ਇੰਡੀਆ ਗੇਟ ’ਤੇ ਬੁਝੀ ਅਮਰ ਜਵਾਨ ਜਯੋਤੀ

ਕੌਮੀ ਜੰਗੀ ਯਾਦਗਾਰ ਦੀ ਲਾਟ ਨਾਲ ਮਿਲਾਈ ਗਈ ਜਯੋਤੀ; ਕਾਂਗਰਸ ਵੱਲੋਂ ਭਾਜਪਾ ’ਤੇ ਇਤਿਹਾਸ ਮਿਟਾਉਣ ਦਾ ਦੋਸ਼

ਇੰਡੀਆ ਗੇਟ ’ਤੇ ਬੁਝੀ ਅਮਰ ਜਵਾਨ ਜਯੋਤੀ

ਅਮਰ ਜਵਾਨ ਜਯੋਤੀ ਦੀ ਅਗਨੀ ਨੂੰ ਕੌਮੀ ਜੰਗੀ ਯਾਦਗਾਰ ’ਚ ਰਲਾਉਣ ਲਈ ਮਸ਼ਾਲ ਜਗਾਉਂਦਾ ਹੋਇਆ ਜਵਾਨ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ/ਏਜੰਸੀ

ਨਵੀਂ ਦਿੱਲੀ, 21 ਜਨਵਰੀ

ਅਮਰ ਜਵਾਨ ਜਯੋਤੀ ਦੀ ਲਾਟ ਅੱਜ ਕੌਮੀ ਜੰਗੀ ਯਾਦਗਾਰ ਵਿੱਚ ਮਿਲਾ ਦਿੱਤੀ ਗਈ। ਇਸ ਦੌਰਾਨ ਲਾਟ ਨੂੰ ਇਕੱਠਾ ਕਰਨ ਲਈ ਵਿਸ਼ੇਸ਼ ਮਸ਼ਾਲਾਂ ਦੀ ਵਰਤੋਂ ਕੀਤੀ ਗਈ। ਇੰਡੀਆ ਗੇਟ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਅਮਰ ਜਵਾਨ ਜਯੋਤੀ ਦੀ ਜੋਤ ਨੂੰ ਲਾਟ ਨਾਲ ਮਿਲਾਉਣ ਲਈ ਕਰੀਬ ਅੱਧੇ ਘੰਟੇ ਦੀ ਵਿਸ਼ੇਸ਼ ਰਸਮ ਅਦਾ ਕੀਤੀ ਗਈ। ਫ਼ੌਜੀ ਸਮਾਰੋਹ ਦੀ ਪ੍ਰਧਾਨਗੀ ਏਅਰ ਮਾਰਸ਼ਲ ਬੀ.ਆਰ. ਕ੍ਰਿਸ਼ਨਾ ਨੇ ਕੀਤੀ। ਅੱਜ ਤੋਂ ਇਹ ਲਾਟ ਇੰਡੀਆ ਗੇਟ ਸਥਿਤ ਅਮਰ ਜਵਾਨ ਜਯੋਤੀ ’ਤੇ ਦਿਖਾਈ ਨਹੀਂ ਦੇਵੇਗੀ। ਦੱਸਣਯੋਗ ਹੈ ਕਿ ਅਮਰ ਜਵਾਨ ਜਯੋਤੀ 1972 ’ਚ ਇੰਡੀਆ ਗੇਟ ’ਤੇ ਬਣਾਈ ਗਈ ਸੀ। ਇਹ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਬਲਿਦਾਨ ਦੇਣ ਵਾਲੇ ਸੈਨਿਕਾਂ ਨੂੰ ਸਮਰਪਿਤ ਸੀ। ਇਸ ਦਾ ਉਦਘਾਟਨ 26 ਜਨਵਰੀ, 1972 