DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India fuel exports: ਭਾਰਤ ਦੀ ਈਂਧਣ ਬਰਾਮਦ 2022 ਬਾਅਦ ਸਭ ਤੋਂ ਹੇਠਲੇ ਪੱਧਰ ’ਤੇ

ਰਿਫਾਇਨਰੀ ਦੇ ਰੱਖ-ਰਖਾਅ ਅਤੇ ਘਰੇਲੂ ਮੰਗ ਨੇ ਸਭ ਤੋਂ ਵਧ ਅਸਰ ਪਾਇਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਭਾਰਤ ਵਿੱਚ ਸੋਧੇ ਹੋਏ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਮਈ ਵਿੱਚ ਘਟ ਕੇ ਲਗਪਗ 93,000 ਬੈਰਲ ਪ੍ਰਤੀ ਦਿਨ ਰਹੀ, ਜੋ ਅਕਤੂਬਰ 2022 ਬਾਅਦ ਸਭ ਤੋਂ ਹੇਠਲਾ ਪੱਧਰ ਹੈ। ਰਿਫਾਇਨਰੀ ਦੇ ਰੱਖ-ਰਖਾਅ, ਉਤਪਾਦਨ ਦੀਆਂ ਬਦਲਦੀਆਂ ਲੋੜਾਂ ਅਤੇ ਮਜ਼ਬੂਤ ਘਰੇਲੂ ਮੰਗ ਕਾਰਨ ਵਿਦੇਸ਼ੀ ਸਪਲਾਈ ਵਿੱਚ ਕਟੌਤੀ ਕੀਤੀ ਗਈ।ਅੰਕੜਾ ਸਮੀਖਿਆ ਕੰਪਨੀ ਕਪਲਰ ਦੇ ਮੈਨੇਜਰ ਸੁਮਿਤ ਰਿਟੋਲੀਆ ਅਨੁਸਾਰ ਇਹ ਕਟੌਤੀ ਰਿਫਾਇਨਰੀ ਵਿੱਚ ਨਿਵੇਸ਼ ਘਟਾਉਣ, ਰੱਖ-ਰਖਾਅ ਗਤੀਵਿਧੀਆਂ ਅਤੇ ਘਰੇਲੂ ਬਾਜਾਰ ਲਈ ਬੁਨਿਆਦੀ ਢਾਂਚੇ ਵਿੱਚ ਬਦਲਾਅ ਕਾਰਨ ਕੀਤੀ ਗਈ। ਇਸ ਦਾ ਮੁੱਖ ਕਾਰਨ ਰਿਲਾਇੰਸ ਇੰਡਸਟਰੀਜ਼ ਦੀ ਜਾਮਨਗਰ ਰਿਫਾਇਨਿੰਗ ਕੰਪਲੈਕਸ ਦਾ ਰੱਖ-ਰਖਾਅ ਸੀ, ਜੋ ਭਾਰਤ ਦੀ ਸਭ ਤੋਂ ਵੱਡੀ ਰਿਫਾਇਨਰੀ ਹੈ ਅਤੇ ਸੋਧੇ ਹੋਏ ਈਂਧਣ ਦੀ ਵੱਡੀ ਬਰਾਮਦਕਾਰ ਹੈ। ਮੈਂਟੇਨੈਂਸ ਪ੍ਰੋਗਰਾਮ ਨੇ ਕੱਚੇ ਤੇਲ ਦੇ ਪ੍ਰਾਸੈਸਿੰਗ ਰੇਟ ਘਟਾ ਦਿੱਤੇ ਅਤੇ ਮਹੀਨੇ ਦੌਰਾਨ ਬਰਾਮਦ ਸਾਮਾਨ ਦੀ ਉਪਲਬਧਤਾ ਨੂੰ ਸੀਮਤ ਕਰ ਦਿੱਤਾ।

ਰਿਫਾਇਨਰੀ ਨੇ ਘਰੇਲੁੂ ਬਾਜ਼ਾਰ ਲਈ ਐੱਲ ਪੀ ਜੀ ਉਤਪਾਦਨ ਵਧਾਉਣ ਲਈ ਉਤਪਾਦਨ ਸਮਰੱਥਾ ਨੂੰ ਅਨੁਕੂਲ ਕੀਤਾ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਉਤਪਾਦਨ ਲਗਪਗ 80000 ਬੈਰਲ ਪ੍ਰਤੀ ਦਿਨ ਘਟ ਗਿਆ। ਇਹ ਤਬਦੀਲੀ ਸਥਾਨਕ ਐੱਲ ਪੀ ਜੀ ਸਪਲਾਈ ਦੀਆਂ ਲੋੜਾਂ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ ਅਤੇ ਅਜਿਹਾ ਬਰਾਮਦ ਆਧਾਰਿਤ ਉਤਪਾਦਾਂ ਖਾਸਕਰ ਗੈਸੋਲੀਨ ਅਤੇ ਡੀਜ਼ਲ ਦੀ ਕੀਮਤ ’ਤੇ ਕੀਤਾ ਗਿਆ। ਸਰਕਾਰੀ ਰਿਫਾਇਨਰੀ ਨੇ ਊਰਜਾ ਸੁਰੱਖਿਆ ਅਤੇ ਸਥਾਨਕ ਈਂਧਣ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਦੀ ਲੋੜ ਵਿਚਾਲੇ ਉਤਪਾਦਨ ਦਾ ਵੱਡਾ ਹਿੱਸਾ ਘਰੇਲੂ ਬਾਜ਼ਾਰ ਵਿੱਚ ਭੇਜਿਆ, ਜਿਸ ਨਾਲ ਗਿਰਾਵਟ ਵਿੱਚ ਇਜ਼ਾਫ਼ਾ ਹੋਇਆ।

Advertisement

ਰਿਟੋਲੀਆ ਅਨੁਸਾਰ, ਬਰਾਮਦ ਆਰਥਿਕਤਾ ਵੀ ਘੱਟ ਲਾਹੇਵੰਦ ਹੋ ਗਈ ਹੈ, ਸੋਧੇ ਹੋਏ ਉਤਪਾਦਾਂ ਦੀ ਬਰਾਮਦ ’ਤੇ ਟੈਕਸ ਨਾਲ ਘਰੇਲੂ ਸਪਲਾਈ ਦੇ ਮੁਕਾਬਲੇ ਵਿਦੇਸ਼ਾਂ ਵਿੱਚ ਇਸ ਪ੍ਰਤੀ ਰੁਝਾਨ ਵੀ ਘਟਿਆ ਹੈ, ਜਿਸ ਨਾਲ ਕੰਪਨੀ ਲਈ ਵਿਦੇਸ਼ ਵਿੱਚ ਮਾਲ ਦੀ ਸਪਲਾਈ ਵਧਾਉਣ ਦਾ ਲਾਭ ਵੀ ਘੱਟ ਗਿਆ ਹੈ।

Advertisement

Advertisement
×