ਭਾਰਤ ਕੋਵਿਡ-19 ਦੇ ਫੈਲਾਅ ਦੀ ਸਿਖਰ ਤੋਂ ਬਹੁਤ ਦੂਰ

ਭਾਰਤ ਕੋਵਿਡ-19 ਦੇ ਫੈਲਾਅ ਦੀ ਸਿਖਰ ਤੋਂ ਬਹੁਤ ਦੂਰ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਭਾਰਤ ਕੋਵਿਡ-19 ਦੇ ਫੈਲਾਅ ਦੀ ਸਿਖਰ ਤੋਂ ਬਹੁਤ ਦੂਰ ਹੈ ਅਤੇ ਇਸ ਦੇ ਇਹਤਿਆਤੀ ਕਦਮ ‘ਬਹੁਤ ਕਾਰਗਰ’ ਸਾਬਤ ਹੋਏ ਹਨ, ਜਿਸ ਕਾਰਨ ਇਹ ਬਾਕੀ ਮੁਲਕਾਂ ਦੇ ਮੁਕਾਬਲੇ ਬਹੁਤ ਚੰਗੀ ਸਥਿਤੀ ਵਿੱਚ ਹੈ। ਕੋਵਿਡ-19 ਦੀ ਸਥਿਤੀ ਬਾਰੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੇਵਲ ਕੁੱਲ ਕੇਸਾਂ ਦੀ ਗਿਣਤੀ ਦੇਖ ਕੇ ਇਹ ਕਹਿਣਾ ਗਲਤ ਹੈ ਕਿ ਵਿਸ਼ਵ ਭਰ ’ਚੋਂ ਭਾਰਤ ਵਿੱਚ ਕੇਸਾਂ ਦੀ ਗਿਣਤੀ ਸੱਤਵੇਂ ਸਥਾਨ ’ਤੇ ਹੈ ਕਿਉਂਕਿ ਦੇਸ਼ਾਂ ਦੀ ਕੁੱਲ ਆਬਾਦੀ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਊਨ੍ਹਾਂ ਕਿਹਾ, ‘‘ਕੋਵਿਡ-19 ਕਾਰਨ ਆਲਮੀ ਮੌਤ ਦਰ 6.13 ਫੀਸਦ ਦੇ ਮੁਕਾਬਲੇ ਸਾਡੀ ਮੌਤ ਦਰ 2.82 ਫੀਸਦ ਹੈ, ਜੋ ਕਿ ਪੂਰੀ ਦੁਨੀਆਂ ’ਚੋਂ ਸਭ ਤੋਂ ਘੱਟ ਹੈ। ਅਸੀਂ ਅਜਿਹਾ ਸਮੇਂ ਸਿਰ ਕੇਸਾਂ ਦੀ ਸ਼ਨਾਖ਼ਤ ਕਰਕੇ ਅਤੇ ਸਹੀ ਸਾਂਭ-ਸੰਭਾਲ ਕਰਕੇ ਕਰ ਸਕੇ ਹਾਂ।’’
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All