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ। ਕੌਮੀ ਜੰਗੀ ਯਾਦਗਾਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਫਰਵਰੀ, 2019 ਨੂੰ ਕੀਤਾ ਸੀ। ਇੱਥੇ 25,942 ਸੈਨਿਕਾਂ ਦਾ ਨਾਂ ਦਰਜ ਕੀਤਾ ਗਿਆ ਹੈ। ਕਾਂਗਰਸ ਨੇ ਅੱਜ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇੰਡੀਆ ਗੇਟ ਉਤੇ ਅਮਰ ਜਵਾਨ ਜਯੋਤੀ ਨੂੰ ਬੁਝਾ ਕੇ ਇਸ ਨੂੰ ਕੌਮੀ ਜੰਗੀ ਸਮਾਰਕ ਦੀ ਸਦੀਵੀ ਲਾਟ ਵਿਚ ਮਿਲਾਉਣਾ ‘ਇਤਿਹਾਸ ਮਿਟਾਉਣ’ ਦੇ ਬਰਾਬਰ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਬੜੇ ਦੁੱਖ ਦੀ ਗੱਲ ਹੈ ਕਿ ਜੋ ਅਮਰ ਜਵਾਨ ਜਯੋਤੀ ਸਾਡੇ ਬਹਾਦਰ ਸੈਨਿਕਾਂ ਲਈ ਬਲਦੀ ਸੀ ਉਹ ਅੱਜ ਬੁੱਝ ਜਾਵੇਗੀ। ਕੁਝ ਲੋਕ ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਨਹੀਂ ਸਮਝ ਸਕਦੇ, ਕੋਈ ਗੱਲ ਨਹੀਂ। ਕਾਂਗਰਸ ਆਪਣੇ ਜਵਾਨਾਂ ਲਈ ਅਮਰ ਜਵਾਨ ਜਯੋਤੀ ਨੂੰ ਇੱਕ ਵਾਰ ਫਿਰ ਜਲਾਏਗੀ!’ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰ ਜਵਾਨ ਜਯੋਤੀ ਦਾ ਭਾਰਤ ਦੇ ਲੋਕਾਂ ਦੇ ਮਨਾਂ ਵਿਚ ਵਿਸ਼ੇਸ਼ ਸਥਾਨ ਹੈ। ਅਮਰ ਜਵਾਨ ਜਯੋਤੀ ਦੀ ਲਾਟ ਨੂੰ ਬੁਝਾ ਕੇ ਰਾਸ਼ਟਰੀ ਜੰਗੀ ਯਾਦਗਾਰ ਦੀ ਲਾਟ ਵਿੱਚ ਮਿਲਾਉਣਾ ਰਾਸ਼ਟਰੀ ਦੁਖਾਂਤ ਹੈ ਤੇ ਇਹ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਹੈ।

