DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-Brazil Trade: ਭਾਰਤ-ਬ੍ਰਾਜ਼ੀਲ ਵੱਲੋਂ 30 ਅਰਬ ਡਾਲਰ ਦੇ ਵਪਾਰ ਦਾ ਟੀਚਾ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਡਿ ਸਿਲਵਾ ’ਚ ਰੱਖਿਆ, ਊਰਜਾ, ਸਿਹਤ ਸੰਭਾਲ ਅਤੇ ਡਿਜੀਟਲ ਢਾਂਚੇ ਬਾਰੇ ਵਿਆਪਕ ਗੱਲਬਾਤ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰੌਪਦੀ ਮੁਰਮੂ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈ ਇਨਾਸੀਓ ਲੂਲਾ ਡਿ ਸਿਲਵਾ ਨੂੰ ਮਿਲਦੇ ਹੋਏ।
Advertisement
India-Brazil Trade: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈ ਇਨਾਸੀਓ ਲੂਲਾ ਡਿ ਸਿਲਵਾ ਵਿਚਾਲੇ ਗੱਲਬਾਤ ਮਗਰੋਂ ਜਿੱਥੇ ਦੋਵਾਂ ਮੁਲਕਾਂ ਨੇ 30 ਅਰਬ ਡਾਲਰ ਦੇ ਸਾਲਾਨਾ ਵਪਾਰ ਦਾ ਟੀਚਾ ਮਿੱਥਿਆ ਹੈ, ਉੱਥੇ ਹੀ ਅਹਿਮ ਖਣਿਜਾਂ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤਾ ਸਹੀਬੱਧ ਕੀਤਾ ਹੈ। ਦੋਵਾਂ ਆਗੂਆਂ ਨੇ ਰੱਖਿਆ, ਊਰਜਾ, ਸਿਹਤ ਸੰਭਾਲ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਸਮੇਤ ਹੋਰ ਕਈ ਖੇਤਰਾਂ ਵਿੱਚ ਸਬੰਧ ਮਜ਼ਬੂਤ ਕਰਨ ਦਾ ਵਾਅਦਾ ਕੀਤਾ, ਜਦਕਿ ਮੌਜੂਦਾ ਭੂ-ਰਾਜਸੀ ਸਥਿਤੀਆਂ ’ਚ ਦੋਵਾਂ ਮੁਲਕਾਂ ਦੀ ਰਣਨੀਤਕ ਸਾਂਝ ਕਾਇਮ ਰੱਖਣ ’ਤੇ ਵੀ ਜ਼ੋਰ ਦਿੱਤਾ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਿ ਸਿਲਵਾ ਇਸ ਸਮੇਂ ‘ਇੰਡੀਆ ਏ ਆਈ ਇੰਪੈਕਟ ਸੰਮੇਲਨ’ ਵਿੱਚ ਹਿੱਸਾ ਲੈਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਲਈ ਭਾਰਤ ਦੇ ਪੰਜ ਦਿਨਾਂ ਦੌਰੇ ’ਤੇ ਹਨ। ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਮੌਜੂਦਗੀ ’ਚ ਕੀਤੀ ਪ੍ਰੈੱਸ ਕਾਨਫਰੰਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ, ‘ਬ੍ਰਾਜ਼ੀਲ, ਲਾਤੀਨੀ ਅਮਰੀਕਾ ਵਿੱਚ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਭਾਈਵਾਲ ਹੈ। ਅਸੀਂ  ਸਾਲਨਾ 30 ਅਰਬ ਡਾਲਰ ਦਾ ਦੁਵੱਲਾ ਕਾਰੋਬਾਰ ਕਰਨ ਲਈ ਪ੍ਰਤੀਬੱਧ ਹਾਂ। ਸਾਡਾ ਕਾਰੋਬਾਰ ਸਿਰਫ਼ ਅੰਕੜਾ ਨਹੀਂ ਬਲਕਿ ਭਰੋਸੇ ਦੀ ਝਲਕ ਵੀ ਹੈ।’

