ਨਵੀਂ ਦਿੱਲੀ, 15 ਅਪਰੈਲ
ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਵਿਚ ਸਹਿਯੋਗ ਲਈ ਇਸਰੋ ਤੇ ਫਰਾਂਸ ਦੀ ਪੁਲਾੜ ਏਜੰਸੀ ਨੇ ਅੱਜ ਇਕ ਸਮਝੌਤੇ ’ਤੇ ਹਸਤਾਖਰ ਕੀਤੇ। ਸਮਝੌਤੇ ਦਾ ਐਲਾਨ ਭਾਰਤ ਦੇ ਦੌਰੇ ’ਤੇ ਆਏ ਫਰਾਂਸ ਦੇ ਵਿਦੇਸ਼ ਮੰਤਰੀ ਜਿਆਂ ਇਵ ਲੀ ਦ੍ਰਿਆਂ ਨੇ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਹੈੱਡਕੁਆਰਟਰ ਦੇ ਦੌਰਾਨ ਕੀਤਾ। ਇਸਰੋ ਨੇ ਫਰਾਂਸ ਦੀ ਪੁਲਾੜ ਏਜੰਸੀ ਸੀਐੱਨਈਐੱਸ ਨੂੰ ਗਗਨਯਾਨ ਮਿਸ਼ਨ ਵਿਚ ਮਦਦ ਕਰਨ ਲਈ ਕਿਹਾ ਹੈ। ਫਰਾਂਸ ਦੀ ਪੁਲਾੜ ਏਜੰਸੀ ਨੇ ਕਿਹਾ ਕਿ ਸਮਝੌਤੇ ਤਹਿਤ ਸੀਐੱਨਈਐੱਸ ਭਾਰਤ ਦੇ ‘ਫਲਾਈਟ ਫਿਜ਼ੀਸ਼ੀਅਨ’ ਅਤੇ ਸੀਏਪੀਸੀਓਐੱਮ ਮਿਸ਼ਨ ਕੰਟਰੋਲ ਟੀਮਾਂ ਨੂੰ ਵੱਖ-ਵੱਖ ਕੇਂਦਰਾਂ ਵਿਚ ਸਿਖਲਾਈ ਦੇਵੇਗਾ।