ਨੌਂ ਦਸੰਬਰ ਤੱਕ ਵਾਨਖੇੜੇ ਖ਼ਿਲਾਫ਼ ਟਵੀਟ ਨਹੀਂ ਕਰਾਂਗਾ: ਮਲਿਕ

ਨੌਂ ਦਸੰਬਰ ਤੱਕ ਵਾਨਖੇੜੇ ਖ਼ਿਲਾਫ਼ ਟਵੀਟ ਨਹੀਂ ਕਰਾਂਗਾ: ਮਲਿਕ

ਮੰਬਈ, 25 ਨਵੰਬਰ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਅੱਜ ਬੰਬੇ ਹਾਈ ਕੋਰਟ ਵਿੱਚ ਕਿਹਾ ਕਿ ਉਹ ਨਾਰਕੋਟਿਕ ਕੰਟਰੋਲ ਬਿਊਰੋ (ਐੱਨਸੀਬੀ) ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਕ 9 ਦਸੰਬਰ ਤੱਕ ਕੋਈ ਟਵੀਟ ਨਹੀਂ ਕਰਨਗੇ ਅਤੇ ਨਾ ਹੀ ਜਨਤਕ ਤੌਰ ’ਤੇ ਕੋਈ ਬਿਆਨ ਦੇਣਗੇ। 

ਅਦਾਲਤ ਨੇ ਮੰਤਰੀ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਵਾਨਖੇੜੇ ਖ਼ਿਲਾਫ਼ ਆਪਣੇ ਦੋਸ਼ਾਂ ਸਬੰਧੀ ਜਾਤੀ ਪੜਤਾਲ ਕਮੇਟੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਜੇਕਰ ਉਨ੍ਹਾਂ ਅਜਿਹਾ ਨਹੀਂ ਕੀਤਾ ਤਾਂ ਫਿਰ ‘ਮੀਡੀਆ ਵਿੱਚ ਪ੍ਰਚਾਰ’ ਪਿੱਛੇ ਕੀ ਇਰਾਦਾ ਹੈ, ਇਹ ਗੱਲਾਂ ਮੰਤਰੀ ਨੂੰ ਸੋਭਾ ਨਹੀਂ ਦਿੰਦੀਆਂ। 

ਅਦਾਲਤ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਨਵਾਬ ਮਲਿਕ ਨੇ ਉਕਤ ਭਰੋਸਾ ਦਿੱਤਾ ਹੈ। ਮਲਿਕ ਵੱਲੋਂ ਪੇਸ਼ ਹੋਏ ਵਕੀਲ ਕਾਰਲ ਤੰਬੋਲੀ ਨੇ ਜਸਟਿਸ ਐੱਸ.ਜੇ. ਕਥਾਵਾਲਾ ਅਤੇ ਜਸਟਿਸ ਮਿਲਿੰਦ ਯਾਦਵ ਦੇ ਬੈਂਚ ਸਾਹਮਣੇ ਹਲਫ਼ਨਾਮਾ ਦਿੱਤਾ। ਅਦਾਲਤ ਨੇ ਕਿਹਾ ਕਿ ਉਹ ਅਗਲੀ ਸੁਣਵਾਈ ਤੱਕ ਮੰਤਰੀ ਨੂੰ ਵਾਨਖੇੜੇ ਖ਼ਿਲਾਫ਼ ਬਿਆਨਬਾਜ਼ੀ ਤੋਂ ਰੋਕਣ ਲਈ ਇੱਕ ਨਿਰਦੇਸ਼ ਦੇਣਾ ਚਾਹੁੰਦੀ ਹੈ। ਬੈਂਚ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਮਲਿਕ ਨੇ ਮੰਦਭਾਵਨਾ ਨਾਲ ਟਵੀਟ ਕੀਤੇ ਸਨ। ਸਮੀਰ ਵਾਨਖੇੜੇ  ਦੇ ਪਿਤਾ ਗਿਆਨਦੇਵ ਵਾਨਖੇੜੇ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਵਾਲ ਕੀਤਾ, ‘‘ਮੰਤਰੀ ਅਜਿਹਾ ਵਿਵਹਾਰ ਕਿਉਂ ਕਰ ਰਹੇ ਹਨ? ਅਸੀਂ ਇਹ ਜਾਣਨਾ ਚਾਹੁੰਦੇ ਸੀ? ਇਹ ਮੰਦਭਾਵਨਾ ਤੋਂ ਸਿਵਾਏ ਕੁਝ ਨਹੀਂ ਹੈ? ਕਿਰਪਾ ਕਰਕੇ ਸ਼ਬਦ ਕੋਸ਼ ਵਿੱਚੋਂ ਮੰਦਭਾਵਨਾ ਦਾ ਅਰਥ ਪੜ੍ਹੋ।’’ ਜ਼ਿਕਰਯੋਗ ਹੈ ਕਿ ਗਿਆਨਦੇਵ ਨੇ ਹਾਈ ਕੋਰਟ ਦੇ ਇਕਹਿਰੇ ਬੈਂਚ ਦੇ ਇੱਕ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਇਕਹਿਰੇ ਬੈਂਚ ਨੇ 22 ਨਵੰਬਰ ਨੂੰ ਮਲਿਕ ਨੂੰ ਵਾਨਖੇੜੇ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦੇਣ ਤੋਂ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All