Advertisement

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਅਹਿਮ ਖਣਿਜਾਂ ਬਾਰੇ ਸਮਝੌਤਾ ਮਜ਼ਬੂਤ ਸਪਲਾਈ ਚੇਨ ਕਾਇਮ ਕਰਨ ’ਚ ਅਹਿਮ ਕਦਮ ਹੈ। ਇਸ ਦੌਰਾਨ ਭਾਰਤ ਅਤੇ ਬ੍ਰਾਜ਼ੀਲ ਨੇ ਡਿਜੀਟਲ ਭਾਈਵਾਲੀ ’ਤੇ ਸਾਂਝੇ ਐਲਾਨਨਾਮੇ ਉੱਤੇ ਸਹਿਮਤੀ ਜ਼ਾਹਰ ਕੀਤੀ ਅਤੇ ਮਾਈਨਿੰਗ, ਲਘੂ, ਛੋਟੇ ਅਤੇ ਦਰਮਿਆਨੇ ਉੱਦਮਾਂ, ਸਿਹਤ ਸੰਭਾਲ ਤੇ ਰਵਾਇਤੀ ਸੂਚਨਾ ਪ੍ਰਣਾਲੀ ਦੇ ਖੇਤਰਾਂ ਵਿੱਚ ਸਹਿਯੋਗ ਲਈ ਸਮਝੌਤਾ (ਐੱਮ ਓ ਯੂ) ਸਹੀਬੱਧ ਕੀਤਾ।

Advertisement

ਪ੍ਰਧਾਨ ਮੰਤਰੀ ਨੇ ਕਿਹਾ,‘ਰੱਖਿਆ ਖੇਤਰ ਵਿੱਚ ਸਾਡਾ ਸਹਿਯੋਗ ਲਗਾਤਾਰ ਵਧ ਰਿਹਾ ਹੈ। ਇਹ ਆਪਸੀ ਭਰੋਸੇ ਤੇ ਰਣਨੀਤਕ ਸਹਿਯੋਗ ਦੀ ਵੱਡੀ ਮਿਸਾਲ ਹੈ। ਅਸੀਂ ਇਹ ਭਾਈਵਾਲੀ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਾਂਗੇ। ਆਲਮੀ ਮੰਚ ’ਤੇ ਭਾਰਤ-ਬ੍ਰਾਜ਼ੀਲ ਦੀ ਭਾਈਵਾਲੀ ਮਜ਼ਬੂਤ ਤੇ ਪ੍ਰਭਾਵਸ਼ਾਲੀ ਰਹੀ ਹੈ। ਲੋਕਤੰਤਰੀ ਮੁਲਕਾਂ ਵਜੋਂ ਅਸੀਂ ਗਲੋਬਲ ਸਾਊਥ ਦੀਆਂ ਉਮੀਦਾਂ ਲਈ ਕੰਮ ਕਰਨਾ ਜਾਰੀ ਰੱਖਾਂਗੇ। ਭਾਰਤ ਅਤੇ ਬ੍ਰਾਜ਼ੀਲ ਇਸ ਗੱਲ ’ਤੇ ਸਹਿਮਤ ਹਨ ਕਿ ਦਹਿਸ਼ਤਵਾਦ ਤੇ ਇਸ ਦੇ ਸਮਰਥਕ ਸਾਰੀ ਮਨੁੱਖਤਾ ਦੇ ਦੁਸ਼ਮਣ ਹਨ।’

ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਭਾਰਤ-ਮਰਕੋਸੁਰ ਵਪਾਰਕ ਸਮਝੌਤੇ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਆਰਥਿਕ ਸਬੰਧ ਮਜ਼ਬੂਤ ਬਣਨਗੇ।

ਬ੍ਰਾਜ਼ੀਲ ਨੇ ਗੱਲਬਾਤ ਦੌਰਾਨ ਭਾਰਤ ਵੱਲੋਂ ਸਮਰਥਿਤ ‘ਕੋਲਿਸ਼ਨ ਫਾਰ ਡਿਜਾਸਟਰ ਰੀਸਿਲੀਐਂਟ ਇਨਫਰਾਸਟਰਕਚਰ’ (ਸੀ ਡੀ ਆਰ ਆਈ) ਦੀ ਸਹਿ-ਅਗਵਾਈ ਕਰਨ ਦੀ ਤਜਵੀਜ਼ ਵੀ ਰੱਖੀ। ਇਸ ’ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ,‘ਮੈਂ ਇਸ ਪਹਿਲ ਲਈ ਰਾਸ਼ਟਰਪਤੀ ਡੀ ਸਿਲਵਾ ਨੂੰ ਵਧਾਈ ਦਿੰਦਾ ਹਾਂ। ਇਸ ਖੇਤਰ ਵਿੱਚ ਬ੍ਰਾਜ਼ੀਲ ਦਾ ਵਿਆਪਕ ਅਨੁਭਵ ਸੀ ਡੀ ਆਰ ਆਈ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਦੇਵੇਗਾ।-ਪੀਟੀਆਈ

