DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India Population: ਮੁਲਕ ’ਤੇ ਵਧ ਰਹੀ ਉਮਰ ਦਾ ਅਸਰ; ਪੰਜ ਦਹਾਕਿਆਂ ’ਚ ਜਨਮ ਦਰ ਅੱਧੀ ਰਹੀ

ਅਬਾਦੀ ਦਾ ਪਾੜਾ ਵਧਿਆ; ਦੱਖਣੀ ਸੂਬਿਆਂ ’ਚ ਜਨਮ ਦਰ ਘਟੀ, ਉੱਤਰ ’ਚ ਵਾਧਾ ਜਾਰੀ

  • fb
  • twitter
  • whatsapp
  • whatsapp
Advertisement
ਮੁਲਕ ਦੀ ਅਬਾਦੀ ’ਚ ਤਬਦੀਲੀ ਤੇਜ਼ੀ ਨਾਲ ਸਪੱਸ਼ਟ ਤੌਰ ’ਤੇ ਨਜ਼ਰ ਆ ਰਹੀ ਹੈ। ਕਈ ਦੱਖਣੀ ਸੂਬਿਆਂ ’ਚ ਜਨਮ ਦਰ ਘੱਟ ਹੈ ਅਤੇ ਅਬਾਦੀ ’ਚ ਵਾਧਾ ਬਹੁਤ ਮੱਠਾ ਹੋ ਗਿਆ ਹੈ ਜਦਕਿ ਹਿੰਦੀ ਭਾਸ਼ੀ ਖੇਤਰਾਂ ਦੇ ਕੁਝ ਹਿੱਸਿਆਂ ’ਚ ਨੌਜਵਾਨਾਂ ਦੀ ਗਿਣਤੀ ਵੱਧ ਹੈ ਅਤੇ ਉਹ ਤੇਜ਼ੀ ਨਾਲ ਵਿਕਾਸ ਕਰ ਰਹੇ ਹਨ। ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸ ਆਰ ਐੱਸ) ਦੇ ਤਾਜ਼ਾ ਬੁਲੇਟਿਨ ’ਚ ਇਹ ਖ਼ੁਲਾਸਾ ਹੋਇਆ ਹੈ। ਇਸ ਅਸਾਵੇਂਪਣ ਕਾਰਨ ਭਵਿੱਖ ਵਿੱਚ ਹੋਣ ਵਾਲੀ ਹਲਕਾਬੰਦੀ ਮੁਤੱਲਕ ਦੱਖਣੀ ਸੂਬਿਆਂ ’ਚ ਚਿੰਤਾ ਵਧ ਗਈ ਹੈ ਕਿ ਉਹ ਕੌਮੀ ਚੋਣ ਸੰਸਥਾਵਾਂ ਵਿੱਚ ਆਪਣੀ ਨੁਮਾਇੰਦਗੀ ਗੁਆ ਸਕਦੇ ਹਨ।

