DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

IND vs NZ 1st ODI: ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ

ਕੋਹਲੀ ਸੈਂਕੜੇ ਤੇ ਅੱਈਅਰ ਨੀਮ ਸੈਂਕੜੇ ਤੋਂ ਖੁੰਝਿਆ; ਲੜੀ ਦਾ ਦੂਜਾ ਮੈਚ ਬੁੱਧਵਾਰ ਨੂੰ

  • fb
  • twitter
  • whatsapp
  • whatsapp
featured-img featured-img
Vadodara: India’s Harshit Rana celebrates with teammates after taking the wicket of New Zealand’s Henry Nicholls during the first ODI cricket match of a series between India and New Zealand, at Kotambi Stadium in Vadodara, Gujarat, Sunday, Jan. 11, 2026. (PTI Photo/Ravi Choudhary)(PTI01_11_2026_000220B)
Advertisement

IND vs NZ 1st ODI: ਭਾਰਤ ਨੇ ਵਿਰਾਟ ਕੋਹਲੀ (93), ਕਪਤਾਨ ਸ਼ੁਭਮਨ ਗਿੱਲ (56) ਤੇ ਸ਼੍ਰੇਅਸ ਅੱਈਅਰ (49) ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਅੱਜ ਇਥੇ ਪਹਿਲੇ ਇਕ ਰੋਜ਼ਾ ਮੈਚ ਵਿਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ 301 ਦੌੜਾਂ ਦੇ ਜੇਤੂ ਟੀਚੇ ਨੂੰ 49 ਓਵਰਾਂ 306/6 ਦੇ ਸਕੋਰ ਨਾਲ ਹਾਸਲ ਕਰ ਲਿਆ।

ਮਹਿਮਾਨ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ਦੇ ਨੁਕਸਾਨ ਨਾਲ 300 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ(93) ਮਹਿਜ਼ ਸੱਤ ਦੌੜਾਂ ਨਾਲ ਸੈਂਕੜਾ ਬਣਾਉਣ ਤੇ ਸ਼੍ਰੇਅਸ ਅੱਈਅਰ 1 ਦੌੜ ਨਾਲ ਨੀਮ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਰਵਿੰਦਰ ਜਡੇਜਾ 4 ਦੌੜਾਂ ਬਣਾ ਕੇ ਸਸਤੇ ’ਚ ਆਊਟ ਹੋ ਗਿਆ। ਭਾਰਤ ਦੇ ਦੋਵੇਂ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕਪਤਾਨ ਸ਼ੁਭਮਨ ਗਿੱਲ ਨੇ ਕ੍ਰਮਵਾਰ 26 ਤੇ 56 ਦੌੜਾਂ ਬਣਾਈਆਂ। ਹਰਸ਼ਿਤ ਰਾਣਾ ਨੇ 29 ਦੌੜਾਂ ਦਾ ਯੋਗਦਾਨ ਪਾਇਆ ਤੇ ਵਾਸ਼ਿੰਗਟਨ ਸੁੰਦਰ  7 ਦੌੜਾਂ ਨਾਲ ਨਾਬਾਦ ਰਿਹਾ।

Advertisement

ਕੇਐੱਲ ਰਾਹੁਲ ਨੇ 49ਵੇਂ ਓਵਰ ਦੀ ਆਖਰੀ ਗੇਂਦ ’ਤੇ ਛੱਕਾ ਜੜ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਰਾਹੁਲ 29 ਦੌੜਾਂ ਨਾਲ ਨਾਬਾਦ ਰਿਹਾ। ਨਿਊਜ਼ੀਲੈਂਡ ਲਈ ਕਾਇਲੀ ਜੈਮੀਸਨ ਨੇ ਚਾਰ ਜਦੋਂਕਿ ਆਦਿੱਤਿਆ ਅਸ਼ੋਕ ਤੇ ਕ੍ਰਿਸ ਕਲਾਰਕ ਨੇ ਇਕ ਇਕ ਵਿਕਟ ਲਈ। ਇਸ ਜਿੱਤ ਨਾਲ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਲੈ ਲਈ ਹੈ। ਲੜੀ ਦਾ ਦੂਜਾ ਮੈਚ 14 ਜਨਵਰੀ ਨੂੰ ਖੇਡਿਆ ਜਾਵੇਗਾ।

