ਜੈਸਲਮੇਰ, 1 ਅਗਸਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਰੋਕਣ। ਇੈਥੇ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਚਿਨ ਪਾਇਲਟ ਦੀ ਅਗਵਾਈ ਵਾਲੇ ਕਾਂਗਰਸ ਦੇ ਬਾਗ਼ੀਆਂ ਨੂੰ ਗਲੇ ਲਾਉਣ ਲਈ ਤਿਆਰ ਹਨ ਬਸ਼ਰਤੇ ਪਾਰਟੀ ਹਾਈ ਕਮਾਨ ਬਾਗ਼ੀਆਂ ਨੂੰ ਮੁਆਫ਼ ਕਰ ਦੇਵੇ।