ਜੰਮੂ ’ਚ ਸਮਾਲਸਰ ਦੇ ਪਿੰਡ ਸਾਹੋਕੇ ਦੇ ਫੌਜੀ ਦੀ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ; ਪਿੰਡ ਵਿੱਚ ਸਸਕਾਰ

ਜੰਮੂ ’ਚ ਸਮਾਲਸਰ ਦੇ ਪਿੰਡ ਸਾਹੋਕੇ ਦੇ ਫੌਜੀ ਦੀ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ; ਪਿੰਡ ਵਿੱਚ ਸਸਕਾਰ

ਗੁਰਜੰਟ ਕਲਸੀ

ਸਮਾਲਸਰ, 19 ਸਤੰਬਰ

ਥਾਣਾ ਸਮਾਲਸਰ ਅਧੀਨ ਪਿੰਡ ਸਾਹੋਕੇ ਦੇ ਫੌਜ ਵਿੱਚ ਹੌਲਦਾਰ ਹਰਵਿੰਦਰ ਸਿੰਘ ਉਰਫ ਹੈਪੀ, ਜੋ ਜੰਮੂ ਦੇ ਰੱਖ ਮੁੱਠੀ ਇਲਾਕੇ ਦੀ 191 ਬ੍ਰਿਗੇਡ ਦੀ 15 ਮੈੱਕ ਯੂਨਿਟ ਵਿੱਚ ਤਾਇਨਾਤ ਸੀ ਦੇ ਸਿਰ ਵਿੱਚ ਬੀਤੇ ਦਿਨ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਸ ਦਾ ਅੱਜ ਪਿੰਡ ਵਿੱਚ ਸਸਕਾਰ ਕਰ ਦਿੱਤਾ ਗਿਆ। ਸੂਬੇਦਾਰ ਕਾਲੂ ਰਾਮ ਨੇ ਹੌਲਦਾਰ ਹਰਵਿੰਦਰ ਸਿੰਘ ਦੀ ਮੌਤ ਸਬੰਧੀ ਚੱਲ ਰਹੀਆਂ ਖੁਦਕੁਸ਼ੀ ਦੀਆਂ ਮੀਡੀਆ ’ਚ ਆਈਆਂ ਖਬਰਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਕਲਰਕ ਵਜੋ ਸੇਵਾ ਨਿਭਾਉਣ ਵਾਲੇ ਹੌਲਦਾਰ ਦੀ ਮੌਤ ਅਸਲਾ ਸਾਫ ਕਰਨ ਸਮੇਂ ਸਿਰ ’ਚ ਗੋਲੀ ਲੱਗਣ ਕਾਰਨ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All