ਅਮਰੀਕਾ-ਕੈਨੇਡਾ ਸਰਹੱਦ ਕੋਲ ਮ੍ਰਿਤ ਮਿਲੇ ਭਾਰਤੀਆਂ ਦੀ ਪਛਾਣ

ਅਮਰੀਕਾ-ਕੈਨੇਡਾ ਸਰਹੱਦ ਕੋਲ ਮ੍ਰਿਤ ਮਿਲੇ ਭਾਰਤੀਆਂ ਦੀ ਪਛਾਣ

ਨਿਊ ਯਾਰਕ/ਟੋਰਾਂਟੋ, 28 ਜਨਵਰੀ

ਅਮਰੀਕਾ-ਕੈਨੇਡਾ ਸਰਹੱਦ ਨੇੜੇ ਮ੍ਰਿਤਕ ਮਿਲੇ ਚਾਰ ਭਾਰਤੀ ਨਾਗਰਿਕਾਂ ਦੀ ਪਛਾਣ ਕਰ ਲਈ ਹੈ। ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਪਿਛਲੇ ਕੁਝ ਸਮੇਂ ਤੋਂ ਦੇਸ਼ 'ਚ ਸੀ ਅਤੇ ਕੋਈ ਉਨ੍ਹਾਂ ਨੂੰ ਸਰਹੱਦ 'ਤੇ ਲੈ ਗਿਆ ਸੀ। ਇਹ ਮਨੁੱਖੀ ਤਸਕਰੀ ਦਾ ਮਾਮਲਾ ਜਾਪਦਾ ਹੈ। ਮੈਨੀਟੋਬਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਜਗਦੀਸ਼ ਬਲਦੇਵਭਾਈ ਪਟੇਲ (39), ਵੈਸ਼ਾਲੀਬੇਨ ਜਗਦੀਸ਼ ਕੁਮਾਰ ਪਟੇਲ (37), ਵਿਹੰਗੀ ਜਗਦੀਸ਼ਕੁਮਾਰ ਪਟੇਲ (11) ਅਤੇ ਧਰਮਿਕ ਜਗਦੀਸ਼ ਕੁਮਾਰ ਪਟੇਲ (3) ਵਜੋਂ ਹੋਈ ਹੈ। ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ, ਜੋ 19 ਜਨਵਰੀ ਨੂੰ ਕੈਨੇਡਾ-ਅਮਰੀਕਾ ਸਰਹੱਦ ਤੋਂ ਕਰੀਬ 12 ਮੀਟਰ ਦੂਰ ਐਮਰਸਨ, ਮੈਨੀਟੋਬਾ ਨੇੜੇ ਮ੍ਰਿਤਕ ਮਿਲੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All