੱਥੋਂ 2024 ਵਿੱਚ ਭੇਜੀ ਗਈ ਰਕਮ 100 ਅਰਬ ਡਾਲਰ ਤੋਂ ਵੀ ਵੱਧ ਸੀ। ਇਸ ਤੋਂ ਬਾਅਦ ਸਾਊਦੀ ਅਰਬ (46 ਅਰਬ ਡਾਲਰ), ਸਵਿਟਜ਼ਰਲੈਂਡ (40 ਅਰਬ ਡਾਲਰ) ਤੇ ਜਰਮਨੀ (24 ਅਰਬ ਡਾਲਰ) ਦਾ ਨੰਬਰ ਆਉਂਦਾ ਹੈ। -ਪੀਟੀਆਈ

Advertisement

ਭਾਰਤ ਤੋਂ ਯੂ ਏ ਈ ਅਤੇ ਅਮਰੀਕਾ ਨੂੰ ਹੋਇਆ ਸਭ ਤੋਂ ਵੱਧ ਪਰਵਾਸ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਏਜੰਸੀ ਦੀ ਰਿਪੋਰਟ ਮੁਤਾਬਕ 2024 ਵਿੱਚ ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਵੱਲ ਵੱਡੀ ਗਿਣਤੀ ’ਚ ਪਰਵਾਸ ਹੋਇਆ ਹੈ। ਕਿਸੇ ਮੁਲਕ ਤੋਂ ਮੁਲਕ ਤੱਕ ਦੇ ਇਹ ਦੋ ਪਰਵਾਸ ਲਾਂਘੇ ਦੁਨੀਆ ਦੇ ਚੋਟੀ ਦੇ 10 ਕੌਮਾਂਤਰੀ ਲਾਂਘਿਆਂ ਵਿਚ ਸ਼ਾਮਲ ਹਨ। ਪਰਵਾਸ ਬਾਰੇ ਕੌਮਾਂਤਰੀ ਸੰਗਠਨ (ਆਈ ਓ ਐਮ) ਨੇ ਦੱਸਿਆ ਕਿ 2024 ਦੇ ਅੱਧ ਤੱਕ ਆਲਮੀ ਪੱਧਰ ’ਤੇ ਕਰੀਬ 30.4 ਕਰੋੜ ਲੋਕ ਆਪਣੇ ਜਨਮ ਵਾਲੇ ਮੁਲਕ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿਚ ਰਹਿ ਰਹੇ ਸਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਮੈਕਸਿਕੋ-ਅਮਰੀਕਾ ਲਾਂਘਾ ਅਜੇ ਵੀ ਚੋਟੀ ਉਤੇ ਹੈ। ਇਸ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਇਰਾਨ (37 ਲੱਖ ਪਰਵਾਸੀ) ਦਾ ਨੰਬਰ ਆਉਂਦਾ ਹੈ। ਸੀਰੀਆ ਤੋਂ ਤੁਰਕੀ ਦਾ ਪਰਵਾਸ ਲਾਂਘਾ ਵੀ ਪਹਿਲੇ 10 ’ਚ ਸ਼ਾਮਲ ਹੈ। ਸੀਰੀਆ ਦੀ ਖ਼ਾਨਾਜੰਗੀ ਤੋਂ ਬਾਅਦ ਉੱਜੜੇ ਜ਼ਿਆਦਾਤਰ ਸ਼ਰਨਾਰਥੀ ਤੁਰਕੀ ਗਏ ਹਨ। ਰੂਸ ਤੇ ਯੂਕਰੇਨ ਵਿਚਲਾ ਲਾਂਘਾ ਚੌਥੇ ਨੰਬਰ ਉਤੇ ਹੈ। ਭਾਰਤ ਤੇ ਯੂ ਏ ਈ ਲਾਂਘੇ ਦਾ ਨੰਬਰ ਪੰਜਵਾਂ ਹੈ ਜਿਸ ਰਾਹੀਂ ਜ਼ਿਆਦਾਤਰ ਪਰਵਾਸੀ ਵਰਕਰ ਜਾਂਦੇ ਹਨ।

Advertisement
Advertisement
×