DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Australia ’ਚ ਪਰਵਾਸ ’ਤੇ ਲੱਗੇਗੀ ਲਗਾਮ ! 7.5 ਲੱਖ ਤੋਂ ਵੱਧ ਕਟੌਤੀ ਅਤੇ 26 ਦੇਸ਼ਾਂ ’ਤੇ ਰੋਕ ਦੀ ਤਿਆਰੀ

ਵਨ ਨੇਸ਼ਨ ਦੀ ਪੌਲੀਨ ਹੈਨਸਨ ਨੇ 26 ਦੇਸ਼ਾਂ ਤੋਂ ਪਰਵਾਸ ’ਤੇ ਰੋਕ ਦਾ ਸੁਝਾਅ ਦਿੱਤਾ; ਮਾਹਿਰਾਂ ਨੇ ਕਾਮਿਆਂ ਦੀ ਘਾਟ ਤੇ ਆਰਥਿਕ ਨੁਕਸਾਨ ਦਾ ਜਤਾਇਆ ਖ਼ਦਸ਼ਾ

  • fb
  • twitter
  • whatsapp
  • whatsapp
featured-img featured-img
ਵਨ ਨੇਸ਼ਨ ਦੀ ਪੌਲੀਨ ਹੈਨਸਨ ਨੇ 26 ਦੇਸ਼ਾਂ ਤੋਂ ਪਰਵਾਸ ’ਤੇ ਰੋਕ ਦਾ ਸੁਝਾਅ ਦਿੱਤਾ। ਫੋਟੋ; ਕਾਹਲੋਂ
Advertisement

ਆਸਟਰੇਲੀਆ ਵਿੱਚ ਪ੍ਰਵਾਸ ਨੂੰ ਸੀਮਤ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਦੇਸ਼ ਦੀ ਪਰਵਾਸ ਨੀਤੀ ਬਾਰੇ 'ਵਨ ਨੇਸ਼ਨ ਪਾਰਟੀ' ਦੀ ਸੰਸਦ ਮੈਂਬਰ ਪੌਲੀਨ ਹੈਨਸਨ ਨੇ ਵੱਡਾ ਕਦਮ ਚੁੱਕਦਿਆਂ ਆਉਂਦੇ ਤਿੰਨ ਸਾਲਾਂ ਵਿੱਚ ਅਸਥਾਈ ਪਰਵਾਸੀਆਂ ਦੀ ਗਿਣਤੀ ਵਿੱਚ ਸਾਢੇ ਸੱਤ ਲੱਖ ਤੋਂ ਵੱਧ ਦੀ ਕਟੌਤੀ ਕਰਨ ਦਾ ਮਤਾ ਪੇਸ਼ ਕੀਤਾ ਹੈ। ਇਸ ਯੋਜਨਾ ਤਹਿਤ ਪਹਿਲੇ ਤਿੰਨ ਸਾਲਾਂ ਦੌਰਾਨ ਸ਼ੁੱਧ ਪਰਵਾਸ ਨੂੰ ਨੈਗੇਟਿਵ ਕਰਨ ਅਤੇ ਇਸ ਤੋਂ ਬਾਅਦ ਸਾਲਾਨਾ ਪਰਵਾਸ ਦੀ ਹੱਦ 1.30 ਲੱਖ ਤੱਕ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੇ ਮੁਕਾਬਲੇ ਸਰਕਾਰ ਦਾ ਸਾਲ 2026-27 ਲਈ ਸ਼ੁੱਧ ਪਰਵਾਸ ਦਾ ਟੀਚਾ 2.45 ਲੱਖ ਅਤੇ 2027-28 ਲਈ 2.25 ਲੱਖ ਨਿਰਧਾਰਤ ਕੀਤਾ ਗਿਆ ਹੈ।

ਹੈਨਸਨ ਦੀ ਇਸ ਯੋਜਨਾ ਵਿੱਚ 26 ਦੇਸ਼ਾਂ ਤੋਂ ਪਰਵਾਸ ਉੱਤੇ ਪਾਬੰਦੀ ਲਗਾਉਣ ਦੀ ਵੀ ਗੱਲ ਕਹੀ ਗਈ ਹੈ। ਇਨ੍ਹਾਂ ਮੁਲਕਾਂ ਵਿੱਚ ਅਫ਼ਗਾਨਿਸਤਾਨ, ਬਹਿਰੀਨ, ਬੇਲਾਰੂਸ, ਬੁਰਕੀਨਾ ਫਾਸੋ, ਕੇਂਦਰੀ ਅਫ਼ਰੀਕੀ ਗਣਰਾਜ, ਚਾਡ, ਕਾਂਗੋ ਲੋਕਤੰਤਰੀ ਗਣਰਾਜ, ਹੈਤੀ, ਇਰਾਨ, ਇਰਾਕ, ਕੁਵੈਤ, ਲੈਬਨਾਨ, ਲੀਬੀਆ, ਮਾਲੀ, ਮਿਆਂਮਾਰ, ਨਾਈਜਰ, ਉੱਤਰੀ ਕੋਰੀਆ, ਫਲਸਤੀਨ, ਰੂਸ, ਸੋਮਾਲੀਆ, ਦੱਖਣੀ ਸੁਡਾਨ, ਸੁਡਾਨ, ਸੀਰੀਆ, ਯੂਕਰੇਨ, ਵੈਨੇਜ਼ੁਏਲਾ ਅਤੇ ਯਮਨ ਸ਼ਾਮਲ ਹਨ।

Advertisement

ਪਾਰਟੀ ਦਾ ਤਰਕ ਹੈ ਕਿ ਇਸ ਕਦਮ ਨਾਲ ਰਿਹਾਇਸ਼ੀ ਘਰਾਂ, ਕਿਰਾਏ ਅਤੇ ਬੁਨਿਆਦੀ ਢਾਂਚੇ ਉੱਤੇ ਪੈ ਰਿਹਾ ਦਬਾਅ ਘੱਟ ਹੋਵੇਗਾ। ਦੂਜੇ ਪਾਸੇ, ਸਿਹਤ, ਖੇਤੀਬਾੜੀ ਅਤੇ ਨਿਰਮਾਣ ਖੇਤਰ ਨਾਲ ਜੁੜੇ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇੰਨੀ ਵੱਡੀ ਕਟੌਤੀ ਕੀਤੇ ਜਾਣ ਨਾਲ ਕਾਮਿਆਂ ਦੀ ਭਾਰੀ ਘਾਟ ਪੈਦਾ ਹੋ ਸਕਦੀ ਹੈ ਅਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Advertisement

Advertisement
×