Advertisement

ਇਸ ਤੋਂ  ਪਹਿਲਾਂ ਤਿੰਨ ਮੈਚਾਂ ਦੀ ਇੱਕ ਰੋਜ਼ਾ (ODI) ਲੜੀ ਦੇ ਪਹਿਲੇ ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਦੀ ਟੀਮ ਦੀ ਅਗਵਾਈ ਮਾਈਕਲ ਬ੍ਰੇਸਵੈਲ ਨੇ ਕੀਤੀ। ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ 301 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਨੇ ਨਿਰਧਾਰਤ 50 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 300 ਦੌੜਾਂ ਬਣਾਈਆਂ। ਭਾਰਤ ਵਲੋਂ ਮੁਹੰਮਦ ਸਿਰਾਜ, ਹਰਸ਼ਿਤ ਰਾਣਾ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ ਨਿਊਜ਼ੀਲੈਂਡ ਵਲੋਂ ਸਭ ਤੋਂ ਵਧ ਦੌੜਾਂ ਦਾ ਯੋਗਦਾਨ ਡੈਰੇਲ ਮਿਸ਼ੇਲ ਨੇ ਪਾਇਆ। ਉਸ ਨੇ 71 ਗੇਂਦਾਂ ਵਿਚ ਤੇਜ਼ ਰਫਤਾਰ ਨਾਲ 84 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਡੈਵੋਨ ਕੋਨਵੋ ਤੇ ਹੈਨਰੀ ਨਿਕੋਲਸ ਨੇ ਕ੍ਰਮਵਾਰ 56 ਤੇ 62 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਕੋਨਵੇ ਅਤੇ ਨਿਕੋਲਸ ਨੇ ਸ਼ਾਨਦਾਰ ਪਾਰੀ ਖੇਡੀ। ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਭਾਰਤੀ ਸਪਿੰਨਰਾਂ ਖਿਲਾਫ ਹਮਲਾਵਰ ਰੁਖ ਅਪਣਾਇਆ।

ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਮਾਸਪੇਸ਼ੀਆਂ ਵਿੱਚ ਖਿਚਾਅ (side strain) ਕਾਰਨ ਇਸ ਪੂਰੀ ਲੜੀ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਨੁਸਾਰ ਪੰਤ ਨੂੰ ਇਹ ਸੱਟ ਸ਼ਨਿਚਰਵਾਰ ਨੂੰ ਨੈੱਟ ਪ੍ਰੈਕਟਿਸ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਲੱਗੀ ਸੀ। ਪੰਤ ਦੀ ਥਾ ਧਰੁਵ ਜੁਰੇਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਹਾਲਾਂਕਿ ਅੱਜ ਦੇ ਮੈਚ ਵਿੱਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਕੇ.ਐਲ. ਰਾਹੁਲ ਨੂੰ ਸੌਂਪੀ ਗਈ ਸੀ।

ਰੋਹਿਤ ਅਤੇ ਵਿਰਾਟ ਦੀ ਵਾਪਸੀ ਇਸ ਸੀਰੀਜ਼ ਰਾਹੀਂ ਭਾਰਤ ਦੇ ਦੋ ਦਿੱਗਜ ਬੱਲੇਬਾਜ਼ਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਮੈਦਾਨ 'ਤੇ ਵਾਪਸੀ ਹੋਈ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਖਿਡਾਰੀ ਹੁਣ ਸਿਰਫ਼ ਵਨਡੇਅ ਫਾਰਮੈਟ ਵਿੱਚ ਹੀ ਭਾਰਤ ਲਈ ਖੇਡਦੇ ਨਜ਼ਰ ਆਉਣਗੇ।

Advertisement
×