DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-Australia ਵੱਲੋਂ Maritime Cooperation ਵਧਾਉਣ ’ਤੇ ਜ਼ੋਰ

Rajnath Singh ਨੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ

  • fb
  • twitter
  • whatsapp
  • whatsapp
featured-img featured-img
ਆਪਣੇ ਆਸਟਰੇਲਿਆਈ ਹਮਰੁਤਬਾ ਰਿਚਰਡ ਮਾਰਲੇਸ ਨਾਲ ਦਿੱਲੀ ’ਚ ਮੀਟਿੰਗ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ। -ਫੋਟੋ: ਪੀਟੀਆਈ
Advertisement

ਭਾਰਤ ਅਤੇ ਆਸਟਰੇਲੀਆ ਨੇ ਅੱਜ ਸਮੁੰਦਰੀ ਆਵਾਜਾਈ ਅਤੇ ਹਵਾਈ ਉਡਾਣਾਂ ਦੀ ਆਜ਼ਾਦੀ ਅਤੇ ਬਿਨਾਂ ਰੁਕਾਵਟ ਸਮੁੰਦਰੀ ਵਪਾਰ ਦੇ ਮਹੱਤਵ ’ਤੇ ਜ਼ੋਰ ਦਿੱਤਾ। ਇਸ ਦੌਰਾਨ ਪੱਛਮੀ ਏਸ਼ੀਆ ਸੰਕਟ ਕਾਰਨ ਊਰਜਾ ਸਪਲਾਈ ਵਿੱਚ ਆਈ ਰੁਕਾਵਟ ਅਤੇ ਚੀਨ ਨਾਲ ਜੁੜੀਆਂ ਚਿੰਤਾਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਨਵੀਂ ਦਿੱਲੀ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਵਿਚਾਲੇ ਮੀਟਿੰਗ ਹੋਈ। ਮੀਟਿੰਗ ਵਿੱਚ ਦੋਵਾਂ ਨੇਤਾਵਾਂ ਨੇ ਇੱਕ ਆਜ਼ਾਦ, ਖੁੱਲ੍ਹੇ, ਸ਼ਾਂਤ, ਸਥਿਰ ਅਤੇ ਖੁਸ਼ਹਾਲ ਭਾਰਤ-ਪ੍ਰਸ਼ਾਂਤ ਖੇਤਰ ਨੂੰ ਕਾਇਮ ਰੱਖਣ ਲਈ ਖੇਤਰੀ ਭਿਆਲਾਂ ਨਾਲ ਸਹਿਯੋਗ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ, ਭਾਰਤ ਅਤੇ ਆਸਟਰੇਲੀਆ ਵਿਚਕਾਰ ਰੱਖਿਆ ਸਨਅਤੀ ਸਹਿਯੋਗ ਵਧਾਉਣ ਅਤੇ ਭਾਈਵਾਲੀ ਦੇ ਰਣਨੀਤਕ ਮਹੱਤਵ ’ਤੇ ਵੀ ਜ਼ੋਰ ਦਿੱਤਾ ਗਿਆ।

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਮਾਰਲੇਸ ਨੇ ਐਲਾਨ ਕੀਤਾ ਕਿ ਦੋਵੇਂ ਮੁਲਕ ਰੱਖਿਆ ਸਮੱਗਰੀ ਅਤੇ ਰੱਖਿਆ ਸੇਵਾਵਾਂ ਦੀ ਸਪਲਾਈ ਨਾਲ ਸਬੰਧਤ ਸਮਝੌਤੇ ਦੀ ਰੂਪ ਰੇਖਾ ਤਿਆਰ ਕਰਨਗੇ, ਜੋ ਰੱਖਿਆ ਸਨਅਤੀ ਸਹਿਯੋਗ ਵਧਾਉਣ ਵੱਲ ਅਗਲਾ ਕਦਮ ਹੋਵੇਗਾ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰੀਆਂ ਨੇ ਦੁਵੱਲੇ ਸਮੁੰਦਰੀ ਸੁਰੱਖਿਆ ਸਹਿਯੋਗ ਵਿੱਚ ਪ੍ਰਗਤੀ ਅਤੇ ਸਾਂਝੇ ਸਮੁੰਦਰੀ ਸੁਰੱਖਿਆ ਸਹਿਯੋਗ ਦੇ ਖਾਕੇ ਨੂੰ ਅੰਤਿਮ ਰੂਪ ਦੇਣ ਦੇ ਯਤਨਾਂ ’ਤੇ ਚਰਚਾ ਕੀਤੀ। ਦੋਵਾਂ ਮੰਤਰੀਆਂ ਨੇ ਸਮੁੰਦਰ ’ਚ ਨਿਗਰਾਨੀ ਤੇਜ਼ ਕਰਨ ਤੇ ਸਮੁੰਦਰ ਹੇਠਾਂ ਨਿਗਰਾਨੀ ਸਮਰੱਥਾ ਵਧਾਉਣ ਦੇ ਮੌਕੇ ਤਲਾਸ਼ਣ ’ਤੇ ਸਹਿਮਤੀ ਜਤਾਈ।

Advertisement

Advertisement
Advertisement
×