ਤਿਵਾੜੀ ਨੇ ਕਿਹਾ ਕਿ ਭਾਰਤ ਦੋਵਾਂ ਯਾਦਗਾਰਾਂ ਨੂੰ ਕਾਇਮ ਕਿਉਂ ਨਹੀਂ ਰੱਖ ਸਕਦਾ। ਦੋਵੇਂ ਮਸ਼ਾਲਾਂ ਬਲਦੀਆਂ ਕਿਉਂ ਨਹੀਂ ਰੱਖੀਆ ਜਾ ਸਕਦੀਆਂ? ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘ਸੈਂਟਰਲ ਵਿਸਟਾ ਦੀ ਮੁੜ ਉਸਾਰੀ ’ਤੇ ਕੀਤਾ ਜਾ ਰਿਹਾ ਘਮੰਡ ਪਹਿਲਾਂ ਹੀ ਹੱਦਾਂ-ਬੰਨ੍ਹੇ ਟੱਪ ਚੁੱਕਾ ਸੀ ਪਰ ਇੰਡੀਆ ਗੇਟ ਉਤੇ ਸਦੀਵੀ ਲਾਟ ਨੂੰ ਬੁਝਾ ਦੇਣਾ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ।’ ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਦੇਸ਼ ਇਕ ਕੌਮੀ ਵਿਰਾਸਤ ਨੂੰ ਮਿਟਾਏ ਜਾਣ ਉਤੇ ਚੁੱਪ ਹੈ ਜਿਸ ਰਾਹੀਂ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਵਿਸ਼ਾਲ ਬੁੱਤ ਲਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਗ੍ਰੇਨਾਈਟ ਦੀ ਮੂਰਤੀ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਉਨ੍ਹਾਂ ਦਾ ਹੋਲੋਗ੍ਰਾਮ ਬੁੱਤ ਉਸੇ ਸਥਾਨ ’ਤੇ ਮੌਜੂਦ ਰਹੇਗਾ। ਮੋਦੀ ਨੇ ਕਿਹਾ ਕਿ ਉਹ ਆਜ਼ਾਦ ਹਿੰਦ ਫ਼ੌਜ ਦੇ ਸੰਸਥਾਪਕ ਦੀ 125ਵੀਂ ਜੈਅੰਤੀ ’ਤੇ 23 ਜਨਵਰੀ ਨੂੰ ਹੋਲੋਗ੍ਰਾਮ ਬੁੱਤ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇਤਾਜੀ ਦਾ ਕਰਜ਼ਦਾਰ ਹੈ। ਪ੍ਰਧਾਨ ਮੰਤਰੀ ਦਾ ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਕੇਂਦਰ ਸਰਕਾਰ ਨੂੰ ਇੰਡੀਆ ਗੇਟ ’ਤੇ ਅਮਰ ਜਵਾਨ ਜਯੋਤੀ ਦੀ ਲਾਟ ਨੂੰ ਰਾਸ਼ਟਰੀ ਜੰਗੀ ਸਮਾਰਕ ’ਤੇ ਬਲਦੀ ਲਾਟ ਨਾਲ ਮਿਲਾਉਣ ਲਈ ਵਿਰੋਧੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਧੀ ਅਨੀਤਾ ਬੋਸ-ਫਾਫ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਹੈ। ਬੋਸ ਦੀ ਧੀ ਨੇ ਕਿਹਾ ਕਿ ਇਹ ਚੰਗਾ ਫ਼ੈਸਲਾ ਹੈ ਤੇ ਥਾਂ ਵੀ ਬਹੁਤ ਢੁੱਕਵੀਂ ਹੈ। ਭਾਰਤੀ ਯੂਥ ਕਾਂਗਰਸ ਨੇ ਅੱਜ ਅਮਰ ਜਵਾਨ ਜਯੋਤੀ ਨੂੰ ਬੁਝਾਉਣ ਵਿਰੁੱਧ ਰੋਸ ਮਾਰਚ ਕੱਢਿਆ।

