IAF ਦਾ ਸਿਖਲਾਈ ਜਹਾਜ਼ ਚੇਨੱਈ ਨੇੜੇ ਹਾਦਸਾਗ੍ਰਸਤ; ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫ਼ਲ !
ਭਾਰਤੀ ਹਵਾਈ ਸੈਨਾ (IAF) ਦਾ ਇੱਕ ਜਹਾਜ਼ ਜੋ ਸਿਖਲਾਈ ਮਿਸ਼ਨ ’ਤੇ ਸੀ, ਇੱਥੇ ਤਾਂਬਰਮ (Tambaram) ਨੇੜੇ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਮੁਤਾਬਕ, ਜਹਾਜ਼ ਦਾ ਪਾਇਲਟ ਸੁਰੱਖਿਅਤ ਬਾਹਰ ਨਿਕਲਣ (eject) ਵਿੱਚ ਸਫ਼ਲ ਰਿਹਾ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ, “ ਭਾਰਤੀ ਹਵਾਈ...
Advertisement
ਭਾਰਤੀ ਹਵਾਈ ਸੈਨਾ (IAF) ਦਾ ਇੱਕ ਜਹਾਜ਼ ਜੋ ਸਿਖਲਾਈ ਮਿਸ਼ਨ ’ਤੇ ਸੀ, ਇੱਥੇ ਤਾਂਬਰਮ (Tambaram) ਨੇੜੇ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਮੁਤਾਬਕ, ਜਹਾਜ਼ ਦਾ ਪਾਇਲਟ ਸੁਰੱਖਿਅਤ ਬਾਹਰ ਨਿਕਲਣ (eject) ਵਿੱਚ ਸਫ਼ਲ ਰਿਹਾ।
ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ, “ ਭਾਰਤੀ ਹਵਾਈ ਸੈਨਾ ਦਾ ਇੱਕ ਜਹਾਜ਼, Pilatus PC-7, ਜੋ ਸਿਖਲਾਈ ਮਿਸ਼ਨ ’ਤੇ ਸੀ, 14 ਨਵੰਬਰ ਨੂੰ ਚੇਨੱਈ ਦੇ ਤਾਂਬਰਮ ਨੇੜੇ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ।”
Advertisement
ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਅਦਾਲਤ (Court of Inquiry) ਦਾ ਗਠਨ ਕੀਤਾ ਗਿਆ ਹੈ।
Advertisement
