DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ 2040 ਤੱਕ ਚੰਦ ’ਤੇ ਯਾਤਰੀ ਉਤਾਰੇਗਾ

ਸਾਬਕਾ ਇਸਰੋ ਚੀਫ ਨੇ ਯੋਜਨਾ ਬਾਰੇ ਦੱਸਿਆ; ਭਾਰਤ ਆਪਣਾ ਪੁਲਾੜ ਸਟੇਸ਼ਨ ਬਣਾਉਣ ’ਤੇ ਵੀ ਕਰ ਰਿਹੈ ਕੰਮ

  • fb
  • twitter
  • whatsapp
  • whatsapp
Advertisement

ਭਾਰਤੀ ਪੁੁਲਾੜ ਏਜੰਸੀ (ਇਸਰੋ) ਦੇ ਸਾਬਕਾ ਮੁਖੀ ਏ ਐੱਸ ਕਿਰਨ ਕੁਮਾਰ ਨੇ ਦੱਸਿਆ ਕਿ ਭਾਰਤ 2040 ਤੱਕ ਆਪਣੇ ਪੁਲਾੜ ਯਾਤਰੀਆਂ ਨੂੰ ਚੰਦ ’ਤੇ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ। ਕਿਰਨ ਕੁਮਾਰ ਫਿਜ਼ੀਕਲ ਰਿਸਰਚ ਲੈਬਾਰਟਰੀ (ਪੀ ਆਰ ਐੱਲ) ਦੀ ਪ੍ਰਬੰਧਕੀ ਕੌਂਸਲ ਦੇ ਚੇਅਰਮੈਨ ਹਨ। ਉਹ ਇੱਥੇ ‘ਐਸਟ੍ਰੋਨੋਮੀਕਲ ਸੁਸਾਇਟੀ ਆਫ ਇੰਡੀਆ’ (ਏ ਐੱਸ ਆਈ) ਦੀ ਗੋਸ਼ਟੀ ਮੌਕੇ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਹੁਣ ਤੋਂ ਲੈ ਕੇ ਵਰ੍ਹਾ 2040 ਦੇ ਵਿਚਕਾਰ ਬਹੁਤ ਸਾਰੇ ਪੁਲਾੜ ਮਿਸ਼ਨ ਕੀਤੇ ਜਾਣਗੇ। 2040 ਤੱਕ ਭਾਰਤ ਦੀ ਯੋਜਨਾ ਭਾਰਤੀਆਂ ਨੂੰ ਚੰਦਰਮਾ ’ਤੇ ਉਤਾਰਨ ਤੇ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਹੈ। ਇਸ ਤੋਂ ਇਲਾਵਾ ਭਾਰਤ 2040 ਤੱਕ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੀ ਦਿਸ਼ਾ ਵਿੱਚ ਵੀ ਕੰਮ ਕਰ ਰਿਹਾ ਹੈ।

Advertisement

ਇਸ ਦੌਰਾਨ ਸਾਬਕਾ ਇਸਰੋ ਮੁਖੀ ਨੇ ਭਾਰਤ ਦੇ ਪੁਲਾੜ ਰੋਡਮੈਪ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਦਰਯਾਨ ਦਾ ਅਗਲਾ ਮਿਸ਼ਨ ਵੀ ਜਲਦ ਭੇਜਿਆ ਜਾਵੇਗਾ। ਇਸ ਲਈ ਲੈਂਡਰ ਤੇ ਰੋਵਰ ਵਾਸਤੇ ਜਾਪਾਨ ਨਾਲ ਮਿਲ ਕੇ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਵਿੱਚ ਕੁਝ ਖਾਸ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕਰੇਗਾ। ਇਸ ਨਾਲ ਵਿਦਿਅਕ ਸੰਸਥਾਵਾਂ, ਇੰਜਨੀਅਰਿੰਗ ਕਾਲਜਾਂ ਤੇ ਨਿੱਜੀ ਕੰਪਨੀਆਂ ਲਈ ਭਾਰਤ ਦੀ ਪੁਲਾੜ ਖੋਜ ਵਿੱਚ ਯੋਗਦਾਨ ਪਾਉਣ ਦੇ ਕਈ ਮੌਕੇ ਪੈਦਾ ਹੋਣਗੇ। ਕਿਰਨ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਭਾਰਤ ਦੁਨੀਆ ਦਾ ਇੱਕੋ-ਇੱਕ ਅਜਿਹਾ ਦੇਸ਼ ਹੈ, ਜਿਸ ਨੇ ਪੁਲਾੜ ਤਕਨੀਕ ਦੀ ਵਰਤੋਂ ਸਭ ਤੋਂ ਪਹਿਲਾਂ ਸੈਨਿਕ ਮਕਸਦ ਲਈ ਨਹੀਂ, ਸਗੋਂ ਸਮਾਜਿਕ ਲਾਭਾਂ ਲਈ ਸ਼ੁਰੂ ਕੀਤੀ ਸੀ।

Advertisement

Advertisement
×