ਵਿੰਗ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਦੀ ਅਗਵਾਈ ਹੇਠ ਕੱਢੇ ਗਏ ਰੋਸ ਮਾਰਚ ਵਿੱਚ ਯੂਥ ਕਾਂਗਰਸ ਵਰਕਰਾਂ ਨੇ ਸ਼ਮੂਲੀਅਤ ਕੀਤੀ। ਕੌਮੀ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਵਾਰ-ਵਾਰ ਦੇਸ਼ ਦੇ ਸ਼ਹੀਦਾਂ ਨੂੰ ਜ਼ਲੀਲ ਕਰਨ ਦਾ ਕੰਮ ਕਰ ਰਹੀ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਹਜ਼ਾਰਾਂ ਕਰੋੜ ਦਾ ਹਵਾਈ ਜਹਾਜ਼ ਖਰੀਦ ਸਕਦੀ ਹੈ, ਫਿਰ ਸ਼ਹੀਦਾਂ ਲਈ ਬਲਦੀ ਲਾਟ ਲਈ ਬਜਟ ਕਿਉਂ ਨਹੀਂ ਕੱਢ ਸਕਦੀ।

ਅਮਰ ਜਵਾਨ ਜਯੋਤੀ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ: ਕੇਂਦਰ

ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਤੇ ਬਹੁਤ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰ ਜਵਾਨ ਜਯੋਤੀ ਦੀ ਲਾਟ ਬੁਝਾਈ ਨਹੀਂ ਜਾ ਰਹੀ ਹੈ ਬਲਕਿ ਇਸ ਨੂੰ ਕੌਮੀ ਜੰਗੀ ਯਾਦਗਾਰ ਦੀ ਲਾਟ ਨਾਲ ਮਿਲਾਇਆ ਜਾ ਰਿਹਾ ਹੈ। ਭਾਜਪਾ ਦੇ ਆਗੂ ਸੰਬਿਤ ਪਾਤਰਾ ਨੇ ਵੀ ਇਕ ਟਵੀਟ ਰਾਹੀਂ ਸਰਕਾਰ ਦਾ ਪੱਖ ਪੂਰਿਆ ਹੈ। ਸੂਤਰਾਂ ਨੇ ਕਿਹਾ ਕਿ ਇਹ ਦੇਖਣਾ ਅਨੋਖਾ ਲੱਗਦਾ ਸੀ ਕਿ ਅਮਰ ਜਵਾਨ ਜਯੋਤੀ ’ਤੇ ਬਲ ਰਹੀ ਲਾਟ 1971 ਦੀ ਜੰਗ ਦੇ ਸ਼ਹੀਦਾਂ ਤੇ ਹੋਰਾਂ ਨੂੰ ਸ਼ਰਧਾਂਜਲੀ ਦਿੰਦੀ ਸੀ ਪਰ ਉਨ੍ਹਾਂ ਵਿਚੋਂ ਕਿਸੇ ਦੇ ਵੀ ਨਾਂ ਉੱਥੇ ਨਹੀਂ ਸਨ। ਇੰਡੀਆ ਗੇਟ ਉਤੇ ਕੁਝ ਉਨ੍ਹਾਂ ਸ਼ਹੀਦਾਂ ਦੇ ਨਾਂ ਹਨ ਜਿਨ੍ਹਾਂ ਪਹਿਲੀ ਸੰਸਾਰ ਜੰਗ  ਉਹ ਅੱਜ ਬੁੱਝ ਜਾਵੇਗੀ। ਕੁਝ ਲੋਕ ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਨਹੀਂ ਸਮਝ ਸਕਦੇ, ਕੋਈ ਗੱਲ ਨਹੀਂ। ਕਾਂਗਰਸ ਆਪਣੇ ਜਵਾਨਾਂ ਲਈ ਅਮਰ ਜਵਾਨ ਜਯੋਤੀ ਨੂੰ ਇੱਕ ਵਾਰ ਫਿਰ ਜਲਾਏਗੀ!’ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰ ਜਵਾਨ ਜਯੋਤੀ ਦਾ ਭਾਰਤ ਦੇ ਲੋਕਾਂ ਦੇ ਮਨਾਂ ਵਿਚ ਵਿਸ਼ੇਸ਼ ਸਥਾਨ ਹੈ। ਅਮਰ ਜਵਾਨ ਜਯੋਤੀ ਦੀ ਲਾਟ ਨੂੰ ਬੁਝਾ ਕੇ ਰਾਸ਼ਟਰੀ ਜੰਗੀ ਯਾਦਗਾਰ ਦੀ ਲਾਟ ਵਿੱਚ ਮਿਲਾਉਣਾ ਰਾਸ਼ਟਰੀ ਦੁਖਾਂਤ ਹੈ ਤੇ ਇਹ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਹੈ। 

ਤਿਵਾੜੀ ਨੇ ਕਿਹਾ ਕਿ ਭਾਰਤ ਦੋਵਾਂ ਯਾਦਗਾਰਾਂ ਨੂੰ ਕਾਇਮ ਕਿਉਂ ਨਹੀਂ ਰੱਖ ਸਕਦਾ। ਦੋਵੇਂ ਮਸ਼ਾਲਾਂ ਬਲਦੀਆਂ ਕਿਉਂ ਨਹੀਂ ਰੱਖੀਆ ਜਾ ਸਕਦੀਆਂ? ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘ਸੈਂਟਰਲ ਵਿਸਟਾ ਦੀ ਮੁੜ ਉਸਾਰੀ ’ਤੇ ਕੀਤਾ ਜਾ ਰਿਹਾ ਘਮੰਡ ਪਹਿਲਾਂ ਹੀ ਹੱਦਾਂ-ਬੰਨ੍ਹੇ ਟੱਪ ਚੁੱਕਾ ਸੀ ਪਰ ਇੰਡੀਆ ਗੇਟ ਉਤੇ ਸਦੀਵੀ ਲਾਟ ਨੂੰ ਬੁਝਾ ਦੇਣਾ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ।’ ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਦੇਸ਼ ਇਕ ਕੌਮੀ ਵਿਰਾਸਤ ਨੂੰ ਮਿਟਾਏ ਜਾਣ ਉਤੇ ਚੁੱਪ ਹੈ ਜਿਸ ਰਾਹੀਂ ਇਤਿਹਾਸ ਦੁਬਾਰਾ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਵਿਸ਼ਾਲ ਬੁੱਤ ਲਾਇਆ ਜਾਵੇਗਾ। 

