DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਿੱਥੇ ਸੱਚ ਦਰੜਿਆ ਜਾ ਰਿਹੈ, ਉੱਥੇ ਲੋਕਾਂ ਦੀ ਮਦਦ ਕਰਾਂਗਾ: Rahul Gandhi

ਮੁੱਦਾ ਅਾਧਾਰਿਤ ਪ੍ਰਦਰਸ਼ਨਾਂ ਨੂੰ ਇਕੱਠੇ ਕਰਨ ਲਈ ‘ਸਤਿਆਗ੍ਰਹਿ’ ਡਿਜੀਟਲ ਪਲੈਟਫਾਰਮ ਲਾਂਚ ਕੀਤਾ

  • fb
  • twitter
  • whatsapp
  • whatsapp
Advertisement

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਸੱਚ ਨੂੰ ਦਬਾਇਆ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਅਜਿਹਾ ਨਾ ਹੋਵੇ। ਉਨ੍ਹਾਂ ਨੇ ਦੇਸ਼ ਭਰ ਵਿੱਚ ਹੋ ਰਹੇ ਮੁੱਦਾ ਆਧਾਰਿਤ ਪ੍ਰਦਰਸ਼ਨਾਂ ਨੂੰ ਇਕੱਠੇ ਕਰਨ ਲਈ ‘ਸਤਿਆਗ੍ਰਹਿ’ ਡਿਜੀਟਲ ਪਲੈਟਫਾਰਮ ਲਾਂਚ ਕੀਤਾ।

ਗਾਂਧੀ ਨੇ ਮਹਾਤਮਾ ਗਾਂਧੀ ਦੀ 157ਵੀਂ ਜੈਅੰਤੀ ਤੋਂ ਇਕ ਦਿਨ ਬਾਅਦ ਲਾਂਚ ਕੀਤੇ ‘ਸਤਿਆਗ੍ਰਹਿ’ ਪਲੈਟਫਾਰਮ ’ਤੇ ਲੋਕਾਂ ਨੂੰ ਸਰਕਾਰ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣ ਦੀ ਅਪੀਲ ਕੀਤੀ, ਤਾਂ ਜੋ ਜਿੱਥੇ ਵੀ ਸੱਚ ਨੂੰ ਦਰੜਿਆ ਜਾ ਰਿਹਾ ਹੋਵੇ, ਉੱਥੇ ਲੋਕਾਂ ਦੀ ਮਦਦ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਦੇਸ਼ ਭਰ ’ਚ ਲੋਕ ਆਪਣੇ ਹੱਕਾਂ ਲਈ ਲੜ ਰਹੇ ਹਨ ਅਤੇ ਅਕਸਰ ਇਕੱਲੇ ਹੀ ਲੜ ਰਹੇ ਹਨ। ਜੈੱਨ-ਜ਼ੀ, ਵਿਦਿਆਰਥੀ, ਕਿਸਾਨ, ਕਬਾਇਲੀ, ਦਲਿਤ ਤੇ ਔਰਤਾਂ - ਹਰੇਕ ਸੰਘਰਸ਼ ਦੀ ਆਪਣੀ ਕਹਾਣੀ ਹੈ ਪਰ ਇੱਕ ਇਕੱਲੀ ਆਵਾਜ਼ ਨੂੰ ਚੁੱਪ ਕਰਵਾਉਣਾ ਅਕਸਰ ਆਸਾਨ ਹੁੰਦਾ ਹੈ।’’ ਉਨ੍ਹਾਂ ਕਿਹਾ, ‘‘ਸਤਿਆਗ੍ਰਹਿ ਇਨ੍ਹਾਂ ਆਵਾਜ਼ਾਂ ਨੂੰ ਇੱਕ ਨਕਸ਼ੇ ’ਤੇ ਇਕੱਠਾ ਕਰਨ ਦੀ ਪਹਿਲ ਹੈ।’’ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਕਾਂਗਰਸ ਸੰਸਦ ਮੈਂਬਰ ਨੇ ਕਿਹਾ, ‘‘ਬਾਪੂ ਨੇ ਸਾਨੂੰ ਸਿਖਾਇਆ ਸੀ ਕਿ ਸੱਚ ਸਾਡਾ ਸਭ ਤੋਂ ਵੱਡਾ ਹਥਿਆਰ ਹੈ ਪਰ ਇਸ ਤੋਂ ਵੀ ਵੱਡਾ ਹਥਿਆਰ ਸੱਚ ਨਾਲ ਖੜ੍ਹੇ ਹੋਣਾ ਹੈ। ਜੇ ਤੁਸੀਂ ਵੀ ਕਿਸੇ ਬੇਇਨਸਾਫ਼ੀ ਖ਼ਿਲਾਫ਼ ਲੜ ਰਹੇ ਹੋ, ਤਾਂ ਆਪਣੀ ਕਹਾਣੀ ਸਾਂਝੀ ਕਰੋ। ਇਸ ਵਿੱਚ ਸਿਰਫ਼ ਦੋ ਮਿੰਟ ਲੱਗਣਗੇ।’’ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ‘ਸਤਿਆਗ੍ਰਹਿ’ ਉੱਤੇ ਜਗ੍ਹਾ ਲਵੇਗਾ। ਉਨ੍ਹਾਂ ਹੋਰ ਕਿਹਾ, ‘‘ਤੁਸੀਂ ਦੇਖੋਗੇ ਕਿ ਤੁਹਾਡੇ ਵਾਂਗ ਹੋਰ ਕੌਣ ਆਪਣੀ ਜੰਗ ਲੜ ਰਿਹਾ ਹੈ।’’’

Advertisement

Advertisement
Advertisement
×