DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India-Luxembourg ਦਾ ਰਿਸ਼ਤਾ ਭਰੋਸੇਮੰਦ: ਜੈਸ਼ੰਕਰ

ਵਿਦੇਸ਼ ਮੰਤਰੀ ਨੇ ਭਾਰਤ-ਯੂਰੋਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ’ਚ ਹਮਾਇਤ ਲਈ ਲਕਜ਼ਮਬਰਗ ਦਾ ਧੰਨਵਾਦ ਕੀਤਾ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਲਕਜ਼ਮਬਰਗ ਦੇ ਉਪ ਪ੍ਰਧਾਨ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਜ਼ੇਵੀਅਰ ਬੈਟੈੱਲ ਨਾਲ ਹੱਥ ਮਿਲਾਉਂਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਪੀਟੀਆਈ
Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਭਾਰਤ ਤੇ ਲਕਜ਼ਮਬਰਗ ਵਿਚਾਲੇ ਮਜ਼ਬੂਤ ਭਾਈਵਾਲੀ ਨੂੰ ਸਲਾਹੁੰਦਿਆਂ ਇਸ ਨੂੰ ‘ਬੇਹੱਦ ਭਰੋਸੇਮੰਦ ਰਿਸ਼ਤਾ’ ਦੱਸਿਆ ਜਿਸ ਵਿੱਚ ਸਪਲਾਈ ਲੜੀ ਮਜ਼ਬੂਤ ਬਣਾਉਣ ਤੇ ਆਰਥਿਕ ਸੁਵੰਨਤਾ ਲਿਆਉਣ ਦੀਆਂ ਅਥਾਹ ਸੰਭਾਵਨਾਵਾਂ ਹਨ।

ਨਵੀਂ ਦਿੱਲੀ ਵਿੱਚ ਲਕਜ਼ਮਬਰਗ ਦੇ ਉਪ ਪ੍ਰਧਾਨ ਮੰਤਰੀ ਜ਼ੇਵੀਅਰ ਬੈਟੈੱਲ ਦਾ ਸਵਾਗਤ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਇਹ ਦੌਰਾ ਦੋਵਾਂ ਮੁਲਕਾਂ ਵਿਚਾਲੇ ਗੂੜ੍ਹੇ ਹੋ ਰਹੇ ਦੁਵੱਲੇ ਸਬੰਧਾਂ ਦਾ ਪ੍ਰਤੀਕ ਹੈ। ਉਨ੍ਹਾਂ ਨੇ ਭਾਰਤ ਅਤੇ ਯੂਰੋਪੀਅਨ ਯੂਨੀਅਨ (ਈ ਯੂ) ਵਿਚਾਲੇ ਮੁਕਤ ਵਪਾਰ ਸਮਝੌਤੇ ਲਈ ਲਕਜ਼ਮਬਰਗ ਵੱਲੋਂ ਦਿੱਤੀ ਹਮਾਇਤ ਲਈ ਵੀ ਧੰਨਵਾਦ ਕੀਤਾ।

