ਨਵੀਂ ਦਿੱਲੀ: ਭਾਰਤ ਤੇ ਯੂਰੋਪੀ ਸੰਘ ਨੇ ਸੰਤੁਲਿਤ, ਉਤਸ਼ਾਹੀ ਤੇ ਵਿਆਪਕ ਕਾਰੋਬਾਰ ਸਮਝੌਤੇ ਅਤੇ ਨਿਵੇਸ਼ ਸੁਰੱਖਿਆ ਸਮਝੌਤੇ ਉਤੇ ਗੱਲਬਾਤ ਸ਼ੁਰੂ ਕਰਨ ’ਤੇ ਸਹਿਮਤੀ ਜਤਾਈ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਸਬੰਧੀ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 27 ਮੈਂਬਰੀ ਯੂਰੋਪੀ ਸੰਘ ਸਮੂਹ ਦੇ ਮੁਖੀ ਜਾਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਡਿਜੀਟਲੀ ਹੋਏ ਸਿਖ਼ਲ ਸੰਮੇਲਨ ਵਿਚ ਲਿਆ ਗਿਆ ਹੈ। ਇਸ ਬੈਠਕ ਵਿਚ ਕਾਰੋਬਾਰ, ਸੰਪਰਕ ਤੇ ਨਿਵੇਸ਼ ਦੇ ਖੇਤਰ ਸਣੇ ਸੰਪੂਰਨ ਸਹਿਯੋਗ ਵਧਾਉਣ ਬਾਰੇ ਵਿਸਤਾਰ ਵਿਚ ਚਰਚਾ ਹੋਈ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਦੋਵਾਂ ਧਿਰਾਂ ਨੇ ਇਸ ਨੂੰ ਟਿਕਾਊ ਤੇ ਵਿਆਪਕ ਤਾਲਮੇਲ ਦੀ ਸ਼ੁਰੂਆਤ ਅਤੇ ਮਜ਼ਬੂਤ ਸਬੰਧਾਂ ਲਈ ਮਹੱਤਵਪੂਰਨ ਦੱਸਿਆ। -ਪੀਟੀਆਈ