ਕੌਮੀ ਪੱਧਰ ’ਤੇ 2024 ਵਿੱਚ ਜਨਮ ਦਰ ਪ੍ਰਤੀ 1,000 ਅਬਾਦੀ ਪਿੱਛੇ 18.3 ਅਤੇ ਕੁਦਰਤੀ ਵਿਕਾਸ ਦਰ (ਜਨਮ ਅਤੇ ਮੌਤ ਦਰ ਦਾ ਫ਼ਰਕ) 11.9 ਦਰਜ ਕੀਤੀ ਗਈ ਹੈ। ਕੇਰਲਾ ’ਚ ਸਭ ਤੋਂ ਘੱਟ ਜਨਮ ਦਰ (11.1) ਰਹੀ, ਜਿਸ ਤੋਂ ਬਾਅਦ ਤਾਮਿਲ ਨਾਡੂ (11.6), ਦਿੱਲੀ (12.8) ਅਤੇ ਪੰਜਾਬ (13.6) ਦਾ ਨੰਬਰ ਆਉਂਦਾ ਹੈ। ਇਸ ਦੇ ਉਲਟ ਬਿਹਾਰ ’ਚ ਸਭ ਤੋਂ ਵੱਧ ਜਨਮ ਦਰ 26.8 ਦਰਜ ਕੀਤੀ ਗਈ ਅਤੇ ਉਸ ਤੋਂ ਪਿੱਛੇ ਉੱਤਰ ਪ੍ਰਦੇਸ਼ (23.5) ਅਤੇ ਰਾਜਸਥਾਨ (22.8) ਹਨ। ਜੇ ਕੁਦਰਤੀ ਵਿਕਾਸ ਦਰ ਦੀ ਗੱਲ ਕਰੀਏ ਤਾਂ ਕੇਰਲਾ ’ਚ ਇਹ ਮਹਿਜ਼ 3.9, ਤਾਮਿਲ ਨਾਡੂ ’ਚ 4.8 ਅਤੇ ਪੰਜਾਬ ’ਚ 6.5 ਹੈ ਜਦਕਿ ਬਿਹਾਰ ’ਚ ਇਹ ਅੰਕੜਾ 20.8 ਅਤੇ ਉੱਤਰ ਪ੍ਰਦੇਸ਼ ਵਿੱਚ 17.2 ਹੈ। ਪਿਛਲੇ ਪੰਜ ਦਹਾਕਿਆਂ ਵਿੱਚ ਵੱਡੀ ਤਬਦੀਲੀ ਆਈ ਹੈ। 1971 ਤੋਂ 2024 ਦਰਮਿਆਨ ਦੇਸ਼ ਦੀ ਜਨਮ ਦਰ 36.9 ਤੋਂ ਘਟ ਕੇ 18.3 ਅਤੇ ਮੌਤ ਦਰ 14.9 ਤੋਂ ਘਟ ਕੇ 6.4 ਰਹਿ ਗਈ ਹੈ। ਇਸੇ ਤਰ੍ਹਾਂ ਬਾਲ ਮੌਤ ਦਰ ਵੀ 129 ਤੋਂ ਭਾਰੀ ਗਿਰਾਵਟ ਨਾਲ 24 ’ਤੇ ਆ ਗਈ ਹੈ।

Advertisement

ਇਹ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਦਾ ਜਨਸੰਖਿਆ ਭਵਿੱਖ ਦੋ ਵੱਖ-ਵੱਖ ਹਕੀਕਤਾਂ ਦੁਆਰਾ ਤੈਅ ਹੋ ਸਕਦਾ ਹੈ: ਪਹਿਲਾ, ਉਹ ਸੂਬੇ ਜਿੱਥੇ ਜਨਸੰਖਿਆ ਦਾ ਵਾਧਾ ਕਾਫ਼ੀ ਹੌਲੀ ਹੋ ਗਿਆ ਹੈ ਅਤੇ ਦੂਜਾ, ਉਹ ਸੂਬੇ ਜਿੱਥੇ ਉੱਚੀ ਜਨਮ ਦਰ ਲਗਾਤਾਰ ਜਨਸੰਖਿਆ ਦੇ ਪਾਸਾਰ ਨੂੰ ਵਧਾ ਰਹੀ ਹੈ। ਲੰਮੇ ਸਮੇਂ ਤੋਂ ਨੌਜਵਾਨ ਅਤੇ ਵਧਦੀ ਅਬਾਦੀ ਵਾਲੇ ਮੁਲਕ ਵਜੋਂ ਜਾਣੇ ਜਾਂਦੇ ਭਾਰਤ ਲਈ ਐੱਸ ਆਰ ਐੱਸ ਦੇ ਤਾਜ਼ਾ ਅੰਕੜੇ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ ਵੱਖ-ਵੱਖ ਖੇਤਰਾਂ ਵਿੱਚ ਅਬਾਦੀ ਦੀ ਤਬਦੀਲੀ ਕਿੰਨੀ ਅਸੰਤੁਲਿਤ ਹੈ, ਜਿੱਥੇ ਕੁਝ ਸੂਬੇ ਪਹਿਲਾਂ ਹੀ ਘੱਟ ਵਾਧੇ ਵਾਲੀ ਅਬਾਦੀ ਦੇ ਲੱਛਣ ਦਿਖਾ ਰਹੇ ਹਨ ਜਦਕਿ ਦੂਜੇ ਸੂਬੇ ਜਨਸੰਖਿਆ ਦੇ ਲਿਹਾਜ਼ ਨਾਲ ਹਾਲੇ ਵੀ ਨੌਜਵਾਨ ਬਣੇ ਹੋਏ ਹਨ।

Advertisement

Advertisement
×