DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਲਮੀ ਝਟਕਿਆਂ ਤੋਂ ਮਜ਼ਬੂਤੀ ਨਾਲ ਉਭਰਿਆ India: Jaishankar

ਘਰੇਲੂ ਅਤੇ ਵਿਦੇਸ਼ੀ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰਨ ਦਾ ਦਾਅਵਾ; ਆਈ ਆਈ ਐੱਮ ਰਾਏਪੁਰ ’ਚ 15ਵੇਂ ਕਾਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕੀਤਾ

  • fb
  • twitter
  • whatsapp
  • whatsapp
featured-img featured-img
ਆਈ ਆਈ ਐੱਮ ਦੇ ਕਾਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਪੀਟੀਆਈ
Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਆਲਮੀ ਝਟਕਿਆਂ ਦਾ ਡਟ ਕੇ ਸਾਹਮਣਾ ਕਰਨ ਮਗਰੋਂ ਮਜ਼ਬੂਤੀ ਨਾਲ ਉਭਰਿਆ ਹੈ। ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ ਆਈ ਐੱਮ) ਰਾਏਪੁਰ ’ਚ 15ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਘਰੇਲੂ ਅਤੇ ਵਿਦੇਸ਼ੀ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਹੈ। ਉਨ੍ਹਾਂ ਦਾ ਇਹ ਬਿਆਨ ਪੱਛਮੀ ਏਸ਼ੀਆ ’ਚ ਚੱਲ ਰਹੀ ਜੰਗ ਦਰਮਿਆਨ ਆਇਆ ਹੈ ਜਿਸ ਕਾਰਨ ਆਲਮੀ ਪੱਧਰ ’ਤੇ ਈਂਧਨ ਦੀ ਸਪਲਾਈ ’ਤੇ ਮਾੜਾ ਅਸਰ ਪਿਆ ਹੋਇਆ ਹੈ।

ਵਿਦੇਸ਼ ਮੰਤਰੀ ਨੇ ਕਿਹਾ, ‘‘ਭਾਰਤ ਹੁਣ ਸਿਖਰਲੇ ਪੰਜ ਅਰਥਚਾਰਿਆਂ ’ਚ ਸ਼ਾਮਲ ਹੋ ਗਿਆ ਹੈ। ਸਮੁੱਚੇ ਵਿਕਾਸ ਅਤੇ ਫ਼ੈਸਲੇ ਲੈਣ ਵਾਲੀ ਲੀਡਰਸ਼ਿਪ ਨੇ ਨਵੀਂ ਬੁਨਿਆਦ ਕਾਇਮ ਕੀਤੀ ਹੈ ਜਿਥੋਂ ਮੁਲਕ ਵੱਡੀਆਂ ਖਾਹਿਸ਼ਾਂ ਪੂਰੀਆਂ ਕਰ ਸਕਦਾ ਹੈ।’’ ਜੈਸ਼ੰਕਰ ਨੇ ਕਿਹਾ ਕਿ ਤਾਕਤਵਰ ਮੁਲਕਾਂ ਦੇ ਪ੍ਰਭਾਵ ਤੋਂ ਹੁਣ ਕਈ ਦੇਸ਼ ਬਾਹਰ ਆ ਰਹੇ ਹਨ ਪਰ ਕੁਝ ਸਮਾਜਾਂ ਨੂੰ ਤਬਦੀਲੀ ਦੀ ਸਿਆਸਤ ’ਚੋਂ ਬਾਹਰ ਨਿਕਲਣ ’ਚ ਦਿੱਕਤਾਂ ਪੇਸ਼ ਆ ਰਹੀਆਂ ਹਨ।

Advertisement

ਇਸ ਦੌਰਾਨ ਜੈਸ਼ੰਕਰ ਨੇ ਇਰਾਨ ’ਚ ਫਸੇ ਭਾਰਤੀ ਮਛੇਰਿਆਂ ਦੀ ਵਾਪਸੀ ਲਈ ਆਪਣੇ ਆਰਮੀਨੀਆਈ ਹਮਰੁਤਬਾ ਅਰਾਰਤ ਮਿਰਜ਼ੋਯਾਨ ਦਾ ਧੰਨਵਾਦ ਕੀਤਾ ਹੈ। ਮਛੇਰਿਆਂ ਦੀ ਅਸਲ ਗਿਣਤੀ ਦਾ ਪਤਾ ਨਹੀਂ ਲੱਗਿਆ। ਇਰਾਨ ’ਚ ਜੰਗ ਲੱਗਣ ਮਗਰੋਂ 1150 ਤੋਂ ਵੱਧ ਭਾਰਤੀ ਆਰਮੀਨੀਆ ਤੇ ਅਜ਼ਰਬਾਇਜਾਨ ਰਾਹੀਂ ਵਤਨ ਪਰਤ ਚੁੱਕੇ ਹਨ।

Advertisement

Advertisement
×