ਅਤਿਵਾਦ ਨੂੰ ਕਿਸੇ ਧਰਮ ਜਾਂ ਨਾਗਰਿਕਤਾ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ: ਡਿ ਸਿਲਵਾ

ਬ੍ਰਾਜ਼ੀਲ ਦੇ ਰਾਸ਼ਟਰਪਤੀ ਸ੍ਰੀ ਡਿ ਸਿਲਵਾ ਨੇ ਕਸ਼ਮੀਰ ਵਿੱਚ ਦਹਿਸ਼ਤੀ ਹਮਲਿਆਂ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਅਤਿਵਾਦ ਨੂੰ ਕਿਸੇ ਧਰਮ ਜਾਂ ਨਾਗਰਿਕਤਾ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੌਜੂਦਾ ਖ਼ਤਰਨਾਕ ਆਲਮੀ ਮਾਹੌਲ ’ਚ ਭਾਰਤ ਤੇ ਬ੍ਰਾਜ਼ੀਲ ਨੂੰ ਰਣਨੀਤਕ ਸਬੰਧ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਦੋ ਅਹਿਮ ਦੇਸ਼ਾਂ ਦਾ ਨੇੜੇ ਆਉਣਾ ਹੈ। ਉਨ੍ਹਾਂ ਤਰਕ ਦਿੱਤਾ ਕਿ ਜਟਿਲਤਾ ਭਰੇ ਮਾਹੌਲ ਵਿੱਚ ਸੁਖਾਵਾਂ ਵਿਕਾਸ ਸੰਭਵ ਨਹੀਂ ਹੈ। ਉਨ੍ਹਾਂ ਬੀਤੇ ਵਰ੍ਹੇ ਹੋਈ ਬ੍ਰਿਕਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੀ ਗਈ ਟਿੱਪਣੀ ‘21ਵੀਂ ਸਦੀ ਦਾ ਸਾਫਟਵੇਅਰ 20ਵੀਂ ਸਦੀ ਦੇ ਟਾਈਪਰਾਈਟਰਾਂ ’ਤੇ ਨਹੀਂ ਚੱਲ ਸਕਦਾ’ ਦਾ ਹਵਾਲਾ ਵੀ ਦਿੱਤਾ।

ਦਵਾਈਆਂ ਬਣਾਉਣ ਲਈ ਸਮਝੌਤੇ ’ਤੇ ਹਸਤਾਖ਼ਰਨਵੀਂ ਦਿੱਲੀ: ਬਾਹੀਆਫਾਰਮਾ, ਬਾਇਓਕੋਨ ਬਾਇਓਲੌਜਿਕਸ ਲਿਮਟਿਡ ਅਤੇ ਬਾਇਓਨੋਵਿਸ ਨੇ ਦਵਾਈਆਂ ਬਣਾਉਣ ਲਈ ਸਮਝੌਤੇ (ਐੱਮ ਓ ਯੂ) ’ਤੇ ਹਸਤਾਖ਼ਰ ਕੀਤੇ ਹਨ। ਇਹ ਸਮਝੌਤਾ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈ ਇਨਾਸੀਓ ਲੂਲਾ ਡਿ ਸਿਲਵਾ ਅਤੇ ਭਾਰਤ ਦੇ ਵਣਜ ਅਤੇ ਵਪਾਰ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ ਵਿੱਚ ਫਿੱਕੀ ਦੇ ਭਾਰਤ-ਬ੍ਰਾਜ਼ੀਲ ਬਿਜ਼ਨਸ ਫੋਰਮ ’ਚ ਸਹੀਬੱਧ ਕੀਤਾ ਗਿਆ ਜਿਸ ਨਾਲ ਬਰੈਸਟ ਕੈਂਸਰ ਦੇ ਇਲਾਜ ਲਈ ਬਣਨ ਵਾਲੀ ਦਵਾਈ ਪਰਟੁਜ਼ੂਮੈਬ ਤਿਆਰ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।-ਪੀਟੀਆਈ

Advertisement
×