DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IIT Bombay: ਸਾਹਿਲ ਦੇ ਮਾਪਿਆਂ ਦਾ ਸੰਘਰਸ਼ ਜਾਰੀ

ਆਈ ਆਈ ਟੀ ਬੰਬਈ ਦੇ ਵਿਦਿਆਰਥੀ ਸਾਹਿਲ ਵਾਕੋੜੇ, ਜਿਸ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕੀਤੀ ਸੀ, ਦੇ ਮਾਪੇ ਅੱਜ ਵੀ ਸੰਸਥਾ ਦੇ ਪ੍ਰੋਫੈਸਰ ਸੂਰਿਆਨਾਰਾਇਣ ਡੂਲਾ ਅਤੇ ਡਾਇਰੈਕਟਰ ਸ਼ਿਰੀਜ਼ ਕੇਦਾਰੇ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਰਹੇ। ਅੱਜ ਉਨ੍ਹਾਂ ਦੀ ਭੁੱਖ...

  • fb
  • twitter
  • whatsapp
  • whatsapp
featured-img featured-img
ਆਈਆਈਟੀ ਬੰਬਈ ਦੇ ਵਿਦਿਆਰਥੀ ਸਾਹਿਲ ਵਕੋੜੇ ਦੇ ਮਾਪੇ ਮੁੰਬਈ ’ਚ ਤੀਜੇ ਦਿਨ ਭੁੱਖ ਹੜਤਾਲ ’ਤੇ ਬੈਠੇ ਹੋਏ। -ਫੋਟੋ: ਪੀਟੀਆਈ
Advertisement
ਆਈ ਆਈ ਟੀ ਬੰਬਈ ਦੇ ਵਿਦਿਆਰਥੀ ਸਾਹਿਲ ਵਾਕੋੜੇ, ਜਿਸ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕੀਤੀ ਸੀ, ਦੇ ਮਾਪੇ ਅੱਜ ਵੀ ਸੰਸਥਾ ਦੇ ਪ੍ਰੋਫੈਸਰ ਸੂਰਿਆਨਾਰਾਇਣ ਡੂਲਾ ਅਤੇ ਡਾਇਰੈਕਟਰ ਸ਼ਿਰੀਜ਼ ਕੇਦਾਰੇ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਰਹੇ। ਅੱਜ ਉਨ੍ਹਾਂ ਦੀ ਭੁੱਖ ਹੜਤਾਲ ਦਾ ਤੀਜਾ ਦਿਨ ਸੀ। ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ’ਚ ਹੋ ਰਹੇ ਇਸ ਰੋਸ ਵਿਖਾਵੇ ’ਚ ਮੁੰਬਈ ਯੂਥ ਕਾਂਗਰਸ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁਨ ਵੀ ਉਨ੍ਹਾਂ ਨਾਲ ਸ਼ਾਮਲ ਹੋਏ।

ਸਾਹਿਲ ਦੇ ਪਿਤਾ ਰਵਿੰਦਰ ਵਾਕੋੜੇ ਨੇ ਜਿੱਥੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਉੱਥੇ ਹੀ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਮੰਗਾਂ ਬਾਰੇ ਸਰਕਾਰ ਤੋਂ ਕੋਈ ਜਵਾਬ ਨਹੀਂ ਮਿਲਿਆ। ਸਾਹਿਲ ਦੇ ਮਾਪਿਆਂ ਨੇ ਸੰਸਥਾ ’ਚ ਆਪਣੇ ਪੁੱਤਰ ਨਾਲ ਜਾਤੀ ਆਧਾਰਿਤ ਪੱਖਪਾਤ ਹੋਣ ਦਾ ਦੋਸ਼ ਲਾਇਆ ਹੈ। ਉਹ ਪ੍ਰੋਫੈਸਰ ਡੂਲਾ (ਜਿਸ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ) ਅਤੇ ਆਈ ਆਈ ਟੀ ਬੰਬਈ ਦੇ ਡਾਇਰੈਕਟਰ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਰੋਸ ਮੁਜ਼ਾਹਰਾ ਜਾਰੀ ਰੱਖਣਗੇ।

Advertisement

Advertisement
Advertisement
×