
ਨਵੀਂ ਦਿੱਲੀ, 9 ਦਸੰਬਰ
ਕੁੱਝ ਸਾਲਾਂ ਵਿੱਚ ਨਾਗਰਿਕਤਾ ਤਿਆਗਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ| ਨਾਗਰਿਕਤਾ ਤਿਆਗਣ ਵਾਲੇ ਭਾਰਤੀਆਂ ਦੀ ਗਿਣਤੀ 2017 ਵਿੱਚ 1,33,049 ਸੀ ਅਤੇ ਪੰਜ ਸਾਲਾਂ ਬਾਅਦ 31 ਅਕਤੂਬਰ 2022 ਤੱਕ ਇਹ ਵੱਧ ਕੇ 1,83,741 ਹੋ ਗਈ ਹੈ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦੱਸਿਆ ਕਿ 2015 ਵਿੱਚ ਆਪਣੀ ਭਾਰਤੀ ਨਾਗਰਿਕਤਾ ਤਿਆਗਣ ਵਾਲਿਆਂ ਦੀ ਗਿਣਤੀ 1,31,489 ਸੀ, 2016 ਵਿੱਚ 1,41,603, 2017 ਵਿੱਚ 1,33,049, 2018 ਵਿੱਚ 1,34,561, 2019 ਵਿੱਚ 1,44,017, 2020 ਵਿੱਚ 85,256 ਅਤੇ 2021 ਵਿੱਚ 1,63,370 ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