ਉਨ੍ਹਾਂ ਕਿਹਾ ਕਿ ਜਦੋਂ ਤੱਕ ਗ੍ਰੇਨਾਈਟ ਦੀ ਮੂਰਤੀ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਉਨ੍ਹਾਂ ਦਾ ਹੋਲੋਗ੍ਰਾਮ ਬੁੱਤ ਉਸੇ ਸਥਾਨ ’ਤੇ ਮੌਜੂਦ ਰਹੇਗਾ। ਮੋਦੀ ਨੇ ਕਿਹਾ ਕਿ ਉਹ ਆਜ਼ਾਦ ਹਿੰਦ ਫ਼ੌਜ ਦੇ ਸੰਸਥਾਪਕ ਦੀ 125ਵੀਂ ਜੈਅੰਤੀ ’ਤੇ 23 ਜਨਵਰੀ ਨੂੰ ਹੋਲੋਗ੍ਰਾਮ ਬੁੱਤ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇਤਾਜੀ ਦਾ ਕਰਜ਼ਦਾਰ ਹੈ। ਪ੍ਰਧਾਨ ਮੰਤਰੀ ਦਾ ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਕੇਂਦਰ ਸਰਕਾਰ ਨੂੰ ਇੰਡੀਆ ਗੇਟ ’ਤੇ ਅਮਰ ਜਵਾਨ ਜਯੋਤੀ ਦੀ ਲਾਟ ਨੂੰ ਰਾਸ਼ਟਰੀ ਜੰਗੀ ਸਮਾਰਕ ’ਤੇ ਬਲਦੀ ਲਾਟ ਨਾਲ ਮਿਲਾਉਣ ਲਈ ਵਿਰੋਧੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਧੀ ਅਨੀਤਾ ਬੋਸ-ਫਾਫ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਹੈ। ਬੋਸ ਦੀ ਧੀ ਨੇ ਕਿਹਾ ਕਿ ਇਹ ਚੰਗਾ ਫ਼ੈਸਲਾ ਹੈ ਤੇ ਥਾਂ ਵੀ ਬਹੁਤ ਢੁੱਕਵੀਂ ਹੈ। ਭਾਰਤੀ ਯੂਥ ਕਾਂਗਰਸ ਨੇ ਅੱਜ ਅਮਰ ਜਵਾਨ ਜਯੋਤੀ ਨੂੰ ਬੁਝਾਉਣ ਵਿਰੁੱਧ ਰੋਸ ਮਾਰਚ ਕੱਢਿਆ। 

ਵਿੰਗ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਦੀ ਅਗਵਾਈ ਹੇਠ ਕੱਢੇ ਗਏ ਰੋਸ ਮਾਰਚ ਵਿੱਚ ਯੂਥ ਕਾਂਗਰਸ ਵਰਕਰਾਂ ਨੇ ਸ਼ਮੂਲੀਅਤ ਕੀਤੀ। ਕੌਮੀ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਵਾਰ-ਵਾਰ ਦੇਸ਼ ਦੇ ਸ਼ਹੀਦਾਂ ਨੂੰ ਜ਼ਲੀਲ ਕਰਨ ਦਾ ਕੰਮ ਕਰ ਰਹੀ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਹਜ਼ਾਰਾਂ ਕਰੋੜ ਦਾ ਹਵਾਈ ਜਹਾਜ਼ ਖਰੀਦ ਸਕਦੀ ਹੈ, ਫਿਰ ਸ਼ਹੀਦਾਂ ਲਈ ਬਲਦੀ ਲਾਟ ਲਈ ਬਜਟ ਕਿਉਂ ਨਹੀਂ ਕੱਢ ਸਕਦੀ।

ਅਮਰ ਜਵਾਨ ਜਯੋਤੀ ਤੋਂ ਲਿਆਂਦੀ ਅਗਨੀ ਨੂੰ ਕੌਮੀ ਜੰਗੀ ਯਾਦਗਾਰ ’ਚ ਰਲਾਉਣ ਲਈ ਲਿਜਾਂਦਾ ਹੋਇਆ ਜਵਾਨ। -ਫੋਟੋ: ਪੀਟੀਆਈ