Advertisement

ਮੀਟਿੰਗ ਦੌਰਾਨ ਸ੍ਰੀ ਜੈਸ਼ੰਕਰ ਨੇ ਕਿਹਾ, ‘‘ਅਜਿਹੇ ਸਮੇਂ ਜਦੋਂ ਵਿਦੇਸ਼ ਮੰਤਰੀ ਆਮ ਤੌਰ ’ਤੇ ਬੇਯਕੀਨੀ ਅਤੇ ਦੁਨੀਆ ਵਿੱਚ ਹੋ ਰਹੀਆਂ ਗੜਬੜੀਆਂ ਬਾਰੇ ਫ਼ਿਕਰਮੰਦ ਰਹਿੰਦੇ ਹਨ, ਮੈਨੂੰ ਲੱਗਦਾ ਹੈ ਸਾਡਾ ਰਿਸ਼ਤਾ ਬਹੁਤ ਭਰੋਸੇਮੰਦ ਹੈ। ਇਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਅਸੀਂ ਬਹੁਤ ਕੁਝ ਕੀਤਾ ਹੈ ਅਤੇ ਸਾਨੂੰ ਅੱਗੇ ਵੀ ਕੰਮ ਕਰਨ ਦਾ ਭਰੋਸਾ ਹੈ, ਖਾਸਕਰ ਸਪਲਾਈ ਲੜੀ ਮਜ਼ਬੂਤ ਬਣਾਉਣ ਅਤੇ ਵਿਭਿੰਨਤਾ ਲਿਆਉਣ ਦੇ ਮਾਮਲੇ ’ਚ। ਇਸ ਦੌਰਾਨ ਹੀ ਯੂਰੋਪ ਨਾਲ ਮੁਕਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਮਿਲਣ ਨਾਲ ਭਵਿੱਖ ਵਿੱਚ ਨਵੇਂ ਰਾਹ ਖੁੱਲ੍ਹਦੇ ਦਿਖਾਈ ਦੇ ਰਹੇ ਹਨ।’’

Advertisement

ਉਨ੍ਹਾਂ ਆਖਿਆ, ‘‘ਮੈਂ ਇਸ ਮੌਕੇ ਮੁਕਤ ਵਪਾਰ ਸਮਝੌਤੇ ਲਈ ਲਕਜ਼ਮਬਰਗ ਦੇ ਮਜ਼ਬੂਤ ਸਮਥਰਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਅਸੀਂ ਇਸ ਨੂੰ ਆਖਰੀ ਤੱਕ ਪਹੁੰਚਾਉਣ ਕਾਮਯਾਬ ਰਹੇ ਅਤੇ ਹੁਣ ਅਸੀਂ ਇਸ ਦੇ ਲਾਗੂ ਹੋਣ ਦੀ ਦਿਸ਼ਾ ’ਚ ਵਧ ਰਹੇ ਹਾਂ।’’ ਇਸ ਮੌਕੇ ਵਿਦੇਸ਼ ਮੰਤਰੀ ਨੇ ਇਸ ਸਾਲ ਦੇ ਸ਼ੁਰੂ ’ਚ ਕੀਤੇ ਲਕਜ਼ਮਬਰਗ ਦੇ ਦੌਰੇ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।

ਹਾਲੀਆਂ ਵਰ੍ਹਿਆਂ ਦੌਰਾਨ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਵੇਂ ਦੁਵੱਲੇ ਰਿਸ਼ਤੇ ਵਿੱਚ ਵਪਾਰ, ਨਿਵੇਸ਼ ਅਤੇ ਵਿੱਤੀ ਸਹਿਯੋਗ ਸਭ ਤੋਂ ਅਹਿਮ ਹੈ ਪਰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਪੁਲਾੜ ਖੋਜ, ਡਿਜੀਟਲ ਢਾਂਚੇ ਅਤੇ ਗਰੀਨ ਟੈਕਨਾਲੋਜੀ ਵਰਗੇ ਆਧੁਨਿਕ ਖੇਤਰਾਂ ਵਿੱਚ ਸਹਿਯੋਗ ਤੇਜ਼ੀ ਨਾਲ ਵਧਾ ਰਹੀਆਂ ਹਨ। ਉਨ੍ਹਾਂ ਕਿਹਾ, ‘‘ਸਾਡੀ ਸਿਹਤ ਖੇਤਰ ’ਚ ਵੀ ਦਿਲਚਸਪੀ ਹੈ। ਕਰੋਨਾ ਦੌਰਾਨ ਅਸੀਂ ਬਹੁਤ ਅਹਿਮ ਸਹਿਯੋਗ ਕੀਤਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਸਹਿਯੋਗ ਵਧ ਰਿਹਾ ਹੈ।’’

Advertisement
×