ਸਾਬਕਾ ਫ਼ੌਜੀ ਅਧਿਕਾਰੀਆਂ ਨੇ ਦਿੱਤੀ ਮਿਲੀ-ਜੁਲੀ ਪ੍ਰਤੀਕਿਰਿਆ

ਇੰਡੀਆ ਗੇਟ ਦੇ ਹੇਠਾਂ ਬਲਦੀ ਅਮਰ ਜਵਾਨ ਜਯੋਤੀ ਨੂੰ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਮਿਲਾਉਣ ਦੇ ਫੈਸਲੇ ’ਤੇ ਸਾਬਕਾ ਫ਼ੌਜੀ ਅਧਿਕਾਰੀਆਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। 1971 ਦੀ ਜੰਗ ਵਿੱਚ ਹਿੱਸਾ ਲੈਣ ਵਾਲੇ ਸਾਬਕਾ ਥਲ ਸੈਨਾ ਮੁਖੀ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਬੀਐੱਸ ਯਾਦਵ ਨੇ ਕਿਹਾ ਕਿ ਸਾਡੇ ਯੋਧਿਆਂ ਅਤੇ ਜਵਾਨਾਂ ਦੀ ਯਾਦ ’ਚ ਅਮਰ ਜਵਾਨ ਜਯੋਤੀ ਦੇ ਰੂਪ ’ਚ ਯਾਦਗਾਰ ਬਣਾਈ ਗਈ ਸੀ ਕਿਉਂਕਿ ਉਸ ਸਮੇਂ ਸਾਡੇ ਕੋਲ ਜੰਗੀ ਯਾਦਗਾਰ ਨਹੀਂ ਸੀ। ਹੁਣ ਜਦੋਂ ਸਾਡੇ ਕੋਲ ਰਾਸ਼ਟਰੀ ਜੰਗੀ ਯਾਦਗਾਰ ਹੈ ਤਾਂ ਇਹ ਢੁੱਕਵਾਂ ਹੋਵੇਗਾ ਕਿ ਅਮਰ ਜਵਾਨ  ਜਯੋਤੀ ਨੂੰ ਜੰਗੀ ਯਾਦਗਾਰ ਵਿੱਚ ਮਿਲਾ ਦਿੱਤਾ ਜਾਵੇ। ਮੇਜਰ ਜਨਰਲ (ਸੇਵਾਮੁਕਤ) ਜੀ.ਡੀ ਬਖ਼ਸ਼ੀ ਨੇ ਕਿਹਾ ਕਿ 1971 ਦੀ ਜੰਗ ਵਿੱਚ ਜਿੱਤ ਤੋਂ ਬਾਅਦ ਹਥਿਆਰਬੰਦ ਸੈਨਾਵਾਂ ਨੇ ਜੰਗੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਤਾਂ ਉਸ ਵੇਲੇ ਦੀ ਸਰਕਾਰ ਨੇ ਕਿਹਾ ਕਿ ਇਹ ਪੈਸੇ ਦੀ ਬਰਬਾਦੀ ਹੋਵੇਗੀ। ਫਿਰ ਪਹਿਲੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਇੰਡੀਆ ਗੇਟ ਦੇ ਹੇਠਾਂ ਅਮਰ ਜਵਾਨ ਜਯੋਤੀ ਦੀ ਸਥਾਪਨਾ ਕੀਤੀ ਗਈ ਤੇ 1971 ਦੀ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅਮਰ ਜਵਾਨ ਜਯੋਤੀ ਬਣਾਉਣ ਦਾ ਮਕਸਦ ਫੌਰੀ ਸੀ। ਨਜ਼ਰੀਆ ਇਹ ਸੀ ਕਿ ਜਦੋਂ ਵੀ ਸਾਡਾ ਯੁੱਧ ਸਮਾਰਕ ਬਣਾਇਆ ਜਾਵੇਗਾ, ਇਸ ਨੂੰ ਉੱਥੇ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 70 ਸਾਲ ਬਾਅਦ ਜੰਗੀ ਯਾਦਗਾਰ ਬਣੀ ਪਰ ਕੁਝ ਲੋਕ ਕਹਿ ਰਹੇ ਹਨ ਕਿ ਅਮਰ ਜਵਾਨ ਜਯੋਤੀ ਨੂੰ ਉੱਥੇ ਤਬਦੀਲ ਨਹੀਂ ਕੀਤਾ ਜਾਣਾ ਚਾਹੀਦਾ। ਪਰ ਦੇਸ਼ ਵਿੱਚ ਇੱਕ ਹੀ ਜੰਗੀ ਯਾਦਗਾਰ ਹੋਣੀ ਚਾਹੀਦੀ ਹੈ ਤੇ ਸਮਾਰੋਹ ਵੀ ਉੱਥੇ ਹੀ ਹੋਣੇ ਚਾਹੀਦੇ ਹਨ। ਜਦਕਿ ਸਾਬਕਾ ਏਅਰ ਵਾਈਸ ਮਾਰਸ਼ਲ ਮਨਮੋਹਨ ਬਹਾਦੁਰ ਨੇ ਟਵਿੱਟਰ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰ ਕੇ ਇਹ ਫ਼ੈਸਲਾ ਰੱਦ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਡੀਆ ਗੇਟ ਉਤੇ ਬਲਦੀ ਇਹ ਲਾਟ ਭਾਰਤੀਆਂ ਦੀ ਮਾਨਸਿਕਤਾ ਨਾਲ ਜੁੜੀ ਹੋਈ ਹੈ। ਪੀੜ੍ਹੀਆਂ ਇਸ ਨੂੰ ਦੇਖਦੀਆਂ ਵੱਡੀਆਂ ਹੋਈਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All